ਭਾਰਤ ’ਚ ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਹੈਂਡਬਾਲ ਲੀਗ ਦੀ ਘੁੰਡਚੁਕਾਈ
Tuesday, Feb 06, 2024 - 07:25 PM (IST)
ਨਵੀਂ ਦਿੱਲੀ– ਭਾਰਤ ਵਿਚ ਮੰਗਲਵਾਰ ਨੂੰ ਇੱਥੇ ਦੱਖਣੀ ਏਸ਼ੀਆ ਦੀ ਪਹਿਲੀ ਪੇਸ਼ੇਵਰ ਮਹਿਲਾ ਹੈਂਡਬਾਲ ਲੀਗ (ਡਬਲਯੂ. ਐੱਚ. ਐੱਲ.) ਦੀ ਘੁੰਡਚੁਕਾਈ ਕੀਤੀ ਗਈ, ਜਿਸ ਵਿਚ ਛੇ ਟੀਮਾਂ ਹਿੱਸਾ ਲੈਣਗੀਆ। ਦੱਖਣੀ ਏਸ਼ੀਆ ਦੀ ਇਸ ਪਹਿਲੀ ਮਹਿਲਾ ਪੇਸ਼ੇਵੇਰ ਹੈਂਡਬਾਲ ਲੀਗ ਵਿਚ ਭਾਰਤ ਤੋਂ ਇਲਾਵਾ ਏਸ਼ੀਆ, ਯੂਰਪ ਤੇ ਅਫਰੀਕਾ ਦੀਆਂ ਸਟਾਰ ਖਿਡਾਰਨਾਂ ਹਿੱਸਾ ਲੈਣਗੀਆਂ। ਮੰਗਲਵਾਰ ਨੂੰ ਇੱਥੇ ਇਕ ਪ੍ਰੋਗਰਾਮ ਵਿਚ ਲੀਗ ਦੇ ਲੋਗੋ ਦੀ ਘੁੰਡਚੁਕਾਈ ਵੀ ਕੀਤੀ ਗਈ। ਇਸ ਲੀਗ ਦਾ ਆਯੋਜਨ ਦੱਖਣੀ ਏਸ਼ੀਆਈ ਹੈਂਡਬਾਲ ਸੰਘ ਤੇ ਏਸ਼ੀਆਈ ਹੈਂਡਬਾਲ ਸੰਘ ਦੀ ਅਗਵਾਈ ਵਿਚ ਭਾਰਤੀ ਹੈਂਡਬਾਲ ਸੰਘ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਪਾਵਨਾ ਸਪੋਰਟਸ ਵੈਂਚਰ ਇਸ ਲੀਗ ਦਾ ਪ੍ਰਮੋਟਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।