ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਤੋਂ ਜਿੱਤੀ ਪਹਿਲੀ ਵਨ ਡੇ ਸੀਰੀਜ਼
Thursday, Mar 24, 2022 - 12:20 AM (IST)
ਸੈਂਚੁਰੀਅਨ- ਬੰਗਲਾਦੇਸ਼ ਨੇ ਤੀਜਾ ਅਤੇ ਆਖਰੀ ਮੈਚ 9 ਵਿਕਟਾਂ ਨਾਲ ਜਿੱਤ ਕੇ ਪਹਿਲੀ ਵਾਰ ਵਨ ਡੇ ਸੀਰੀਜ਼ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਨੇ ਦੱਖਣੀ ਅਫਰੀਕਾ 37 ਓਵਰਾਂ 'ਚ 154 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਬੰਗਲਾਦੇਸ਼ ਨੇ 26.3 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ। ਬੰਗਲਾਦੇਸ਼ ਨੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਬੰਗਲਾਦੇਸ਼ ਲਈ ਕਪਤਾਨ ਤਾਮਿਮ ਇਕਬਾਲ ਨੇ ਅਜੇਤੂ 87 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ 35 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਦੱਖਣੀ ਅਫਰੀਕਾ ਲਈ ਸਲਾਮੀ ਬੱਲੇਬਾਜ਼ ਜਾਨੇਮਨ ਮਲਾਨ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਵਨ ਡੇ ਮੈਚ ਵਿਚ 38 ਦੌੜਾਂ ਨਾਲ ਹਰਾਇਆ ਸੀ ਅਤੇ ਦੂਜੇ ਵਨ ਡੇ ਮੈਚ ਵਿਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ 31 ਮਾਰਚ ਤੋਂ 12 ਅਪ੍ਰੈਲ ਤੱਕ ਖੇਡੀ ਜਾਵੇਗੀ।
ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।