ਸਪੀਡ ਚੈੱਸ 2022 - ਨਿਹਾਲ ਨੇ ਵਿਸ਼ਵ ਦੇ ਨੰਬਰ 2 ਚੀਨ ਦੇ ਲੀਰੇਨ ਨੂੰ ਹਰਾ ਕੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

Monday, Dec 12, 2022 - 12:13 PM (IST)

ਸਪੀਡ ਚੈੱਸ 2022 - ਨਿਹਾਲ ਨੇ ਵਿਸ਼ਵ ਦੇ ਨੰਬਰ 2 ਚੀਨ ਦੇ ਲੀਰੇਨ ਨੂੰ ਹਰਾ ਕੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਗ੍ਰੈਂਡਮਾਸਟਰ ਨਿਹਾਲ ਸਰੀਨ ਨੇ ਵਿਸ਼ਵ ਦੇ ਨੰਬਰ 2 ਚੀਨ ਦੇ ਡਿੰਗ ਲੀਰੇਨ ਨੂੰ ਚੈੱਸ ਡਾਟ ਕਾਮ ਸਪੀਡ ਚੈੱਸ ਆਨਲਾਈਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਰਾਉਂਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਲਗਾਤਾਰ ਦੂਜਾ ਮੌਕਾ ਹੈ ਜਦੋਂ ਕਿਸੇ ਪਲੇਆਫ 'ਚ ਉਸ ਨੇ ਵਿਸ਼ਵ ਦੇ ਨੰਬਰ 2 ਖਿਡਾਰੀ ਨੂੰ ਹਰਾਇਆ ਹੈ। 

ਇਹ ਵੀ ਪੜ੍ਹੋ : ਭਾਰਤ ਨੇ ਫਸਵੇਂ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ ਹਰਾਇਆ, ਸੁਪਰ ਓਵਰ ਵਿਚ ਮਿਲੀ ਜਿੱਤ

ਇਸ ਤੋਂ ਪਹਿਲਾਂ ਨਿਹਾਲ ਨੇ ਡਿੰਗ ਨੂੰ ਗਲੋਬਲ ਚੈਂਪੀਅਨਸ਼ਿਪ ਦੇ ਪਲੇਆਫ ਵਿੱਚ ਮਾਤ ਦਿੱਤੀ ਸੀ। ਵੱਡੀ ਗੱਲ ਇਹ ਰਹੀ ਕਿ ਨਿਹਾਲ ਨੇ ਅੰਤ ਵਿਚ ਇਸ ਮੈਚ ਨੂੰ ਲਗਭਗ ਇਕਤਰਫਾ ਕਰ ਦਿੱਤਾ। ਸਪੀਡ ਚੈੱਸ ਦੇ ਫਾਰਮੈਟ ਦੇ ਅਨੁਸਾਰ ਪਹਿਲੇ ਸੈੱਟ ਵਿੱਚ 90 ਮਿੰਟ ਤਕ 5 ਮਿੰਟ+1 ਸੈਕਿੰਡ ਦੀ ਮਿਆਦ ਦੇ 9 ਮੈਚ ਹੋਏ, ਜਿਸ ਵਿੱਚ ਡਿੰਗ ਅਤੇ ਨਿਹਾਲ 4.5-4.5 ਨਾਲ ਬਰਾਬਰ ਰਹੇ।

ਇਹ ਵੀ ਪੜ੍ਹੋ : T20 WC 2022 ਲਈ ਨਾ ਚੁਣੇ ਜਾਣ 'ਤੇ ਯੁਜਵੇਂਦਰ ਚਾਹਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਇਸ ਤੋਂ ਬਾਅਦ ਦੂਜੇ ਸੈੱਟ 'ਚ 60 ਮਿੰਟ ਤੱਕ 3 ਮਿੰਟ + 1 ਸੈਕਿੰਡ ਦੇ 8 ਮੈਚ ਹੋਏ ਅਤੇ ਇਸ ਵਾਰ ਨਿਹਾਲ 5-3 ਨਾਲ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ ਤੇ 9.5-7.5 ਦੀ ਬੜ੍ਹਤ ਬਣਾਉਣ 'ਚ ਸਫਲ ਰਹੇ ਪਰ ਇਸ ਤੋਂ ਬਾਅਦ ਤੀਜੇ ਸੈੱਟ 'ਚ ਨਿਹਾਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕੁੱਲ 1 ਮਿੰਟ+1 ਸਕਿੰਟ ਦੇ 9 ਬੁਲੇਟ ਮੁਕਾਬਲਿਆ ਵਿੱਚ 7.5-1.5 ਨਾਲ ਵਿਸ਼ਾਲ ਜਿੱਤ ਹਾਸਲ ਕੀਤੀ ਅਤੇ ਓਵਰਆਲ 17-9 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਅਤੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News