ਦੱਖਣੀ ਅਫਰੀਕਾ ਦੇ ਟੈਸਟ ਖਿਡਾਰੀਆਂ ਦਾ IPL ਖੇਡਣ ਦਾ ਮਨ

Thursday, Mar 17, 2022 - 02:31 AM (IST)

ਦੱਖਣੀ ਅਫਰੀਕਾ ਦੇ ਟੈਸਟ ਖਿਡਾਰੀਆਂ ਦਾ IPL ਖੇਡਣ ਦਾ ਮਨ

ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਬੰਗਲਾਦੇਸ਼ ਖਿਲਾਫ 18 ਮਾਰਚ ਤੋਂ ਸ਼ੁਰੂ ਹੋ ਰਹੀ 2 ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਲਈ ਕਮਜ਼ੋਰ ਟੀਮ ਉਤਾਰਨ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਦੇ ਸਾਰੇ ਪਹਿਲੀ ਪਸੰਦ ਦੇ ਟੈਸਟ ਖਿਡਾਰੀ ਆਈ. ਪੀ. ਐੱਲ. ਵਿਚ ਜਾਣ ਦਾ ਬਦਲ ਚੁਣ ਰਹੇ ਹਨ। ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਦੀ ਬਜਾਏ ਆਈ. ਪੀ. ਐੱਲ. ਨੂੰ ਤਵੱਜੋਂ ਦੇਣ ਦਾ ਖਿਡਾਰੀਆਂ ਦਾ ਫੈਸਲਾ ਸਰਵਸੰਮਤ ਹੈ। ਦੱਖਣੀ ਅਫਰੀਕੀ ਟੈਸਟ ਕਪਤਾਨ ਡੀਨ ਐਲਗਰ ਨੇ ਇਸ ਨੂੰ ਟੈਸਟ ਵਫਾਦਾਰੀ ਦਾ ਲਿਟਮਸ ਟੈਸਟ ਕਰਾਰ ਦਿੱਤਾ ਸੀ।

PunjabKesari

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
 ਦਰਅਸਲ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਪਿਛਲੇ ਦਿਨੀਂ ਆਪਣੇ ਖਿਡਾਰੀਆਂ ਨੂੰ ਆਈ. ਪੀ . ਐੱਲ. ਅਤੇ ਬੰਗਲਾਦੇਸ਼ ਖਿਲਾਫ ਉਨ੍ਹਾਂ ਦੀ ਟੈਸਟ ਵਚਨਬੱਧਤਾਵਾਂ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਆਗਿਆ ਦਿੱਤੀ ਸੀ। ਸਮਝਿਆ ਜਾਂਦਾ ਹੈ ਕਿ ਕ੍ਰਿਕਟ ਦੱਖਣ ਅਫਰੀਕਾ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਵਿਚ ਇਕ ਸਮਝੌਤਾ ਹੋਇਆ, ਜਿਸ ਮੁਤਾਬਕ ਸੀ. ਐੱਸ. ਏ. ਨੇ ਆਪਣੇ ਖਿਡਾਰੀਆਂ ਨੂੰ ਆਈ. ਪੀ. ਐੱਲ. ਵਿਚ ਹਿੱਸਾ ਲੈਣ ਲਈ ਐੱਨ. ਓ. ਸੀ. ਦਿੱਤੀ ਹੈ ਅਤੇ ਇਕ ਹੀ ਸਮੇਂ ਵਿਚ ਬੰਗਲਾਦੇਸ਼ ਸੀਰੀਜ਼ ਦੇ ਮੈਚ ਨਹੀਂ ਰੱਖੇ ਹਨ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News