ਮਾਹੀ ਦੀ ਰਿਟਾਇਰਮੈਂਟ ’ਤੇ ਬਾਲੀਵੁੱਡ ਅਦਾਕਾਰਾਂ ਨੇ ਕੀਤੇ ਸਪੈਸ਼ਲ ਮੈਸੇਜ

Monday, Aug 17, 2020 - 10:12 PM (IST)

ਮਾਹੀ ਦੀ ਰਿਟਾਇਰਮੈਂਟ ’ਤੇ ਬਾਲੀਵੁੱਡ ਅਦਾਕਾਰਾਂ ਨੇ ਕੀਤੇ ਸਪੈਸ਼ਲ ਮੈਸੇਜ

ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਦੀ ਰਿਟਾਇਰਮੈਂਟ ’ਤੇ ਨਾ ਸਿਰਫ ਖੇਡ ਜਗਤ ਬਲਕਿ ਬਾਲੀਵੁੱਡ ਜਗਤ ਦੀਆਂ ਅਦਾਕਾਰਾਂ ਨੇ ਵੀ ਖੂਬ ਕੁਮੈਂਟਸ ਕੀਤੇ ਹਨ। ਕਈ ਵੱਡੀਆਂ ਅਦਾਕਾਰਾਂ ਨੇ ਮਾਹੀ ਨੂੰ ਭਾਰਤ ਦਾ ਸਭ ਤੋਂ ਵਧੀਆ ਕਪਤਾਨ ਦੱਸਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਆਓ ਜਾਣਦੇ ਹਾਂ ਕਿ ਕਿਸ ਬਾਲੀਵੁੱਡ ਅਦਾਕਾਰਾਂ ਨੇ ਮਾਹੀ ਦੀ ਰਿਟਾਇਰਮੈਂਟ ’ਤੇ ਕੀ-ਕੀ ਕਿਹਾ।
ਸੋਨਲ ਚੌਹਾਨ

PunjabKesari
ਧੋਨੀ ਰਿਟਾਇਰ ਹੋ ਗਏ ਅਤੇ ਉਨ੍ਹਾਂ ਨੇ ਇਸ ਸਟਾਈਲ ’ਚ ਕੀਤਾ। ਤੁਸੀਂ ਭਾਰਤ ਦੇ ਮਾਣ ਹੋ ਤੇ ਹਮੇਸ਼ਾ ਰਹੋਗੇ। ਤੁਹਾਨੂੰ ਯਾਦ ਕਰਾਂਗੇ। ਐੱਮ. ਐੱਸ. ਧੋਨੀ।
ਪਿ੍ਰਆਮਨੀ ਰਾਜ

PunjabKesari
ਕੈਪਟਨ ਕੂਲ, ਬਿਜਲੀ ਦੀ ਸਟੰਪਿੰਗ, ਆਖਰੀ ਪਲ ਖਤਮ, ਹੈਲੀਕਾਪਟਰ ਸ਼ਾਟ... ਜਦੋਂ ਤੁਸੀਂ ਇਹ ਸਬ ਸੁਣਦੇ ਹੋ... ਕੇਵਲ ਇਕ ਹੀ ਨਾਮ ਦਿਮਾਗ ’ਚ ਆਉਂਦਾ ਹੈ... ਇਕ ਯੁੱਗ ਖਤਮ ਹੋ ਜਾਂਦਾ ਹੈ!! ਤੁਹਾਨੂੰ ਸਾਰਿਆਂ ਨੂੰ ਸ਼ਾਨਦਾਰ ਯਾਦਾਂ ਦੇ ਲਈ ਧੰਨਵਾਦ!!!
ਬਿਪਾਸ਼ਾ ਬਸੁ

PunjabKesari
ਐੱਮ. ਐੱਸ. ਧੋਨੀ ਹਮੇਸ਼ਾ ਉਸਦੇ ਕਪਤਾਨ ਰਹਿਣਗੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਲਿਖਿਆ ਹੈ- ਹਮੇਸ਼ਾ ਦੇ ਲਈ ਕਪਤਾਨ ਐੱਮ. ਐੱਸ. ਧੋਨੀ।
ਯਾਮੀ ਗੌਤਮ

PunjabKesari
ਐੱਮ. ਐੱਸ. ਧੋਨੀ ਦੀ ਪ੍ਰਤੀ ਸਨਮਾਨ। ਉਹ ਨਾ ਕੇਵਲ ਇਕ ਸ਼ਾਨਦਾਰ ਖਿਡਾਰੀ, ਬਲਕਿ ਆਪਣੇ ਢੰਗ ਅਤੇ ਯਾਤਰਾ ਦੇ ਨਾਲ, ਅਸਧਾਰਨ ਖੇਤਰ ਵਿਚ, ਇਕ ਅਸਧਾਰਨ ਸਥਾਪਿਤ ਕਰਨ ਦੇ ਲਈ ਬਹੁਤ ਸਨਮਾਨ।


author

Gurdeep Singh

Content Editor

Related News