Sport''s Wrap up 7 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Thursday, Feb 07, 2019 - 11:30 PM (IST)

Sport''s Wrap up 7 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਸਪੋਰਟਸ ਡੈੱਕਸ— ਨਿਊਜ਼ੀਲੈਂਡ ਵਿਰੁੱਧ ਦੂਜਾ ਟੀ-20 ਮੈਚ ਭਾਰਤ ਲਈ 'ਕਰੋ ਜਾ ਮਰੋ' ਵਾਲਾ ਹੋਵੇਗਾ, ਭਾਰਤੀ ਟੀਮ ਜਿੱਤ ਦੇ ਇਰਾਦੇ ਨਾਲ ਮੈਦਾਨ 'ਤੇ ਉੱਤਰੇਗੀ। ਅੱਜ ਦੇ ਹੀ ਦਿਨ ਕੁੰਬਲੇ ਨੇ ਵਜਾਇਆ ਸੀ ਪਾਕਿ ਦਾ ਬੈਂਡ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਕੁੰਬਲੇ ਦੇ 'ਪ੍ਰਫੈਕਟ-10' ਦੇ 20 ਸਾਲ ਪੂਰੇ

PunjabKesari
ਭਾਰਤ ਦੇ ਲੈੱਗ ਸਪਿਨਰ ਅਨਿਲ ਕੁੰਬਲੇ ਦੀ ਇਕ ਪਾਰੀ ਵਿਚ 10 ਵਿਕਟਾਂ ਲੈਣ ਦੀ ਅਦਭੁੱਤ ਉਪਲਬਧੀ ਨੂੰ ਵੀਰਵਾਰ ਨੂੰ 20 ਸਾਲ ਪੂਰੇ ਹੋ ਗਏ। ਕੁੰਬਲੇ ਨੇ ਪਾਕਿਸਤਾਨ ਵਿਰੁੱਧ ਅੱਜ ਹੀ ਦੇ ਦਿਨ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ 26.3 ਓਵਰਾਂ ਵਿਚ 74 ਦੌੜਾਂ 'ਤੇ 10 ਵਿਕਟਾਂ ਲੈ ਕੇ ਭਾਰਤ ਨੂੰ ਦੂਜੇ ਟੈਸਟ ਵਿਚ 212 ਦੌੜਾਂ ਨਾਲ ਜਿੱਤ ਦਿਵਾਈ ਸੀ, ਜਿਸ ਨਾਲ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ।

ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ 'ਚ ਏਅਰ ਇੰਡੀਆ ਨੇ ਮਹਾਰਾਸ਼ਟਰ ਨੂੰ 4-0 ਹਰਾਇਆ

PunjabKesari
39ਵੀਂ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ 7 ਤੋਂ 11 ਫਰਵਰੀ ਤਕ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਸੂਬਿਆਂ ਤੋਂ ਇਲਾਵਾ ਚੋਟੀ ਦਰਜਾ ਪ੍ਰਾਪਤ ਰੇਲਵੇ, ਏਅਰ ਇੰਡੀਆ, ਪੈਟਰੋਲੀਅਮ ਸਪੋਰਟਸ ਵਰਗੀਆਂ ਵੱਡੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਪੁਰਸ਼ ਵਰਗ ਵਿਚ 44 ਤੇ ਮਹਿਲਾ ਵਰਗ ਵਿਚ ਕੁਲ 14 ਟੀਮਾਂ ਹਿੱਸਾ ਲੈ ਰਹੀਆਂ ਹਨ। 

ਟੀਮ ਇੰਡੀਆ ਨੂੰ ਦਿਖਾਉਣਾ ਪਵੇਗਾ ਦਮ

PunjabKesari
ਭਾਰਤੀ ਟੀਮ 'ਚ ਸ਼ਾਮਲ ਨੌਜਵਾਨ ਖਿਡਾਰੀਆਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਟੀ-20 ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਪਰ ਨਿਊਜ਼ੀਲੈਂਡ ਵਿਰੁੱਧ ਪਹਿਲੇ ਮੈਚ ਵਿਚ ਉਨ੍ਹਾਂ ਨੇ ਬੇਹੱਦ ਨਿਰਾਸ਼ ਕੀਤਾ ਤੇ ਭਾਰਤ ਨੂੰ ਆਪਣੇ ਟੀ-20 ਇਤਿਹਾਸ ਦੀ ਸਭ ਤੋਂ ਵੱਡੀ ਹਾਰ ਝੱਲਣੀ ਪੈ ਗਈ।

ਵਿਦਰਭ ਦੀ ਰਣਜੀ ਟਰਾਫੀ 'ਚ ਬਾਦਸ਼ਾਹਤ ਬਰਕਰਾਰ

PunjabKesari
ਲੈਫਟ ਆਰਮ ਸਪਿਨਰ ਆਦਿੱਤਿਆ ਸਰਵਤੇ (59 ਦੌੜਾਂ 'ਤੇ 6 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਬਕਾ ਚੈਂਪੀਅਨ ਵਿਦਰਭ ਨੇ ਸੌਰਾਸ਼ਟਰ ਨੂੰ 5ਵੇਂ ਤੇ ਆਖਰੀ ਦਿਨ ਵੀਰਵਾਰ ਨੂੰ 78 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਵਿਚ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ। ਵਿਦਰਭ ਨੇ ਸੌਰਾਸ਼ਟਰ ਸਾਹਮਣੇ ਜਿੱਤ ਲਈ 206 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਸੌਰਾਸ਼ਟਰ ਨੇ ਕੱਲ ਆਪਣੀਆਂ 5 ਵਿਕਟਾਂ ਸਿਰਫ 56 ਦੌੜਾਂ 'ਤੇ ਗੁਆ ਦਿੱਤੀਆਂ ਸਨ। ਸੌਰਾਸ਼ਟਰ ਨੂੰ ਆਖਿਰ 148 ਦੌੜਾਂ ਦੀ ਲੋੜ ਸੀ ਪਰ ਉਸਦੀ ਟੀਮ 58.4 ਓਵਰਾਂ ਵਿਚ 127 ਦੌੜਾਂ 'ਤੇ ਢੇਰ ਹੋ ਗਈ।

ਸੱਟ ਤੋਂ ਵਾਪਸੀ ਕਰਦਿਆਂ ਮੀਰਾਬਾਈ ਚਾਨੂ ਨੇ ਜਿੱਤਿਆ ਸੋਨ ਤਮਗਾ

PunjabKesari
ਵਿਸ਼ਵ ਚੈਂਪੀਅਨ ਭਾਰਤੀ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਨੇ ਕਮਰ ਦੀ ਸੱਟ ਤੋਂ ਬਾਅਦ ਮਜ਼ਬੂਤ ਵਾਪਸੀ ਕਰਦਿਆਂ ਵੀਰਵਾਰ ਨੂੰ ਥਾਈਲੈਂਡ 'ਚ ਈ. ਜੀ. ਏ. ਟੀ. ਕੱਪ ਵਿਚ ਸੋਨ ਤਮਗਾ ਜਿੱਤਿਆ। ਇਸ ਸੱਟ ਕਾਰਨ ਚਾਨੂ 2018 'ਚ 6 ਮਹੀਨੇ ਤੋਂ ਵੱਧ ਸਮੇਂ ਤੱਕ ਪ੍ਰਤੀਯੋਗਿਤਾਵਾਂ ਤੋਂ ਦੂਰ ਰਹੀ ਸੀ। ਚਾਨੂ ਨੇ 48 ਕਿ. ਗ੍ਰਾ. ਵਿਚ 192 ਕਿ. ਗ੍ਰਾ. ਭਾਰ ਚੁੱਕ ਕੇ ਚਾਂਦੀ ਲੈਵਲ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ।

Chahal TV 'ਤੇ ਮੰਧਾਨਾ ਨੇ 18 ਨੰਬਰ ਦੀ ਜਰਸੀ ਪਾਉਣ ਬਾਰੇ ਕੀਤਾ ਖੁਲਾਸਾ (Video)

PunjabKesari
ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਸਮ੍ਰਿਤੀ ਮੰਧਾਨਾ ਆਪਣੀ ਬੱਲੇਬਾਜ਼ੀ ਨਾਲ ਵੱਡੇ-ਵੱਡੇ ਰਿਕਾਰਡ ਬਣਾ ਰਹੀ ਹੈ। ਦਸ ਦਈਏ ਕਿ ਸਮ੍ਰਿਤੀ ਮੰਧਾਨਾ ਨੂੰ ਆਈ. ਸੀ. ਸੀ. 2018 ਦੀ ਸਰਵਸ੍ਰੇਸ਼ਠ ਕ੍ਰਿਕਟਰ ਦੇ ਐਵਾਰਡ ਨਾਲਲ ਵੀ ਨਵਾਜਿਆ ਗਿਆ ਹੈ। ਅਜੇ 6 ਫਰਵਰੀ ਨੂੰ ਖੇਡੇ ਗਏ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਵਿ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਬੱਲੇਬਾਜ਼ੀ ਕਰ ਟੀ-20 ਕੌਮਾਂਤਰੀ ਵਿਚ ਭਾਰਤ ਵਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਕਾਰਨਾਮਾ ਕਰ ਕੇ ਦਿਖਾਇਆ ਹੈ।

20 ਸਾਲ ਤੋਂ ਪਿਤਾ ਮੰਜੇ 'ਤੇ, ਮਾਂ ਚਲਾਉਂਦੀ ਹੈ ਘਰ, ਹੁਣ ਕ੍ਰਿਕੇਟ 'ਚ ਚਮਕਿਆ ਬੇਟਾ

PunjabKesari
ਇਨਸਾਨ ਪਰੇਸ਼ਾਨੀਆਂ ਦੇ ਚੱਲਦੇ ਆਪਣੇ ਸੁਪਨਿਆਂ ਨਾਲ ਸਮਝੌਤਾ ਕਰ ਲੈਂਦਾ ਹੈ। ਪਰ ਜੋ ਕੋਈ ਵੀ ਅਨੇਕਾਂ ਪਰੇਸ਼ਾਨੀਆਂ ਦੇ ਬਾਵਜੂਦ ਆਪਣੇ ਸੁਪਨੇ ਪੂਰੇ ਕਰਨ ਲਈ ਮਜਬੂਤ ਇਰਾਦੇ ਨਾਲ ਅੱਗੇ ਵੱਧਦਾ ਹੈ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਇਸ ਦੀ ਉਦਹਾਰਣ ਹੈ ਆਦਿੱਤਿਆ ਸਰਵਟੇ ਜਿਨ੍ਹਾਂ ਦੇ ਗੇਂਦਬਾਜ਼ੀ ਨੇ ਰਣਜੀ ਮੁਕਾਬਲੇ ਦੇ ਫਾਇਨਲ 'ਚ ਸਨਸਨੀ ਮਚਾ ਰੱਖੀ ਹੈ। ਰਣਜੀ ਮੁਕਾਬਲੇ ਦੇ ਫਾਈਨਲ ਮੈਚ 'ਚ ਵਿਦਰਭ ਵਲੋਂ ਖੇਡਦੇ ਹੋਏ ਸਰਵਟੇ ਨੇ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਹੈ। ਖਾਸ ਕਰਕੇ ਚੇਤੇਸ਼ਵਰ ਪੁਜਾਰਾ ਨੂੰ ਜਿਸ ਅੰਦਾਜ਼ 'ਚ ਸਰਵਟੇ ਨੇ ਆਪਣੀ ਫਿਰਕੀ ਦਾ ਸ਼ਿਕਾਰ  ਬਣਾਇਆ ਸੀ ਉਹ ਬਹੁਤ ਵਧੀਆ ਰਿਹਾ।

ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ 'ਚ ਖੇਡਣਗੀਆਂ ਚੋਟੀ ਭਾਰਤੀ ਖਿਡਾਰਨਾਂ

PunjabKesari
ਭਾਰਤ ਦੀ ਚੋਟੀ ਮਹਿਲਾ ਖਿਡਾਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਨੌਵੀਂਂ ਸੀਨੀਅਰ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਵਿਚ ਆਪਣੀ-ਆਪਣੀ ਸੂਬਾ ਇਕਾਈਆਂ ਅਤੇ ਸਪਾਂਸਰਾਂ ਲਈ ਖੇਡੇਗੀ। ਗੁਰਜੀਤ ਕੌਰ, ਦੀਪ ਗ੍ਰੇਸ ਇੱਕਾ, ਸੁਸ਼ੀਲਾ ਚਾਨੂ, ਨਵਨੀਤ ਕੌਰ, ਨਵਜੋਤ ਕੌਰ, ਅਨੁਪਾ ਬਾਰਲਾ ਅਤੇ ਵੰਦਨਾ ਟਾਰਿਆ ਉਨ੍ਹਾਂ ਚੋਟੀ ਸਿਤਾਰਿਆਂ ਵਿਚੋਂ ਹੈ ਜੋ ਰੇਲਵੇ ਖੇਡ ਸੰਵਰਧਨ ਬੋਰਡ ਲਈ ਖੇਡਣਗੀਆਂ। ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਨੇ ਕਿਹਾ, ''ਸਪੇਨ ਦੇ ਸਫਲ ਦੌਰੇ ਤੋਂ ਬਾਅਦ ਖਿਡਾਰੀਆਂ ਲਈ ਰਾਸ਼ਟਰੀ ਚੈਂਪੀਅਨਸ਼ਿਪ ਦੇ ਜ਼ਰੀਏ ਲੈਅ ਨੂੰ ਕਾਇਮ ਰੱਖਣਾ ਜ਼ਰੂਰੀ ਹੈ।''

ਭਾਰਤ ਦੌਰੇ ਲਈ ਆਸਟਰੇਲੀਆਈ ਟੀਮ ਦਾ ਐਲਾਨ

PunjabKesari
ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਗਾਮੀ ਭਾਰਤ ਦੌਰੇ ਲਈ ਆਸਟਰੇਲੀਆਈ ਟੀਮ ਵਿਚੋਂ ਬਾਹਰ ਹੋ ਗਿਆ ਹੈ, ਜਦਕਿ ਬਿੱਗ ਬੈਸ਼ ਲੀਗ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਕੇਨ ਰਿਚਰਡਸਨ ਨੂੰ ਟੀਮ ਵਿਚ ਵਾਪਸ ਬੁਲਾਇਆ ਗਿਆ ਹੈ। ਆਸਟਰੇਲੀਆ ਨੇ 24 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟੀ-20 ਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਲਈ ਵੀਰਵਾਰ ਨੂੰ ਟੀਮ ਦਾ ਐਲਾਨ ਕੀਤਾ।

ਭਾਰਤ ਫੁੱਟਬਾਲ ਰੈਂਕਿੰਗ 'ਚ ਟਾਪ-100 'ਚੋਂ ਬਾਹਰ

PunjabKesari
ਭਾਰਤੀ ਫੁੱਟਬਾਲ ਟੀਮ ਏ. ਐੱਫ. ਸੀ. ਏਸ਼ੀਆਈ ਕੱਪ ਦੇ ਗਰੁੱਪ ਗੇੜ 'ਚ ਲਗਾਤਾਰ ਮਿਲੀ ਹਾਰ ਤੋਂ ਬਾਅਦ ਤਾਜ਼ਾ ਫੁੱਟਬਾਲ ਰੈਂਕਿੰਗ ਵਿਚ ਟਾਪ-100 'ਚੋਂ ਬਾਹਰ ਹੋ ਗਈ।  ਕਪਤਾਨ ਸੁਨੀਲ ਛੇਤਰੀ ਦੀ ਟੀਮ 6 ਸਥਾਨ ਹੇਠਾਂ ਖਿਸਕ ਕੇ 103ਵੇਂ ਸਥਾਨ 'ਤੇ ਪਹੁੰਚ ਗਈ। ਉਸ ਦੇ 1219 ਅੰਕ ਹਨ। ਭਾਰਤ ਏ. ਐੱਫ. ਸੀ. ਰੈਂਕਿੰਗ ਵਿਚ ਵੀ 16 ਸਥਾਨ ਖਿਸਕ ਕੇ 18ਵੇਂ ਸਥਾਨ 'ਤੇ ਆ ਗਿਆ। ਭਾਰਤੀ ਟੀਮ ਏਸ਼ੀਆਈ ਕੱਪ ਵਿਚ ਯੂ. ਏ. ਈ. ਅਤੇ ਬਹਿਰੀਨ ਤੋਂ ਹਾਰ ਕੇ ਬਾਹਰ ਹੋ ਗਈ ਸੀ। 


Related News