Sport''s Wrap up 16 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Wednesday, Jan 16, 2019 - 11:04 PM (IST)

ਸਪੋਰਟਸ ਡੈੱਕਸ— ਮਹਿਲਾਵਾਂ 'ਤੇ ਇਤਰਾਜ਼ਯੋਗ ਟਿਪਣੀ ਕਰਨ ਤੋਂ ਬਾਅਦ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਹਰ ਰੋਜ਼ ਕਿਸੇ ਨਾ ਕਿਸੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਨੇ ਸ਼ਰਮ ਦੇ ਮਾਰੇ ਕੰਮਰੇ 'ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਆਸਟਰੇਲੀਆਈ ਓਪਨ 'ਚ ਭਾਰਤੀ ਬੈਡਮਿੰਟਨ ਟੀਮ ਦੀ ਚੁਣੌਤੀ ਖਤਮ ਹੋ ਚੁੱਕੀ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਭਾਰਤ ਵੀ ਜਿੱਤ ਸਕਦਾ ਹੈ 2019 ਵਿਸ਼ਵ ਕੱਪ : ਗਿਲੇਸਪੀ
ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜਾਸਨ ਗਿਲੇਸਪੀ ਨੂੰ ਲਗਦਾ ਹੈ ਕਿ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲਾ ਮੌਜੂਦਾ ਗੇਂਦਬਾਜ਼ੀ ਹਮਲਾ ਭਾਰਤ ਨੂੰ ਆਗਾਮੀ ਆਈ.ਸੀ.ਸੀ. ਵਿਸ਼ਵ ਕੱਪ 'ਚ ਮੇਜ਼ਬਾਨ ਇੰਗਲੈਂਡ ਦੇ ਨਾਲ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਬਣਾਉਂਦਾ ਹੈ। ਗਿਲੇਸਪੀ ਨੇ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਭਾਰਤੀ ਹਮਲਾ ਬਹੁਤ ਸੰਤੁਲਿਤ ਹੈ। ਬੁਮਰਾਹ ਨੂੰ ਕੁਝ ਨਿਸ਼ਚਿਤ ਕਾਰਨਾਂ ਕਰਕੇ ਆਰਾਮ ਦਿੱਤਾ ਗਿਆ ਹੈ ਪਰ ਉਨ੍ਹਾਂ ਦਾ ਹਮਲਾ ਫਿਰ ਵੀ ਕਾਫੀ ਚੰਗਾ ਹੈ।'' ਉਨ੍ਹਾਂ ਕਿਹਾ, ''ਹਰ ਕੋਈ ਵੱਖੋ-ਵੱਖ ਤਰੀਕੇ ਨਾਲ ਗੇਂਦਬਾਜ਼ੀ ਕਰਦਾ ਹੈ ਅਤੇ ਇਸ 'ਚ ਤੁਸੀਂ ਬੁਮਰਾਹ ਨੂੰ ਵੀ ਜੋੜ ਦਿਓ ਤਾਂ ਉਹ ਵਿਸ਼ਵ ਕੱਪ 'ਚ ਚੁਣੌਤੀ ਪੇਸ਼ ਕਰਨ ਲਈ ਬਿਹਤਰ ਸਥਾਨ 'ਤੇ ਮੌਜੂਦ ਹਨ। ਮੈਨੂੰ ਲਗਦਾ ਹੈ ਕਿ ਇੰਗਲੈਂਡ ਯਕੀਨੀ ਤੌਰ 'ਤੇ ਮਜ਼ਬੂਤ ਦਾਅਵੇਦਾਰ ਹੈ ਪਰ ਭਾਰਤ ਵੀ ਇਸ 'ਚ ਪਿੱਛੇ ਨਹੀਂ ਹੈ।''
ਨਡਾਲ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ
ਰਫੇਲ ਨਡਾਲ ਨੇ 18ਵੇਂ ਗ੍ਰੈਂਡਸਲੈਮ ਖਿਤਾਬ ਵੱਧਦੇ ਹੋਏ ਆਸਟਰੇਲੀਆ ਦੇ ਮੈਥਿਊ ਐਬਡੇਨ ਨਾਲ ਸਿੱਧੇ ਸੈਟਾਂ 'ਚ ਹਰਾ ਕੇ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਨਡਾਲ ਪੈਰ ਦੀ ਸੱਟ ਕਾਰਨ ਪਿਛਲੇ ਸੈਸ਼ਨ 'ਚ ਜ਼ਿਆਦਾ ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਦੌਰ 'ਚ 6-3, 6-2, 6-2 ਨਾਲ ਜਿੱਤ ਦਰਜ ਕੀਤੀ। ਉਹ ਓਪਨ ਯੁਗ 'ਚ ਰਾਏ ਐਮਰਸਨ ਤੇ ਰਾਡ ਲਾਵੇਰ ਤੋਂ ਬਾਅਦ ਹਰ ਗ੍ਰੈਂਡਸਲੈਮ 2 ਜਾਂ ਜ਼ਿਆਦਾ ਵਾਰ ਜਿੱਤਣ ਵਾਲੇ ਤੀਜੇ ਖਿਡਾਰੀ ਬਣਨ ਦੀ ਕੋਸ਼ਿਸ਼ 'ਚ ਹਨ।
ਐਡੀਲੇਡ ਵਨ ਡੇ 'ਚ ਖਲੀਲ ਦੀ ਇਸ ਹਰਕਤ 'ਤੇ ਭੜਕੇ ਧੋਨੀ, ਕੱਢੀ ਗਾਲ੍ਹ
ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਐੱਮ. ਐੱਸ. ਧੋਨੀ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਮੰਗਲਵਾਰ ਨੂੰ ਦੂਜੇ ਵਨ ਡੇ ਵਿਚ ਆਸਟਰੇਲੀਆ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਐਡੀਲੇਡ ਦੇ ਓਵਲ ਵਿਚ ਖੇਡੇ ਗਏ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਕੰਗਾਰੂਆਂ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਅਜਿਹੇ 'ਚ ਕਲ ਐਡੀਲੇਡ ਵਨ ਡੇ ਵਿਚ ਭਾਰਤ ਦੇ ਸਾਬਕਾ ਟੈਸਟ ਕਪਤਾਨ ਐੱਮ. ਐੱਸ. ਧੋਨੀ ਨੇ ਮੈਚ ਵਿਚਾਲੇ ਖਲੀਲ ਅਹਿਮਦ ਨੂੰ ਮੈਦਾਨ 'ਤੇ ਗਾਲ ਕੱਢ ਦਿੱਤੀ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਆਸਟਰੇਲੀਆ ਓਪਨ ਪੁਰਸ਼ ਡਬਲਜ਼ ਵਿਚ ਭਾਰਤੀ ਚੁਣੌਤੀ ਖਤਮ
ਆਸਟਰੇਲੀਆਈ ਓਪਨ ਪੁਰਸ਼ ਡਬਲਜ਼ ਵਿਚ ਭਾਰਤੀ ਚੁਣੌਤੀ ਪਹਿਲੇ ਹੀ ਦਿਨ ਖਤਮ ਹੋ ਗਈ ਜਦੋਂ ਤਿਨਾ ਜੋੜੀਆਂ ਨੂੰ ਪਹਿਲੇ ਦੌਰ ਵਿਚ ਹਾਰ ਝਲਣੀ ਪਈ। ਭਾਰਤ ਦੇ 15ਵਾਂ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਨੂੰ ਸਪੇਨ ਦੇ ਗੈਰ ਦਰਜਾ ਜੋੜੀ ਪਾਬਲੋ ਕਾਰੇਨੋ ਬਸਤਾ ਅਤੇ ਗੁਲਿਰੇਮੋ ਗਾਰਸੀਆ ਲੋਪੇਜ ਨੇ 6-1, 4-6, 7-5 ਨਾਲ ਹਰਾਇਆ। ਟਾਟਾ ਓਪਨ ਮਹਾਰਾਸ਼ਟਰ ਜਿੱਤਣ ਤੋਂ ਬਾਅਦ ਇਸ ਭਾਰਤੀ ਜੋੜੀ ਦੀ ਇਹ ਪਹਿਲੇ ਦੌਰ ਵਿਚ ਲਗਾਤਾਰ ਦੂਜੀ ਹਾਰ ਹੈ। ਪਿਛਲੇ ਹਫਤੇ ਉਹ ਸਿਡਨੀ ਇੰਟਰਨੈਸ਼ਨਲ ਵਿਚ ਵੀ ਹਾਰ ਗਏ ਸੀ।
ਦੱ. ਅਫਰੀਕਾ ਦੇ ਆਲਰਾਊਂਡਰ ਜੈਕ ਕੈਲਿਸ ਦੇ ਵਿਆਹ ਤੋਂ ਪਹਿਲਾਂ ਲੱਗੀ ਭਿਆਨਕ ਅੱਗ
ਦੱਖਣੀ ਅਫਰੀਕਾ ਦੇ ਮਹਾਨ ਆਲਰਾਊਂਡਰਾਂ 'ਚੋਂ ਇਕ ਜੈਕ ਕੈਲਿਸ ਨੇ ਆਖੀਰਕਾਰ ਗਰਲਫ੍ਰੈਂਡ ਚਾਰਲੀਜ ਐਨਜਿਲਸ ਦੇ ਨਾਲ ਵਿਆਹ ਕਰ ਹੀ ਲਿਆ। ਦੋਵਾਂ ਦੇ ਵਿਆਹ ਦੇ ਬਾਰੇ 'ਚ ਕ੍ਰਿਕਟ ਫੈਂਸ ਨੂੰ ਹੁਣ ਤੱਕ ਜਦੋਂ ਮਸ਼ਹੂਰ ਵੈਡਿੰਗ ਪਲਾਨਰ ਨਿਕ ਨਿਕੋਲਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੇਂ ਕਪਲ ਦੀਆਂ ਤਸਵੀਰਾਂ ਪਾਈਆਂ। ਨਿਕ ਨੇ ਤਸਵੀਰਾਂ ਦੇ ਨਾਲ ਇਕ ਹੈਰਾਨ ਕਰਨ ਵਾਲਾ ਖੁਲਾਸਾ ਵੀ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਮੈਨੂੰ ਤੁਹਾਡੇ ਕੋਲੋਂ ਇਹ ਹੀ ਉਮੀਦ ਹੈ ਕਿ ਤੁਸੀਂ ਹਮੇਸ਼ਾ ਅੱਗ ਲਗਾਉਂਦੇ ਰਹੋ।
ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਕੈਸਿਲ ਦਾ ਵਿਆਹ ਤੈਅ ਹੋਇਆ ਸੀ ਉੱਥੇ ਪ੍ਰੋਗਰਾਮ ਤੋਂ ਪਹਿਲਾਂ ਅੱਗ ਲੱਗ ਗਈ ਸੀ। ਅੱਗ ਇੰਨ੍ਹੀ ਭਿਆਨਕ ਸੀ ਕਿ ਇਕ ਸਮੇਂ ਵਿਆਹ ਪੋਸਟਪੋਨ ਤੱਕ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ। ਪਰ ਬਚਾਅ ਕਾਰਜ ਤੇਜ਼ ਹੋਣ ਕਾਰਨ ਪ੍ਰੋਗਰਾਮ ਤੈਅ ਸਮੇਂ 'ਤੇ ਹੀ ਹੋਇਆ।
ਧੋਨੀ ਨੇ ਲਈ 'ਨਾਜਾਇਜ਼ ਦੌੜ' ਵੀਡੀਓ ਹੋਇਆ ਵਾਇਰਲ
ਵਿਕਟਕੀਪਰ ਬੱਲੇਬਾਜ਼ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਐਡੀਲੇਡ ਵਿਚ ਆਸਟਰੇਲੀਆ ਖਿਲਾਫ ਸੀਰੀਜ਼ ਦੇ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਜਿੱਤ ਦੇ ਹੀਰੋ ਰਹੇ। ਕਪਤਾਨ ਕੋਹਲੀ (104) ਦੇ ਸੈਂਕੜੇ ਅਤੇ ਧੋਨੀ (55 ਅਜੇਤੂ) ਦੀ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ 299 ਦੌੜਾਂ ਦੇ ਟੀਚੇ ਨੂੰ 4 ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ ਅਤੇ 6 ਵਿਕਟਾਂ ਨਾਲ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਹਾਲਾਂਕਿ ਹੁਣ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਧੋਨੀ ਨੇ ਇਕ ਦੌੜ ਪੂਰੀ ਨਾ ਕਰਨ ਦਾ ਕੰਮ ਕੀਤਾ ਹੈ।
ਹਾਰਦਿਕ ਦੇ ਪਿਤਾ ਦਾ ਖੁਲਾਸਾ, ਦੁੱਖੀ ਬੇਟੇ ਨੇ ਖੁੱਦ ਨੂੰ ਕੀਤਾ ਕਮਰੇ 'ਚ ਬੰਦ
ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਸਟਾਈਲਿਸ਼ ਕ੍ਰਿਕਟਰ ਨੇ ਆਪਣੀ ਟੀਮ ਦੇ ਸਾਥੀ ਖਿਡਾਰੀ ਲੋਕੇਸ਼ ਰਾਹੁਲ ਦੇ ਨਾਲ 'ਕਾਫੀ ਵਿਦ ਕਰਨ' ਸ਼ੋਅ ਵਿਚ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦਾਂ ਨੂੰ ਹਵਾ ਦਿੱਤੀ ਹੈ। ਇਸ ਦਾ ਪਰਿਣਾਮ ਵੀ ਪੰਡਯਾ ਨੂੰ ਭੁਗਤਨਾ ਪਿਆ ਅਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਤੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਬੀ. ਸੀ. ਸੀ. ਆਈ. ਦੇ ਅਗਲੇ ਫੈਸਲੇ ਤੱਕ ਉਹ ਮੁਅੱਤਲ ਰਹਿਣਗੇ। 25 ਸਾਲਾ ਹਾਰਦਿਕ ਦੇ ਬਾਰੇ ਉਸ ਦੇ ਪਿਤਾ ਨੇ ਵੱਡਾ ਖੁਲ੍ਹਾਸਾ ਕੀਤਾ ਹੈ। ਪਿਤਾ ਨੇ ਦੱਸਿਆ ਕਿ ਹਾਰਦਿਕ ਬਹੁਤ ਦੁੱਖੀ ਹੈ 'ਤੇ ਉਸ ਨੇ ਖੁੱਦ ਨੂੰ ਘਰ ਵਿਚ ਕੈਦ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਹਾਰਦਿਕ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਦੱਸਿਆ ਕਿ ਮੇਰਾ ਬੇਟਾ ਮੁਅੱਤਲੀ ਤੋਂ ਬਹੁਤ ਦੁੱਖੀ ਹੈ। ਟੀਵੀ ਸ਼ੋਅ 'ਤੇ ਦਿੱਤੇ ਬਿਆਨਾਂ ਦਾ ਉਸ ਨੂੰ ਅਫਸੋਸ ਹੈ। ਉਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਦੋਬਾਰਾ ਅਜਿਹੀ ਗਲਤੀ ਨਹੀਂ ਦੁਹਰਾਏਗਾ। ਅਸੀਂ ਵੀ ਤੈਅ ਕੀਤਾ ਹੈ ਕਿ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਾਂਗੇ। ਜਦੋਂ ਹਾਰਦਿਕ ਆਸਟਰੇਲੀਆ ਤੋਂ ਪਰਤਿਆ ਤਦ ਤੋਂ ਉਹ ਘਰੋਂ ਬਾਹਰ ਨਹੀਂ ਨਿਕਲਿਆ। ਉਹ ਕਿਸੇ ਦੇ ਫੋਨ ਕਾਲ ਨਹੀਂ ਲੈ ਰਿਹਾ। ਉਸ ਨੂੰ ਪਤੰਗ ਉਡਾਉਣ ਦਾ ਸ਼ੌਂਕ ਹੈ ਪਰ ਇਸ ਵਾਰ ਦੁੱਖੀ ਹੋਣ ਕਾਰਨ ਮਾਘ ਦੀ ਸੰਗਰਾਂਦ 'ਤੇ ਪਤੰਗ ਨਹੀਂ ਉਡਾਇਆ। ਸਾਨੂੰ ਬੀ. ਸੀ. ਸੀ. ਆਈ. ਦੇ ਫੈਸਲੇ ਦੀ ਉਡੀਕ ਹੈ।
ਕੈਂਸਰ ਨਾਲ ਜੂਝ ਰਹੇ ਰੋਮਨ ਰੇਂਸ ਦੀ ਨਵੀਂ ਤਸਵੀਰ ਤੇ ਖਬਰ ਆਈ ਸਾਹਮਣੇ
ਡਬਲਯੂ.ਡਬਲਯੂ.ਈ. ਦੇ ਸਟਾਰ ਰੈਸਲਰ ਰੋਮਨ ਰੇਂਸ ਦੇ ਕੈਂਸਰ ਨਾਲ ਪੀੜਤ ਹੋਣ ਦੀ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਦਿਲ ਤੋੜਨ ਵਾਲੀ ਸੀ। ਰੋਮਨ ਪਿਛਲੇ ਅਕਤੂਬਰ ਮਹੀਨੇ ਤੋਂ ਰਿੰਗ ਤੋਂ ਬਾਹਰ ਹਨ ਅਤੇ ਉਹ ਸੋਸ਼ਲ ਮੀਡੀਆ ਤੋਂ ਵੀ ਦੂਰ ਹੁੰਦੇ ਦਿਸੇ। ਪਰ ਇਸ ਵਿਚਾਲੇ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਪੂਰੀ ਤਰ੍ਹਾਂ ਫਿੱਟ ਨਜ਼ਰ ਆ ਰਹੇ ਹਨ। KARK 4 TODAY ਦੀ ਐਂਕਰ ਸੁਜੇਨ ਬ੍ਰਨਰ ਨੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਰੋਮਨ ਰੇਂਸ ਦੀ ਇਹ ਤਸਵੀਰ ਅਮਰੀਕਾ ਦੇ ਹਵਾਈ ਟਾਪੂ ਦੇ ਇਕ ਹੋਟਲ ਦੀ ਹੈ।
ਜਾਰਜੀਆ ਦੇ ਲੇਵਨ ਨੇ ਜਿੱਤਿਆ ਦਿੱਲੀ ਓਪਨ ਸ਼ਤਰੰਜ ਟੂਰਨਾਮੈਂਟ
ਪਿਛਲੇ 8 ਦਿਨਾਂ ਤੋਂ ਚੱਲ ਰਹੇ ਦਿੱਲੀ ਓਪਨ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਾਰਜੀਆ ਦੇ ਲੇਵਨ ਪੰਸੂਲਾਈਆ ਨੇ ਆਪਣੇ ਨਾਂ ਕਰ ਲਿਆ ਹੈ। ਲੇਵਨ ਦੇ ਖੇਡ ਜੀਵਨ ਵਿਚ ਉਸ ਦਾ ਇਹ ਤੀਸਰਾ ਖਿਤਾਬ ਹੈ, ਜੋ ਉਸ ਨੇ ਭਾਰਤ ਵਿਚ ਜਿੱਤਿਆ। ਇਸ ਤੋਂ ਪਹਿਲਾਂ ਉਹ 2 ਮੁੰਬਈ ਇੰਟਰਨੈਸ਼ਨਲ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ।
ਅੱਜ ਦੇ ਮੁਕਾਬਲੇ ਵਿਚ ਪਹਿਲੇ ਬੋਰਡ 'ਤੇ ਜਾਰਜੀਆ ਦੇ ਲੇਵਨ ਪੰਸੂਲਾਈਆ ਅਤੇ ਭਾਰਤ ਦੇ ਸੁਨੀਲ ਨਾਰਾਇਣ ਵਿਚਾਲੇ ਮੁਕਾਬਲਾ ਡਰਾਅ ਰਿਹਾ। ਇਸ ਨਾਲ ਦੋਵੇਂ ਖਿਡਾਰੀ 8 ਅੰਕਾਂ 'ਤੇ ਆ ਗਏ। ਟੇਬਲ ਨੰਬਰ 2 ਤੋਂ ਲੈ ਕੇ 6 ਤੱਕ ਆਏ ਸਿੱਧੇ ਨਤੀਜਿਆਂ ਨੇ ਰੋਮਾਂਚ ਵਧਾ ਦਿੱਤਾ ਕਿਉਂਕਿ 7 ਖਿਡਾਰੀ 8 ਅੰਕਾਂ 'ਤੇ ਆ ਗਏ। ਇਸ ਤਰ੍ਹਾਂ ਟਾਈਬ੍ਰੇਕ ਦੇ ਆਧਾਰ 'ਤੇ ਜਾਰਜੀਆ ਦੇ ਲੇਵਨ ਪੰਸੂਲਾਈਆ ਪਹਿਲੇ, ਈਰਾਨ ਦੇ ਮੋਸੌਦ ਮੋਸੇਦਗਾਪੋਰ ਦੂਸਰੇ, ਬੇਲਾਰੂਸ ਦਾ ਸਟੂਪਿਕ ਕਿਰਿਲ ਤੀਸਰੇ, ਤਜ਼ਾਕਿਸਤਾਨ ਦਾ ਫਾਰੂਕ ਓਮਾਨਤੋਵ ਚੌਥੇ, ਭਾਰਤ ਦਾ ਦੀਪਤਯਾਨ ਘੋਸ਼ 5ਵੇਂ, ਅਭਿਜੀਤ ਗੁਪਤਾ ਛੇਵੇਂ ਅਤੇ ਸੁਨੀਲ ਨਾਰਾਇਣ 7ਵੇਂ ਸਥਾਨ 'ਤੇ ਰਿਹਾ।
ਸਾਇਨਾ, ਸ਼੍ਰੀਕਾਂਤ ਅਤੇ ਕਸ਼ਯਪ ਦੂਸਰੇ ਦੌਰ 'ਚ
7ਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਤੇ ਕੁਆਲੀਫਾਇਰ ਪਰੂਪੱਲੀ ਕਸ਼ਯਪ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ।
ਸਾਇਨਾ ਨੇ ਹਾਂਗਕਾਂਗ ਦੀ ਡੇਂਗ ਜਾਯ ਜੁਆਨ ਨੂੰ 1 ਘੰਟਾ 5 ਮਿੰਟ ਤੱਕ ਚੱਲੇ ਸੰਘਰਸ਼ ਵਿਚ 14-21, 21-18, 21-18 ਨਾਲ ਹਰਾਇਆ, ਜਦਕਿ 7ਵੀਂ ਸੀਡ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਹੀ ਐੱਨ ਕਾ ਲਾਂਗ ਏਂਗਸ ਨੂੰ 30 ਮਿੰਟ ਵਿਚ 21-17, 21-11 ਨਾਲ ਹਰਾਇਆ। ਮਹਿਲਾ ਖਿਡਾਰੀਆਂ ਵਿਚ ਕੋਲੰਬੀਆ ਦੀ ਏਂਜੇਲਾ ਫਰਾਂਕੋ ਦੂਸਰੇ ਤੇ ਬੋਮਿਨੀ ਅਕਸ਼ਯਾ ਤੀਸਰੇ ਸਥਾਨ 'ਤੇ ਰਹੀ। ਲੇਵਨ ਨੂੰ ਆਪਣੀ ਖਿਤਾਬੀ ਜਿੱਤ ਨਾਲ 6 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਈਰਾਨ ਦੇ ਮੋਸੇਦਗਾਪੋਰ ਨੂੰ 5 ਲੱਖ ਰੁਪਏ ਅਤੇ ਬੇਲਾਰੂਸ ਦੇ ਸਟੁਪਿਕ ਕਿਰਿਲ ਨੂੰ 4 ਲੱਖ ਰੁਪਏ ਮਿਲੇ। ਟੂਰਨਾਮੈਂਟ ਵਿਚ 3 ਵਰਗਾਂ ਵਿਚ ਕੁਲ 1 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਵੰਡੀ ਗਈ।