ਵਰਲਡ ਕੱਪ ਖਿਤਾਬ ''ਚ ''ਚੋਕਰਸ'' ਦਾ ਠੱਪਾ ਉਤਾਰਨ ਉਤਰੇਗੀ ਦੱਖਣੀ ਅਫਰੀਕਾ

Monday, May 27, 2019 - 06:11 PM (IST)

ਵਰਲਡ ਕੱਪ ਖਿਤਾਬ ''ਚ ''ਚੋਕਰਸ'' ਦਾ ਠੱਪਾ ਉਤਾਰਨ ਉਤਰੇਗੀ ਦੱਖਣੀ ਅਫਰੀਕਾ

ਨਵੀਂ ਦਿੱਲੀ— ਦੱਖਣੀ ਅਫਰੀਕਾ ਦੀ ਟੀਮ ਬਿਹਤਰੀਨ ਪ੍ਰਦਰਸ਼ਨ ਤੇ ਜ਼ਬਰਦਸਤ ਟੀਮ ਸੰਯੋਜਨ ਦੇ ਬਾਵਜੂਦ ਅਹਿਮ ਮੌਕਿਆਂ 'ਤੇ ਲੈਅ ਗੁਆਉਣ ਕਾਰਨ 'ਚੋਕਰਸ' ਦੇ ਰੂਪ ਵਿਚ ਬਦਨਾਮ ਹੋ ਚੁੱਕੀ ਹੈ ਪਰ ਆਪਣੀ ਮੌਜੂਦਾ ਫਾਰਮ ਦੀ ਬਦੌਲਤ ਇਸ ਹਫਤੇ ਸ਼ੁਰੂ ਹੋਣ ਜਾ ਰਹੇ12ਵੇਂ  ਆਈ. ਸੀ. ਸੀ. ਵਿਸ਼ਵ ਕੱਪ ਦਾ ਖਿਤਾਬ ਪਹਿਲੀ ਵਾਰ ਆਪਣੇ ਨਾਂ ਕਰਨ ਦੀ ਉਹ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਹੈ। ਅਫਰੀਕੀ ਟੀਮ ਨੇ 1992 ਵਿਚ ਪਹਿਲੀ ਵਾਰ ਵਿਸ਼ਵ ਕੱਪ ਡੈਬਿਊ ਕੀਤਾ ਸੀ ਤੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ, ਉਸ ਤੋਂ ਬਾਅਦ  ਤੋਂ ਉਹ 1999, 2007 ਤੇ 2015 ਵਿਚ ਵੀ ਆਖਰੀ 4 ਵਿਚ ਪਹੁੰਚੀ ਪਰ ਇਸ਼ ਤੋਂ ਅੱਗੇ ਨਹੀਂ ਪਹੁੰਚ ਸਕੀ। ਸਾਲ 1996 ਤੇ 2011 ਵਿਚ ਉਹ ਕੁਆਰਟਰ ਫਾਈਨਲ ਤਕ ਪਹੁੰਚੀ ਸੀ। ਹਾਲਾਂਕਿ ਫਾਫ ਡੂ ਪਲੇਸਿਸ ਦੀ ਕਪਤਾਨੀ ਵਿਚ ਦੱਖਣੀ ਅਫਰੀਕਾ ਇਸ ਵਾਰ ਖਿਤਾਬ ਦੇ ਦਾਅਵੇਦਾਰਾਂ ਵਿਚ ਸ਼ਾਮਲ ਹੈ। ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਅਭਿਆਸ ਮੈਚ ਵਿਚ ਉਸ ਨੇ ਸ਼੍ਰੀਲੰਕਾ ਨੂੰ 87 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਤੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ  ਨਿਰਧਾਰਿਤ ਓਵਰਾਂ ਵਿਚ 7 ਵਿਕਟਾਂ 'ਤੇ 338 ਦੌੜਾਂ ਦਾ ਵੱਡਾ ਸੋਕਰ ਵੀ ਖੜ੍ਹਾ ਕੀਤਾ। 

PunjabKesari

ਟੀਮ ਦਾ ਦੂਜਾ ਅਭਿਆਸ ਮੈਚ ਵੈਸਟਇੰਡੀਜ਼ ਵਿੱਰੁਧ ਮੀਂਹ ਕਾਰਨ ਰੱਦ ਰਿਹਾ ਸੀ ਪਰ ਆਪਣੇ ਇਸ ਪ੍ਰਦਰਸ਼ਨ ਦੀ ਬਦੌਲਤ ਉਮੀਦ ਹੈ ਕਿ ਉਹ ਮੇਜ਼ਬਾਨ ਇੰਗਲੈਂਡ ਵਿਰੁੱਧ 30 ਮਈ ਨੂੰ ਆਈ. ਸੀ. ਸੀ. ਟੂਰਨਾਮੈਂਟ  ਦੇ ਉਦਘਾਟਨੀ ਮੈਚ ਵਿਚ ਪੂਰੇ ਆਤਮਵਿਸ਼ਵਾਸ ਨਾਲ ਬਰਾਬਰ ਦੀ ਟੱਕਰ ਲਈ ਉੱਤਰੇਗੀ। ਉਸਦਾ ਦੂਜ ਮੈਚ 5 ਜੂਨ ਨੂੰ ਭਾਰਤ ਨਾਲ ਹੈ। ਦੱ. ਅਫਰੀਕੀ ਟੀਮ ਵਿਚ ਤਜਰਬੇਕਾਰ ਕਿਡਾਰੀਆਂ ਦੀ ਭਰਮਾਰ ਹੈ, ਜਿਸ ਵਿਚ ਉਸਦਾ ਕਪਾਤਨ ਪਲੇਸਿਸ ਆਪਣਾ ਤੀਜਾ ਵਿਸ਼ਵ ਕੱਪ ਖੇਡਣ ਉਤਰ ਰਿਹਾ ਹੈ। ਉਥੇ ਹੀ ਹਾਸ਼ਿਮ ਅਮਲਾ ਦਾ ਵੀ ਇਹ ਤੀਜਾ,  ਡੇਲ ਸਟੇਨ ਤੀਜਾ, ਜੇ. ਪੀ. ਡੁਮਿਨੀ ਤੀਜਾ, ਕਵਿੰਟਨ ਡੀ ਕੌਕ ਦਾ ਦੂਜਾ, ਡੇਵਿਡ ਮਿਲਰ ਦੂਜਾ ਵਿਸ਼ਵ ਕੱਪ ਖੇਡਣ ਉਤਰ ਰਹੇ ਹਨ। ਬਾਕੀ ਟੀਮਾਂ ਦੀ ਤੁਲਨਾ ਵਿਚ ਚੋਣਕਾਰਾਂ ਨੇ ਇਸ ਵਿਸ਼ਵ ਕੱਪ ਵਿਚ ਆਪਣੀ ਸਭ ਤੋਂ ਤਜਰਬੇਕਾਰ ਟੀਮ ਉਤਾਰੀ ਹੈ।


Related News