ਦੱਖਣੀ ਅਫਰੀਕੀ ਅੰਪਾਇਰ ਦਾ ਹੈ ਭਾਰਤ ਨਾਲ ਰਿਸ਼ਤਾ, ਰਣਜੀ ਮੈਚ ’ਚ ਵੀ ਕਰ ਚੁਕੈ ਅੰਪਾਇਰਿੰਗ
Wednesday, Jan 05, 2022 - 10:52 PM (IST)
ਜੋਹਾਨਸਬਰਗ - ਦੱਖਣੀ ਅਫਰੀਕਾ ਦੇ ਅੰਪਾਇਰ ਅੱਲਾਉਦੀਨ ਪਾਲੇਕਰ ਨੇ ਭਾਰਤ ਖਿਲਾਫ ਜੋਹਾਨਸਬਰਗ ਦੇ ਵਾਂਡਰਸ ’ਚ ਚੱਲ ਰਹੇ ਦੂਜੇ ਮੈਚ ਨਾਲ ਟੈਸਟ ਕ੍ਰਿਕਟ ’ਚ ਡੈਬਿਊ ਕਰਦੇ ਹੋਏ ਆਪਣੇ ਫੈਸਲਿਆਂ ਨਾਲ ਪ੍ਰਭਾਵਿਤ ਕੀਤਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸ ਦਾ ਪਰਿਵਾਰ ਮਹਾਰਾਸ਼ਟਰ ਦੇ ਰਤਨਾਗਿਰੀ ਨਾਲ ਜੁੜਿਆ ਹੋਇਆ ਹੈ। ਪਾਲੇਕਰ ਮੂਲ ਰੂਪ ’ਚ ਰਤਨਾਗਿਰੀ ਜ਼ਿਲੇ ਖੇੜ ਤਹਿਸੀਲ ਦੇ ਸ਼ਿਵ ਪਿੰਡ ਦਾ ਰਹਿਣਾ ਵਾਲਾ ਹੈ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ
ਸ਼ਿਵ ਪਿੰਡ ਦੇ ਸਰਪੰਚ ਦੁਰਵੇਸ਼ ਪਾਲੇਕਰ ਨੇ ਕਿਹਾ ਕਿ ਮੈਂ ਵੀ ਪਾਲੇਕਰ ਹਾਂ। ਉਹ ਸਾਡੇ ਸ਼ਿਵ ਪਿੰਡ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਨੌਕਰੀ ਲਈ ਦੱਖਣੀ ਅਫਰੀਕਾ ਚਲਾ ਗਿਆ ਅਤੇ ਬਾਅਦ ਵਿਚ ਉੱਥੇ ਹੀ ਵਸ ਗਿਆ। ਅੱਲਾਹੁਦੀਨ ਦਾ ਜਨਮ ਦੱਖਣੀ ਅਫਰੀਕਾ ’ਚ ਹੋਇਆ ਪਰ ਉਸ ਦਾ ਪਿੰਡ ਸ਼ਿਵ ਹੀ ਹੈ। ਇਹੀ ਨਹੀਂ 44 ਸਾਲਾ ਪਾਲੇਕਰ ਨੇ 2014-15 ਦੇ ਘਰੇਲੂ ਸੈਸ਼ਨ ਦੌਰਾਨ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਰਣਜੀ ਟਰਾਫੀ ਦੇ ਇਕ ਮੈਚ ’ਚ ਅੰਪਾਇਰਿੰਗ ਕੀਤੀ ਸੀ। ਪਾਲੇਕਰ ਨੇ ਭਾਰਤੀ ਅੰਪਾਇਰ ਕ੍ਰਿਸ਼ਣਮਾਚਾਰੀ ਸ਼੍ਰੀਨਿਵਾਸਨ ਦੇ ਨਾਲ ਮੁੰਬਈ ਤੇ ਮੱਧ ਪ੍ਰਦੇਸ਼ ਦੇ ਵਿਚ ਲੀਗ ਗੇੜ ਦੇ ਮੈਚ 'ਚ ਅੰਪਾਇਰਿੰਗ ਦੀ ਸੀ।
ਇਹ ਖ਼ਬਰ ਪੜ੍ਹੋ-ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।