ਘਰ ਵਾਪਸੀ ''ਤੇ ਦੱਖਣੀ ਕੋਰੀਆਈ ਟੀਮ ਦਾ ''ਅੰਡਿਆਂ ਨਾਲ ਸਵਾਗਤ''
Friday, Jun 29, 2018 - 11:10 PM (IST)

ਜਲੰਧਰ-ਫੀਫਾ ਵਿਸ਼ਵ ਕੱਪ ਵਿਚੋਂ ਬਾਹਰ ਹੋਈ ਦੱਖਣੀ ਕੋਰੀਆ ਦੀ ਟੀਮ ਦਾ ਘਰ ਵਾਪਸੀ 'ਤੇ ਗੁੱਸੇ ਵਿਚ ਆਏ ਪ੍ਰਸ਼ੰਸਕਾਂ ਨੇ ਅੰਡਿਆਂ ਨਾਲ ਸਵਾਗਤ ਕੀਤਾ।
ਦਰਅਸਲ ਗਰੁੱਪ ਦੌਰ ਵਿਚ ਦੱਖਣੀ ਕੋਰੀਆ ਆਪਣੇ ਦੋਵੇਂ ਮੈਚ ਹਾਰ ਗਈ ਸੀ। ਤੀਜੇ ਮੈਚ ਵਿਚ ਉਸ ਨੇ ਸਾਬਕਾ ਚੈਂਪੀਅਨ ਜਰਮਨੀ ਨੂੰ ਹਰਾ ਕੇ ਥੋੜੀ ਇੱਜ਼ਤ ਤਾਂ ਹਾਸਲ ਕੀਤੀ ਪਰ ਗੁੱਸੇ ਵਿਚ ਆਏ ਉਸ ਦੇ ਪ੍ਰਸ਼ੰਸਕਾਂ ਨੂੰ ਇਹ ਨਾਮਨਜ਼ੂਰ ਸੀ। ਏਅਰਪਰੋਟ 'ਤੇ ਜਦੋਂ ਦੱਖਣੀ ਕੋਰੀਆ ਦੀ ਟੀਮ ਦਾ ਸਵਾਗਤ ਕੀਤਾ ਜਾ ਰਿਹਾ ਸੀ ਤਦ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ 'ਤੇ ਅੰਡਿਆਂ ਦੇ ਇਲਾਵਾ ਇੰਗਲੈਂਡ ਦੇ ਝੰਟਿਆਂ ਨਾਲ ਬਣੇ ਸਰਹਾਣੇ ਵੀ ਸੁੱਟੇ। ਕਪਾਤਨ ਸੋਨ ਹਿਊਗ ਨੇ ਇਸ ਨੂੰ ਸ਼ਰਮਨਾਕ ਦੱਸਿਆ।