ਇੰਗਲੈਂਡ ਖਿਲਾਫ ਦੱ. ਅਫਰੀਕੀ T20 ਟੀਮ ਦਾ ਐਲਾਨ, ਇਕ ਸਾਲ ਬਾਅਦ ਸਟੇਨਗਨ ਦੀ ਹੋਈ ਵਾਪਸੀ

02/08/2020 4:37:23 PM

ਸਪੋਰਟਸ ਡੈਸਕ—  ਦੱਖਣੀ ਅਫਰੀਕੀ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਲਗਭਗ ਇਕ ਸਾਲ ਬਾਅਦ ਟੀ-20 ਟੀਮ 'ਚ ਵਾਪਸੀ ਹੋਈ। ਸਟੇਨ ਨੂੰ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਦ ਕਿ ਫਾਫ ਡੂ ਪਲੇਸਿਸ ਅਤੇ ਕੈਗਿਸਾ ਰਬਾਡਾ ਨੂੰ ਟੀ-20 'ਚ ਵੀ ਆਰਾਮ ਦਿੱਤਾ ਗਿਆ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ) ਨੇ ਟੀਮ 'ਚ ਪਿਟ ਵਾਨ ਬਿਲਜੋਨ ਅਤੇ ਤੇਜ਼ ਗੇਂਦਬਾਜ਼ ਸਿਸਾਂਦਾ ਮਾਗਲਾ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ ਜਿਸ ਦੇ ਨਾਲ ਮਗਾਲਾ ਅਤੇ ਬਿਲਜੋਨ ਟੀ-20 'ਚ ਡੈਬਿਊ ਕਰਣਗੇ।PunjabKesari

ਸਟੇਨ ਇਸ ਤੋਂ ਪਹਿਲਾਂ ਟੀ-20 'ਚ ਆਖਰੀ ਵਾਰ ਮਾਰਚ 2019 'ਚ ਸ਼੍ਰੀਲੰਕਾ ਖਿਲਾਫ ਖੇਡਣ ਉਤਰਿਆ ਸੀ । ਸੀ. ਐੱਸ. ਦੇ ਕਾਰਿਆਵਾਹਕ ਨਿਦੇਸ਼ਕ ਗਰੈਮ ਸਮਿਥ ਨੇ ਕਿਹਾ, ''ਅਸੀਂ ਇੰਗਲੈਂਡ ਦੇ ਖਿਲਾਫ ਟੀ-200 ਸੀਰੀਜ਼ ਲਈ ਦੱਖਣੀ ਅਫਰੀਕਾ ਟੀਮ ਦਾ ਐਲਾਨ ਕੀਤਾ ਹੈ। ਟੀਮ 'ਚ ਘਰੇਲੂ ਕ੍ਰਿਕਟ 'ਚ ਸਖਤ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸੀਨੀਅਰ ਖਿਡਾਰੀਆਂ ਦੇ ਨਾਲ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਤਿੰਨ ਟਵੰਟੀ-20 ਮੈਚਾਂ ਦੀ ਸੀਰੀਜ 12 ਫਰਵਰੀ ਤੋਂ ਸ਼ੁਰੂ ਹੋਵੇਗੀ।  


Related News