South Africa v India : ਟੀ20 ਸੀਰੀਜ਼ ਦਾ ਪਹਿਲਾ ਮੈਚ 9 ਜੂਨ ਨੂੰ, ਜਾਣੋ ਪੂਰਾ ਸ਼ਡਿਊਲ

Tuesday, May 31, 2022 - 04:55 PM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ20 ਸੀਰੀਜ ਤੋਂ ਪਹਿਲਾਂ 5 ਜੂਨ ਨੂੰ ਇਕੱਠੀ ਹੋਵੇਗੀ। ਪਹਿਲਾ ਮੈਚ 9 ਜੂਨ ਨੂੰ ਖੇਡਿਆ ਜਾਵੇਗਾ। ਦੱਖਣੀ ਅਫਰੀਕੀ ਟੀਮ ਦੋ ਜੂਨ ਨੂੰ ਪੁੱਜੇਗੀ। ਇਸ ਸੀਰੀਜ਼ ਲਈ ਦਰਸ਼ਕਾਂ ਦੇ ਪ੍ਰਵੇਸ਼ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਰਹੇਗੀ ਤੇ ਨਾ ਹੀ ਬਾਇਓ ਬਬਲ ਬਣਾਇਆ ਜਾਵੇਗਾ। ਹਾਲਾਂਕਿ ਖਿਡਾਰੀਆਂ ਦੀ ਨਿਯਮਿਤ ਕੋਰੋਨਾ ਜਾਂਚ ਹੋਵੇਗੀ। ਬਾਕੀ ਮੈਚ ਕਟਕ (12 ਜੂਨ), ਵਿਸ਼ਾਖਾਪਟਨਮ (14 ਜੂਨ), ਰਾਜਕੋਟ (17 ਜੂਨ) ਤੇ ਬੈਂਗਲੁਰੂ (19 ਜੂਨ) 'ਚ ਖੇਡੇ ਜਾਣਗੇ।

ਇਹ ਵੀ ਪੜ੍ਹੋ : ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ 'ਚ ਸ਼ਾਮਲ ਹੋਇਆ IPL 2022, ਬਣਾਏ ਇਹ 3 ਵੱਡੇ ਰਿਕਾਰਡ

ਡੀ. ਡੀ. ਸੀ. ਏ. ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ ਨੇ ਕਿਹਾ ਕਿ ਭਾਰਤੀ ਟੀਮ 5 ਜੂਨ ਨੂੰ ਇਕੱਠੀ ਹੋਵੇਗੀ ਤੇ ਦੱਖਣੀ ਅਫਰੀਕੀ ਟੀਮ ਦੋ ਜੂਨ ਨੂੰ ਪੁੱਜੇਗੀ। ਭਾਰਤੀ ਕ੍ਰਿਕਟਰ ਦੋ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖੇਡਣ ਦੇ ਬਾਅਦ ਬ੍ਰੇਕ 'ਤੇ ਹੈ। ਨਿਯਮਿਤ ਕਪਤਾਨ ਰੋਹਿਤ ਸ਼ਰਮਾ ਦੀ ਗ਼ੈਰ ਮੌਜੂਦਗੀ 'ਚ ਕੇ. ਐੱਲ. ਰਾਹੁਲ ਇਸ ਸੀਰੀਜ਼ 'ਚ ਭਾਰਤ ਦੀ ਕਪਤਾਨੀ ਕਰਨਗੇ। ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਵੀ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News