Sport's Wrap up 15 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

01/15/2019 10:54:38 PM

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਦੂਜੇ ਵਨ ਡੇ 'ਚ ਕਰਆਰ ਦਾ 39ਵਾਂ ਸੈਂਕੜਾ ਲਗਾ ਕੇ ਕਈ ਰਿਕਾਰਡਸ ਆਪਣੇ ਨਾਂ ਦਰਜ ਕੀਤੇ। ਭਾਰਤੀ ਫੁੱਟਬਾਲ ਟੀਮ ਦੇ ਕੋਚ ਕੋਂਸਟੇਨਟਾਈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਕੋਹਲੀ-ਧੋਨੀ ਨੇ ਦਿਵਾਈ ਭਾਰਤ ਨੂੰ ਜਿੱਤ, ਸੀਰੀਜ਼ ਬਰਾਬਰੀ 'ਤੇ ਪਹੁੰਚੀ

PunjabKesari
ਕਪਤਾਨ ਵਿਰਾਟ ਕੋਹਲੀ (104) ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ (55 ਅਜੇਤੂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ ਮੈਚ 'ਚ 6 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ 'ਤੇ ਪਹੁੰਚ ਗਈ। ਤੀਜਾ ਅਤੇ ਅੰਤਿਮ ਮੁਕਾਬਲਾ ਮੈਲਬੋਰਨ 'ਚ 18 ਜਨਵਰੀ ਨੂੰ ਹੋਵੇਗਾ ਜਿੱਥੇ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ।   ਮੈਚ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕ੍ਰਿਕਟ ਦਾ 39ਵਾਂ ਸੈਂਕੜਾ ਜੜਿਆ। ਵਿਰਾਟ ਨੇ 104 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 5 ਚੌਕੇ 2 ਛੱਕੇ ਲਾਏ।

ਕੋਹਲੀ ਨੇ 39ਵਾਂ ਸੈਂਕੜਾ ਲਗਾ ਕੇ ਬਣਾ ਦਿੱਤੇ ਕਈ ਰਿਕਾਰਡ

PunjabKesari
ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਐਡੀਲੈਡ 'ਚ ਹੋਏ ਦੂਜੇ ਵਨਡੇ 'ਚ ਸੈਕੜੇ ਵਾਲੀ ਪਾਰੀ ਖੇਡੀ ਜਿਸ ਦੀ ਬਦੌਲਤ ਭਾਰਤ 6 ਵਿਕਟਾਂ ਨਾਲ ਜਿੱਤ ਦਰਜ਼ ਕਰ ਸਕਿਆ। ਇਸ ਦੇ ਨਾਲ 3 ਵਨਡੇ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ 'ਤੇ ਪਹੁੰਚ ਗਈ। ਕੋਹਲੀ ਦਾ ਇਹ 39ਵਾਂ ਸੈਂਕੜੇ ਰਿਹਾ। ਕੋਹਲੀ ਨੇ 108 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਨਾਲ 104 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੇ ਨਾਲ ਕਈ ਰਿਕਾਰਡ ਆਪਣੇ ਨਾਂ ਕਰ ਲਏ।
ਕੋਹਲੀ ਦਾ ਇਹ ਆਸਟਰੇਲੀਆ 'ਚ ਆਸਟਰੇਲੀਆ ਖਿਲਾਫ 11 ਇੰਟਰਨੈਸ਼ਨਲ ਸੈਂਕੜਾ (ਸਾਰੇ ਫਾਰਮੈਂਟ 'ਚ) ਰਿਹਾ। ਦੂਜੇ ਨੰਬਰ 'ਤੇ ਡੇਵਿਡ ਗੋਵਰ (9 ਸੈਂਕੜੇ) ਹਨ। ਤੀਜੇ ਸਥਾਨ 'ਤੇ ਜੈਕ ਹੋਬਸ (9 ਸੈਂਕੜੇ) ਹਨ। ਚੌਥੇ ਨੰਬਰ 'ਤੇ ਬ੍ਰਾਇਨ ਲਾਰਾ (8 ਸੈਂਕੜੇ) ਹੈ। ਪੰਜਵੇਂ ਨੰਬਰ 'ਤੇ ਵੈਲੀ ਹਾਮੰਡ, ਵਿਵਿਅਨ ਰਿਚਰਡਸ, ਵੀ.ਵੀ.ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ (7 ਸੈਂਕੜੇ) ਹਨ।

ਏਸ਼ੀਅਨ ਕੱਪ ਤੋਂ ਬਾਹਰ ਹੋਣ ਦੇ ਨਾਲ ਹੀ ਭਾਰਤੀ ਕੋਚ ਨੇ ਦਿੱਤਾ ਅਸਤੀਫਾ

PunjabKesari
ਬਹਿਰੀਨ ਦੇ ਹੱਥੋਂ 0-1 ਨਾਲ ਹਾਰ ਤੋਂ ਬਾਅਦ ਭਾਰਤ ਦੇ ਏਸ਼ੀਅਨ ਕੱਪ ਤੋਂ ਬਾਹਰ ਹੋਣ ਦੇ ਨਾਲ ਹੀ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਸਟੀਫਨ ਕੋਂਸਟੇਨਟਾਈਨ ਨੇ ਕੋਚ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਗਿਆ, ''ਸਟੀਫਨ ਕੋਂਸਟੇਨਟਾਈਨ ਨੇ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਨੂੰ ਉਨ੍ਹਾਂ ਵਲੋਂ ਕੋਈ ਅਧਿਕਾਰਤ ਚਿੱਠੀ ਨਹੀਂ ਮਿਲੀ ਪਰ ਅਸੀਂ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਭਾਰਤੀ ਫੁੱਟਬਾਲ ਵਿਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ। ਕੁਸ਼ਾਲ ਦਾਸ, ਜਰਨਲ ਸਕੱਤਰ ਏ. ਆਈ. ਐੱਫ. ਐੱਫ.।''

ਜੋਕੋਵਿਚ, ਸੇਰੇਨਾ ਤੇ ਵੀਨਸ ਦੂਜੇ ਦੌਰ 'ਚ

PunjabKesari
ਵਿਸ਼ਵ ਦਾ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਸਰਬੀਆ ਦਾ ਨੋਵਾਕ ਜੋਕੋਵਿਚ, ਮਹਿਲਾ ਟੈਨਿਸ ਧਾਕੜ ਭੈਣਾਂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਵੀਨਸ ਵਿਲੀਅਮਸ ਨੇ ਮੰਗਲਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। 
ਜੋਕੋਵਿਚ ਨੇ ਅਮਰੀਕੀ ਕੁਆਲੀਫਾਇਰ ਮਿਸ਼ੇਲ ਕਰੂਗਰ ਨੂੰ ਦੋ ਘੰਟੇ ਤਿੰਨ ਮਿੰਟ ਵਿਚ 6-3, 6-2, 6-2 ਨਾਲ ਹਰਾਇਆ। ਜੋਕੋਵਿਚ ਦਾ ਦੂਜੇ ਦੌਰ ਵਿਚ 177ਵੀਂ ਰੈਂਕਿੰਗ ਤੇ ਇਸ ਟੂਰਨਾਮੈਂਟ ਵਿਚ ਵਾਈਲਡ ਕਾਰਡ ਹਾਸਲ ਕਰਨ ਵਾਲੇ ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਨਾਲ ਮੁਕਾਬਲਾ ਹੋਵੇਗਾ। 16ਵੀਂ ਸੀਡ ਸੇਰੇਨਾ ਨੇ ਜਰਮਨ ਦੀ ਟਾਟਜਾਨਾ ਮਾਰੀਆ ਨੂੰ ਸਿਰਫ 49 ਮਿੰਟ ਵਿਚ 6-0, 6-2 ਨਾਲ ਹਰਾਇਆ ਜਦਕਿ ਉਸਦੀ ਵੱਡੀ ਭੈਣ ਵੀਨਸ ਨੇ ਦੋ ਘੰਟੇ 39 ਮਿੰਟ ਵਿਚ ਰੋਮਾਨੀਆ ਦੀ ਮਿਹੇਲਾ ਬੁਜਾਰਨੇਸਕੂ ਨੂੰ 6-7, 7-6, 6-2 ਨਾਲ ਹਰਾਇਆ। 

31ਵੀਂ ਵਾਰ 'ਮੈਨ ਆਫ ਦਿ ਮੈਚ' ਬਣਿਆ ਵਿਰਾਟ

PunjabKesari
ਭਾਰਤੀ ਕਪਤਾਨ ਵਿਰਾਟ ਕੋਹਲੀ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਇਕ ਹੋਰ ਸ਼ਾਨਦਾਰ ਸੈਂਕੜੇ ਦੀ ਬਦੌਲਤ 'ਮੈਨ ਆਫ ਦਿ ਮੈਚ' ਬਣ ਗਿਆ। ਵਨ ਡੇ ਵਿਚ ਇਹ 31ਵਾਂ ਮੌਕਾ ਹੈ, ਜਦੋਂ ਵਿਰਾਟ 'ਮੈਨ ਆਫ ਦਿ ਮੈਚ' ਬਣਿਆ ਹੈ। ਵਿਰਾਟ ਇਸ ਤਰ੍ਹਾਂ ਵਨ ਡੇ ਵਿਚ ਸਭ ਤੋਂ ਵੱਧ ਵਾਰ 'ਮੈਨ ਆਫ ਦਿ ਮੈਚ' ਦਾ ਐਵਾਰਡ ਹਾਸਲ ਕਰਨ ਵਿਚ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਆ ਗਿਆ ਹੈ। ਵਿਰਾਟ ਨੇ ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ, ਭਾਰਤ ਦੇ ਸੌਰਭ ਗਾਂਗੁਲੀ ਤੇ ਵੈਸਟਇੰਡੀਜ਼ ਦੇ ਵਿਵੀਅਨ ਰਿਚਰਡਸਨ ਦੀ ਬਰਾਬਰੀ ਕਰ ਲਈ ਹੈ, ਜਿਨ੍ਹਾਂ ਨੇ 31 ਵਾਰ 'ਮੈਨ ਆਫ ਦਿ ਮੈਚ' ਐਵਾਰਡ ਹਾਸਲ ਕੀਤਾ ਹੈ।

ਡਿਵੀਲੀਅਰਸ ਨੇ ਲਿਆ ਵੱਡਾ ਫੈਸਲਾ, 11 ਸਾਲ ਬਾਅਦ ਇਸ ਦੇਸ਼ 'ਚ ਖੇਡਣਗੇ ਕ੍ਰਿਕਟ

PunjabKesari
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਦੱਖਣੀ ਅਫਰੀਕਾ ਦੇ ਚਮਤਕਾਰੀ ਬੱਲੇਬਾਜ਼ ਅਬ੍ਰਾਹਮ ਡਿਵੀਲੀਅਰਸ 11 ਸਾਲ ਬਾਅਦ ਫਿਰ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਡਿਵੀਲੀਅਰਸ ਨੇ ਪਾਕਿਸਤਾਨ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀ. ਐੱਸ. ਐੱਲ. ਦੇ ਆਗਾਮੀ ਸੀਜ਼ਨ ਵਿਚ ਉਹ ਲਾਹੌਰ ਕਲੰਦਰਸ ਵਲੋਂ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਖੇਡਣਗੇ। ਕਲੰਦਰਸ ਨੇ ਡਿਵੀਲੀਅਰਸ ਨੂੰ ਬੀਤੇ ਸਾਲ ਨਵੰਬਰ ਵਿਚ ਡਰਾਫਟ 'ਚ ਖਰੀਦਿਆ ਸੀ ਪਰ ਏ. ਬੀ. ਦਾ ਕਰਾਰ ਫ੍ਰੈਂਚਾਈਜ਼ੀ ਦੇ 7 ਲੀਗ ਮੈਚਾਂ ਤੱਕ ਦਾ ਸੀ ਜੋ ਯੂ. ਏ. ਈ. ਵਿਚ ਖੇਡੇ ਜਾਣੇ ਸੀ। ਹੁਣ ਡਿਵੀਲੀਅਰਸ ਨੇ ਕਿਹਾ ਕਿ ਉਹ ਬਾਕੀ ਦੇ 2 ਮੈਚ ਜੋ ਲਾਹੌਰ ਵਿਚ ਹੋਣੇ ਹਨ ਉਨ੍ਹਾਂ ਲਈ ਹਾਜ਼ਰ ਰਹਿਣਗੇ। ਡਿਵੀਲੀਅਰਸ ਨੇ ਕਿਹਾ, ''ਇਸ ਗੱਲ ਨੂੰ ਦੱਸਦਿਆਂ ਮੈਂ ਖੁਸ਼ ਹਾਂ ਕਿ 9 ਅਤੇ 10 ਮਾਰਚ ਨੂੰ ਲਾਹੌਰ ਕਲੰਦਰਸ ਦੇ ਘਰੇਲੂ ਮੈਚਾਂ ਵਿਚ ਹਾਜ਼ਰ ਰਹਾਂਗਾ। ਮੈਂ ਕਿ ਵਾਰ ਫਿਰ ਗਦਾਫੀ ਸਟੇਡੀਅਮ ਵਿਚ ਖੇਡਣ ਅਤੇ ਲਾਹੌਰ ਕਲੰਦਰਸ ਨੂੰ ਖਿਤਾਬ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।''

ਪੰਡਯਾ ਅਤੇ ਰਾਹੁਲ ਨੇ ਬਿਨਾ ਸ਼ਰਤ ਮੰਗੀ ਮੁਆਫੀ, ਕੀ ਪਿਘਲੇਗਾ COA ਦਾ ਦਿਲ

PunjabKesari
ਇਕ ਟੀ. ਵੀ. ਸ਼ੋਅ ਵਿਚ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕਰਨ 'ਤੇ ਮੁਅੱਤਲ ਕੀਤੇ ਗਏ ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੇ ਇਸ ਮਾਮਲੇ ਵਿਚ ਬਿਨਾ ਸ਼ਰਤ ਮੁਆਫੀ ਮੰਗੀ ਹੈ ਜਦਕਿ ਬੀ. ਸੀ. ਸੀ. ਆਈ. ਦਾ ਸੰਚਾਲਨ ਦੇਖ ਰਹੀ ਪ੍ਰਬੰਧਕ ਕਮੇਟੀ ਦੇ ਮੁਖੀ ਵਿਨੋਦ ਰਾਏ ਦਾ ਕਹਿਣਾ ਹੈ ਕਿ ਬੋਰਡ ਨੂੰ ਖਿਡਾਰੀਆਂ ਨੂੰ ਸੁਧਾਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਕਰੀਅਰ ਖਤਮ ਕਰਨਾ ਚਾਹੀਦਾ ਹੈ। ਪੰਡਯਾ ਅਤੇ ਰਾਹੁਲ ਨੇ ਇਹ ਟਿੱਪਣੀ ਟੀ. ਵੀ. ਸ਼ੋਅ 'ਕਾਫੀ ਵਿਦ ਕਰਨ' 'ਤੇ ਕੀਤੀ ਸੀ ਜਿਸ ਤੋਂ ਬਾਅਦ ਸੁਣਵਾਈ ਪੂਰੀ ਹੋਣ ਤੱਕ ਦੋਵਾਂ ਨੂੰ ਮੁਅੱਤਲ ਕਰ ਕੇ ਆਸਟਰੇਲੀਆ ਦੌਰੇ ਤੋਂ ਵਾਪਸ ਬੁਲਾ ਲਿਆ ਗਿਆ ਹੈ। ਦੋਵਾਂ ਕ੍ਰਿਕਟਰਾਂ ਦਾ ਕਰੀਅਰ ਖਤਰੇ 'ਚ ਪਿਆ ਹੋਇਆ ਹੈ ਜਦਕਿ ਇੰਗਲੈਂਡ ਵਿਚ ਹੋਣ ਵਾਲਾ ਵਿਸ਼ਵ ਕੱਪ ਸਿਰਫ 4 ਮਹੀਨੇ ਦੂਰ ਹਨ। ਖਿਡਾਰੀਆਂ ਖਿਲਾਫ ਜਾਂਚ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਮੁਖੀ ਵਿਨੋਦ ਰਾਏ ਅਤੇ ਮੈਂਬਰ ਡਾਇਨਾ ਇਡੁਲਜੀ ਵਿਚਾਲੇ ਮੱਤਭੇਦ ਹੈ ਜਦਕਿ ਬੀ. ਸੀ. ਸੀ. ਆਈ. ਦੀ 10 ਮੈਂਬਰੀ ਇਕਾਈਆਂ ਨੇ ਜਾਂਚ ਨੂੰ ਲੈ ਕੇ ਲੋਕਪਾਲ ਨਿਯੁਕਤ ਕਰਨ 'ਤੇ ਚਰਚਾ ਲਈ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ।

ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ

PunjabKesari
ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ 17ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਵਿਚ ਭਾਰਤ ਦਾ ਡੀ. ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਬਣ ਗਿਆ ਹੈ। ਉਸ ਨੇ 12 ਸਾਲ 7 ਮਹੀਨੇ ਤੇ 17 ਦਿਨਾਂ ਦੀ ਉਮਰ ਵਿਚ ਇਹ ਕਾਰਨਾਮਾ ਕਰ ਦਿੱਤਾ। ਇਸ ਤੋਂ ਪਹਿਲਾਂ ਰੂਸ ਦੇ ਸੇਰਗੀ ਕਾਰਯਾਕਿਨ ਨੇ 1990 ਵਿਚ 12 ਸਾਲ 7 ਮਹੀਨੇ ਵਿਚ ਇਹ ਕਾਰਨਾਮਾ ਕੀਤਾ ਸੀ। 
ਇਸ ਦੌਰਾਨ ਉਸ ਨੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ  ਆਰ. ਪ੍ਰਗਿਆਨੰਦਾ ਦੇ ਗ੍ਰੈਂਡ ਮਾਸਟਰ ਬਣਨ ਦੇ ਰਿਕਰਾਡ ਨੂੰ ਵੀ ਪਛਾੜ ਦਿੱਤਾ, ਜਿਸ ਨੇ ਪਿਛਲੇ ਹੀ ਸਾਲ ਇਹ ਰਿਕਾਰਡ ਕਾਇਮ ਕੀਤਾ ਸੀ। ਉਹ 12 ਸਾਲ 10 ਮਹੀਨੇ ਤੇ 13 ਦਿਨ ਵਿਚ ਗ੍ਰੈਂਡ ਮਾਸਟਰ ਬਣਿਆ ਸੀ। ਹਾਲਾਂਕਿ 1993 ਵਿਚ ਭਾਰਤ ਦੇ ਪਰਿਮਾਰਜਨ ਨੇਗੀ ਵੀ 13 ਸਾਲ 4 ਮਹੀਨੇ 22 ਦਿਨਾਂ ਵਿਚ ਇਹ ਕਾਰਨਾਮਾ ਕਰ ਚੁੱਕਾ ਹੈ ਤੇ ਹੁਣ ਉਹ ਛੇਵੇਂ ਸਥਾਨ 'ਤੇ ਇਸ ਸੂਚੀ ਵਿਚ ਹੈ। ਗੁਕੇਸ਼ ਨੇ ਅੱਜ ਹੋਏ ਮੁਕਾਬਲੇ |'ਚ ਭਾਰਤ ਦੇ ਨੈਸ਼ਨਲ ਬਲਿਟਜ਼ ਚੈਂਪੀਅਨ ਦਿਨੇਸ਼ ਸ਼ਰਮਾ ਨੂੰ ਸ਼ਾਨਦਾਰ ਖੇਡ ਵਿਚ ਹਾਰ ਦਾ ਸਵਾਦ ਚਖਾਇਆ। 

ਖੇਲੋ ਹਾਕੀ : ਓਡੀਸ਼ਾ ਨੂੰ ਅੰਡਰ-21 ਪੁਰਸ਼ ਹਾਕੀ 'ਚ ਸੋਨ ਤਮਗਾ

PunjabKesari

ਓਡੀਸ਼ਾ ਨੇ ਹਰਿਆਣਾ ਦੀ ਦੋਹਰਾ ਖਿਤਾਬ ਜਿੱਤਣ ਦੀ ਉਮੀਦਾਂ 'ਤੇ ਪਾਣੀ ਫੇਰ ਮੰਗਲਵਾਰ ਨੂੰ ਇੱਥੇ ਪੈਨਲਟੀ ਸ਼ੂਟਆਊਟ 'ਚ 4-2 ਨਾਲ ਜਿੱਤ ਦਰਜ ਕਰਕੇ 'ਖੇਲੋ ਇੰਡੀਆ ਯੂਥ ਗੇਮਜ਼' 'ਚ ਪੁਰਸ਼ ਦੀ ਅੰਡਰ-21 ਹਾਕੀ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਹਰਿਆਣਾ ਨੇ ਸੋਮਵਾਰ ਪੰਜਾਬ ਨੂੰ ਹਰਾ ਕੇ ਪੁਰਸ਼ ਦੇ ਅੰਡਰ-17 ਵਰਗ 'ਚ ਸੋਨ ਤਮਗਾ ਜਿੱਤਿਆ ਸੀ ਪਰ ਅੰਡਰ-21 ਵਰਗ 'ਚ ਵਧੀਆ ਖੇਡ ਦਿਖਾਉਂਣ ਦੇ ਬਾਵਜੂਦ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੋਵੇਂ ਟੀਮਾਂ ਨਿਯਮਤ ਸਮੇਂ ਤਕ 2-2 ਨਾਲ ਬਰਾਬਰੀ 'ਤੇ ਸੀ ਪਰ ਟਾਈਬ੍ਰੇਕਰ 'ਚ ਓਡੀਸ਼ਾ ਨੇ ਦਬਦਬਾਅ ਬਣਾਇਆ। ਕਾਂਸੀ ਤਮਗੇ ਦੇ ਲਈ ਖੇਡੇ ਗਏ ਮੈਚ 'ਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਪੈਨਲਟੀ ਸ਼ੂਟਆਊਟ 'ਚ 3-1 ਨਾਲ ਹਰਾਇਆ।

ਜਾਪਾਨ ਓਲੰਪਿਕ ਕਮੇਟੀ ਦੇ ਪ੍ਰਮੁੱਖ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਕੀਤਾ ਖਾਰਜ

PunjabKesari
ਜਾਪਾਨ ਦੀ ਓਲੰਪਿਕ ਕਮੇਟੀ ਦੇ ਪ੍ਰਮੁੱਖ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਕਿ ਟੋਕੀਓ ਨੂੰ 2020 ਓਲੰਪਿਕ ਦੀ ਮੇਜ਼ਬਾਨੀ ਮਿਲਣ ਲਈ ਉਹ ਕਿਸੇ ਵੀ ਸ਼ੱਕੀ ਭੁਗਤਾਨ 'ਚ ਸ਼ਾਮਲ ਸਨ। ਟੋਕੀਓ ਨੂੰ ਓਲੰਪਿਕ ਦੀ ਮੇਜ਼ਬਾਨੀ ਮਿਲਣ ਤੋਂ ਪਹਿਲਾਂ ਕੀਤੇ ਗਏ 21 ਲੱਖ ਡਾਲਰ ਦੇ ਦੋ ਭੁਗਤਾਨਾਂ ਦੀ ਜਾਂਚ ਕਰ ਰਹੀ ਫਰਾਂਸ ਦੀ ਮੈਜਿਸਟ੍ਰੇਟ ਨੇ ਟੀਸੁਨੇਕਾਜੂ ਤਾਕੇਡਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਤਾਕੇਡਾ ਨੇ ਹਾਲਾਂਕਿ 7 ਮਿੰਟ ਤਕ ਚਲੀ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਂ ਭੁਗਤਾਨ ਨਾਲ ਜੁੜੇ ਫੈਸਲਾ ਲੈਣ ਦੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਸੀ।'' ਉਨ੍ਹਾਂ ਕਿਹਾ ਕਿ ਉਹ ਭੁਗਤਾਨ ਭ੍ਰਿਸ਼ਟਾਚਾਰ ਨਹੀਂ ਸੀ ਸਗੋਂ ਉਚਿਤ ਮਾਨਤਾ ਪ੍ਰਾਪਤ ਪ੍ਰਕਿਰਿਆਵਾਂ ਦੇ ਤਹਿਤ ਸਲਾਹਕਾਰ ਏਜੰਸੀ ਨੂੰ ਕਰਾਰ ਦੇ ਲਈ ਭੁਗਤਾਨ ਕੀਤਾ ਸੀ।


Related News