ਦੱਖਣੀ ਅਫਰੀਕਾ ਟੀਮ ਨੂੰ ਲੱਗਾ ਵੱਡਾ ਝਟਕਾ, ਇਹ ਸਟਾਰ ਖਿਡਾਰੀ ਹੋਇਆ ਬਾਹਰ

02/26/2020 10:30:24 PM

ਜੋਹਾਨਿਸਬਰਗ— ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਆਸਟਰੇਲੀਆ ਵਿਰੁੱਧ 3 ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ 'ਚ ਟੀਮ ਦਾ ਹਿੱਸਾ ਨਹੀਂ ਹੋਵੇਗਾ ਪਰ ਦੇਸ਼ ਦੀ ਭਵਿੱਖ ਦੀ ਯੋਜਨਾਵਾਂ ਦਾ ਹਿੱਸਾ ਬਣੇ ਰਹਿਣਗੇ। ਸੀ. ਐੱਸ. ਏ. ਦੇ ਬਿਆਨ ਅਨੁਸਾਰ ਇਸ ਮਹੀਨੇ ਸਾਰੇ ਸਵਰੂਪਾਂ 'ਚ ਕਪਤਾਨੀ ਛੱਡਣ ਵਾਲੇ ਡੂ ਪਲੇਸਿਸ ਨੂੰ ਹਾਲ 'ਚ ਨਿਯਮਿਤ ਰੂਪ ਨਾਲ ਖੇਡਣ ਵਾਲੇ ਰੇਸੀ ਵਾਨ ਡੇਰ ਡੁਸੇਨ ਤੇ ਡ੍ਰਵੇਨ ਪ੍ਰਿਟੋਰੀਅਸ ਦੇ ਨਾਲ ਆਰਾਮ ਦਿੱਤਾ ਗਿਆ ਹੈ।

PunjabKesari
ਟੀ-20 ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪਰਲ 'ਚ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਦੋ ਹੋਰ ਮੈਚ 4 ਮਾਰਚ ਨੂੰ ਬਲੋਮਫੋਨਟੇਨ ਤੇ 7 ਮਾਰਚ ਨੂੰ ਖੇਡਿਆ ਜਾਵੇਗਾ। ਘਰੇਲੂ ਵਨ ਡੇ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਟੀਮ 'ਚ ਬੱਲੇਬਾਜ਼ ਜੇਨਮੈਨ ਮਲਾਨ ਤੇ ਵਿਕਟਕੀਪਰ ਕਾਈਲ ਵੇਰੀਨੇ ਵੀ ਸ਼ਾਮਲ ਹੈ। ਇਹ ਦੋਵੇਂ ਇੰਗਲੈਂਡ ਵਿਰੁੱਧ ਸੀਰੀਜ਼ 'ਚ ਵੀ ਟੀਮ ਦਾ ਹਿੱਸਾ ਸੀ ਪਰ ਦੋਵਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।

PunjabKesari
ਟੀਮ ਇਸ ਪ੍ਰਕਾਰ ਹੈ—
ਕਵਿੰਟਨ ਡਿ ਕੌਕ (ਕਪਤਾਨ), ਤੇਂਬਾ ਬਾਵੁਮਾ, ਬਯੁਰੋਨ ਹੇਂਡ੍ਰਿਕਸ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਜੇਨਮੈਨ ਮਲਾਨ, ਡੇਵਿਡ ਮਿਲਰ, ਲੁੰਗੀ ਐਂਗਿਡੀ, ਐਨਰਿਕ ਨੋਰਟਜੇ, ਐਡਿਲੇ ਫੇਹਲੁਕਵਾਯੋ, ਕਾਗਿਸੋ ਰਬਾਡਾ, ਤਬਰੇਜ ਸ਼ਮਸੀ, ਲੂਥੋ ਸਿਪਾਮਲਾ, ਜਾਨ ਸਮਟਸ ਤੇ ਕਾਈਲ ਵੇਰੀਨੇ।


Gurdeep Singh

Content Editor

Related News