ਸਾਊਥੀ ਨੂੰ ਭਾਰਤ ਖਿਲਾਫ ਚੰਗੇ ਪ੍ਰਦਰਸ਼ਨ ਦੀ ਉਮੀਦ

01/22/2020 10:57:09 PM

ਆਕਲੈਂਡ— ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਕਿਹਾ ਕਿ ਉਹ ਭਾਰਤ ਖਿਲਾਫ ਹੋਣ ਵਾਲੀ ਅਗਲੀ ਸੀਰੀਜ਼ ਵਿਚ ਮਿਲਣ ਵਾਲੀ ਚੁਣੌਤੀ ਦਾ ਇੰਤਜ਼ਾਰ ਕਰ ਰਿਹਾ ਹੈ, ਜਿਥੇ ਉਸ ਨੂੰ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ। ਸਾਊਥੀ ਨੂੰ ਹਾਲਾਂਕਿ ਨਿਊਜ਼ੀਲੈਂਡ ਦੇ ਆਸਟਰੇਲੀਆ ਦੌਰੇ 'ਤੇ ਖੇਡੇ ਗਏ ਆਖਰੀ ਟੈਸਟ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਦੀ ਜਗ੍ਹਾ ਮੈਟ ਹੈਨਰੀ ਨੂੰ ਆਖਰੀ 11 ਵਿਚ ਸ਼ਾਮਲ ਕੀਤਾ ਗਿਆ ਸੀ। ਉਹ ਹਾਲਾਂਕਿ ਇਸ ਤੋਂ ਪਹਿਲਾਂ ਟੀਮ ਦੇ ਚਾਰੋਂ ਮੈਚਾਂ ਵਿਚ ਆਖਰੀ 11 ਵਿਚ ਸ਼ਾਮਲ ਸੀ, ਜਿਸ ਦੌਰਾਨ ਉਹ ਇੰਗਲੈਂਡ ਖਿਲਾਫ 2 ਮੈਚਾਂ ਦੀ ਘਰੇਲੂ ਸੀਰੀਜ਼ ਅਤੇ ਆਸਟਰੇਲੀਆ ਦੌਰੇ ਵਿਚ 2 ਟੈਸਟ ਵਿਚ ਟੀਮ ਦਾ ਹਿੱਸਾ ਰਿਹਾ ਸੀ।


Gurdeep Singh

Content Editor

Related News