ਸਪੈਨਿਸ਼ ਟੈਨਿਸ ਖਿਡਾਰੀ ''ਤੇ ਫਿਕਸਿੰਗ ਦੇ ਦੋਸ਼ ''ਚ 8 ਸਾਲ ਦੀ ਪਾਬੰਦੀ

Tuesday, Dec 01, 2020 - 08:22 PM (IST)

ਸਪੈਨਿਸ਼ ਟੈਨਿਸ ਖਿਡਾਰੀ ''ਤੇ ਫਿਕਸਿੰਗ ਦੇ ਦੋਸ਼ ''ਚ 8 ਸਾਲ ਦੀ ਪਾਬੰਦੀ

ਲੰਡਨ– ਸਪੇਨ ਦੇ ਟੈਨਿਸ ਖਿਡਾਰੀ ਐਨਰਿਕ ਲੋਪੇਜ 'ਤੇ 2017 ਵਿਚ ਮੈਚ ਫਿਕਸ ਕਰਨ ਦੇ ਦੋਸ਼ ਵਿਚ ਮੰਗਲਵਾਰ ਨੂੰ 8 ਸਾਲ ਦੀ ਪਾਬੰਦੀ ਲਾ ਦਿੱਤੀ ਗਈ। ਟੈਨਿਸ ਇੰਟੀਗ੍ਰਿਟੀ ਯੂਨਿਟ ਨੇ ਕਿਹਾ ਕਿ ਲੋਪੇਜ ਇਸ ਦੌਰਾਨ ਕੋਈ ਵੀ ਅਧਿਕਾਰਤ ਟੂਰਨਾਮੈਂਟ ਨਹੀਂ ਖੇਡ ਸਕੇਗਾ। ਉਸ 'ਤੇ 25,000 ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਲੋਪੇਜ 2018 ਵਿਚ ਕਰੀਅਰ ਦੀ ਸਰਵਸ੍ਰੇਸ਼ਠ 154ਵੀਂ ਰੈਂਕਿੰਗ 'ਤੇ ਪਹੁੰਚਿਆ ਸੀ ਪਰ ਕਦੇ ਕਿਸੇ ਗ੍ਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਜਗ੍ਹਾ ਨਹੀਂ ਬਣਾ ਸਕਿਆ। ਟੂ. ਆਈ. ਯੂ. ਨੇ ਕਿਹਾ ਕਿ ਮੈਚ ਫਿਕਸਿੰਗ ਦੇ ਤਿੰਨ ਦੋਸ਼ ਸਾਬਤ ਹੋ ਗਏ ਹਨ ਪਰ ਦੋ ਸਾਬਤ ਨਹੀਂ ਹੋ ਸਕੇ।

PunjabKesari


author

Gurdeep Singh

Content Editor

Related News