RSA v BAN : ਤੀਜੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 6/0
Saturday, Apr 02, 2022 - 11:18 PM (IST)
ਡਰਬਨ- ਮਹਿਮੂਦੁੱਲ ਹਸਨ ਜੋਏ ਦੀ ਪਹਿਲੀ ਸੈਂਕੜੇ ਵਾਲੀ ਪਾਰੀ ਨਾਲ ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਸ਼ਨੀਵਾਰ ਨੂੰ ਤੀਜੇ ਦਿਨ ਆਲ ਆਊਟ ਹੋਣ ਤੋਂ ਪਹਿਲਾਂ 298 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 367 ਦੌੜਾਂ ਬਣਾਈਆਂ ਸਨ ਅਤੇ ਦਿਨ ਦਾ ਖੇਡ ਖਤਮ ਹੋਣ ਤੱਕ ਦੂਜੀ ਪਾਰੀ ਵਿਚ ਉਸ ਨੇ ਬਿਨਾਂ ਕਿਸੇ ਨੁਕਸਾਨ 'ਤੇ 6 ਦੌੜਾਂ ਬਣਾ ਲਈਆਂ ਹਨ। ਜਿਸ ਨਾਲ ਉਸਦੀ ਕੁੱਲ ਬੜ੍ਹਤ 75 ਦੌੜਾਂ ਦੀ ਹੋ ਗਈ ਹੈ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਸਟੰਪ ਦੇ ਸਮੇਂ ਡੀਨ ਐਲਗਰ ਅਤੇ ਸਾਰੇਲ ਆਰਵੀ ਤਿੰਨ-ਤਿੰਨ ਦੌੜਾਂ ਬਣਾ ਕੇ ਖੇਡ ਰਹੇ ਸਨ। ਆਪਣਾ ਤੀਜਾ ਟੈਸਟ ਖੇਡ ਰਹੇ ਸਲਾਮੀ ਬੱਲੇਬਾਜ਼ ਮਹਿਮਦੁੱਲ ਨੇ 137 ਦੌੜਾਂ ਬਣਾਈਆਂ। ਉਹ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਵਿਚ ਸੈਂਕੜਾ ਲਗਾਉਣ ਵਾਲੇ ਬੰਗਲਾਦੇਸ਼ ਦੇ ਪਹਿਲੇ ਬੱਲੇਬਾਜ਼ ਹਨ। ਬੰਗਲਾਦੇਸ਼ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ 'ਤੇ 98 ਦੌੜਾਂ ਦੀ ਮੁਸ਼ਕਿਲ ਸਥਿਤੀ ਵਿਚ ਕੀਤੀ ਸੀ। ਡੈਬਿਊ ਕਰ ਰਹੇ ਵਿਲੀਅਮਸ ਦਾ ਇਹ ਪਹਿਲਾ ਅੰਤਰਰਾਸ਼ਟਰੀ ਵਿਕਟ ਰਿਹਾ।
ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਮਹਿਮਦੁੱਲ ਨੂੰ ਇਸ ਤੋਂ ਬਾਅਦ ਲਿਟਨ ਦਾਸ (41) ਦਾ ਵਧੀਆ ਸਾਥ ਮਿਲਿਆ ਅਤੇ ਦੋਵਾਂ ਨੇ 6ਵੇਂ ਵਿਕਟ ਦੇ ਲਈ 81 ਦੌੜਾਂ ਦੀ ਸਾਂਝੇਦਾਰੀ ਕਰ ਮੈਚ ਵਿਚ ਟੀਮ ਦੀ ਵਾਪਸੀ ਕਰਵਾਈ। ਉਨ੍ਹਾਂ ਨੇ ਇਸ ਤੋਂ ਬਾਅਦ ਯਾਸਿਰ ਅਲੀ (22) ਅਤੇ ਮੇਹਦੀ ਹਸਨ ਮੇਰਾਜ (29) ਦੇ ਨਾਲ ਸੱਤਵੇਂ ਅਤੇ 8ਵੇਂ ਵਿਕਟ ਦੇ ਲਈ ਕ੍ਰਮਵਾਰ 33 ਅਤੇ 51 ਦੌੜਾਂ ਦੀ ਸਾਂਝੇਦਾਰੀ ਕਰ ਬੰਗਲਾਦੇਸ਼ ਨੂੰ ਮੈਚ ਵਿਚ ਬਣਾਏ ਰੱਖਿਆ। ਉਹ ਆਊਟ ਹੋਣ ਵਾਲੇ ਟੀਮ ਦੇ ਆਖਰੀ ਬੱਲੇਬਾਜ਼ ਰਹੇ। ਮੈਚ ਦੇ ਦੂਜੇ ਦਿਨ ਬੰਗਲਾਦੇਸ਼ ਦੇ ਚਾਰੇ ਵਿਕਟ ਹਾਸਲ ਕਰਨ ਵਾਲੇ ਸਿਮੋਨ ਹਾਰਮਰ ਤੀਜੇ ਦਿਨ ਕੋਈ ਸਫਲਤਾ ਹਾਸਲ ਨਹੀਂ ਕਰ ਸਕੇ। ਟੀਮ ਦੇ ਦੂਜੇ ਸਪਿਨਰ ਕੇਸ਼ਵ ਮਹਾਰਾਜ ਵੀ ਵਿਕਟ ਹਾਸਲ ਕਰਨ ਵਿਚ ਅਸਫਲ ਰਹੇ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।