ਵਰਲਡ ਕੱਪ ਦੇ ਫਲਾਪ ਸ਼ੋਅ ਤੋਂ ਸਬਕ ਲਵੇ ਦੱਖਣੀ ਅਫਰੀਕਾ : ਰਬਾਡਾ

06/25/2019 1:23:22 PM

ਸਪੋਰਟਸ ਡੈਸਕ— ਕਾਗਿਸੋ ਰਬਾਡਾ ਨੇ ਮੰਨਿਆ ਕਿ ਉਨ੍ਹਾਂ ਦੀ ਦੱਖਣੀ ਅਫਰੀਕਾ ਟੀਮ ਨੂੰ ਵਰਲਡ ਕੱਪ 'ਚ ਆਪਣੇ ਅਸਫਲ ਅਭਿਆਨ ਤੋਂ ਸਬਕ ਲੈਣਾ ਹੋਵੇਗਾ। ਫਾਫ ਡੂ ਪਲੇਸੀ ਦੀ ਟੀਮ ਦੋ ਮੈਚ ਬਾਕੀ ਰਹਿੰਦੇ ਹੀ ਨਾਕਆਊਟ ਦੀ ਦੋੜ ਤੋਂ ਬਾਹਰ ਹੋ ਗਈ। ਇਹ ਦੂਜੀ ਵਾਰ ਹੈ ਜਦ ਦੱਖਣੀ ਅਫਰੀਕਾ ਵਰਲਡ ਕੱਪ ਦੇ ਨਾਕਆਊਟ ਗਰੁਪ 'ਚ ਨਹੀਂ ਪਹੁੰਚ ਸਕਿਆ। ਤੇਜ਼ ਗੇਂਦਬਾਜ਼ ਰਬਾਡਾ ਨੇ ਕਿਹਾ, ''ਕਈ ਵਾਰ ਅਸੀਂ ਬਦਕਿਸਮਤ ਰਹੇ। ਕਈ ਵਾਰ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਉਨ੍ਹਾਂ ਨੇ ਕਿਹਾ,''ਸਾਨੂੰ ਸਬਕ ਲੈਣਾ ਹੋਵੇਗਾ। ਇਹੀ ਵਜ੍ਹਾ ਹੈ ਕਿ ਅਸੀਂ ਇਹ ਖੇਡ ਖੇਡਦੇ ਹਾਂ। ਇਹ ਅਸਾਨ ਨਹੀਂ ਹੈ। ਤੁਸੀਂ ਟਾਪ 'ਤੇ ਰਹਿਣਾ ਚਾਹੁੰਦੇ ਹੋ ਪਰ ਇਹ ਸੌਖਾ ਨਹੀਂ ਹੈ। ਉਨ੍ਹਾਂ ਨੇ ਕਿਹਾ, '' ਉਤਾਰ ਤੇ ਚੜਾਅ ਖੇਡ ਦਾ ਹਿੱਸਾ ਹਨ। ਦੱਖਣ ਅਫਰੀਕਾ ਨੂੰ ਹੁਣ ਸ਼੍ਰੀਲੰਕਾ ਤੇ ਆਸਟਰੇਲੀਆ ਨਾਲ ਖੇਡਣਾ ਹੈ।PunjabKesari

ਰਬਾਡਾ ਨੇ ਕਿਹਾ, '' ਹੁਣ ਸਾਨੂੰ ਅੱਗੇ ਦੀ ਸੋਚਣੀ ਹੈ ਤੇ ਸਕਾਰਾਤਮਕ ਰਹਿੰਦੇ ਹੋਏ ਵਾਪਸੀ ਕਰਨੀ ਹੈ। ਆਈ. ਪੀ. ਐੱਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ, '' ਮੈਂ ਆਈ. ਪੀ. ਐੱਲ 'ਚ ਇਸ ਤੋਂ ਬਿਹਤਰ ਖੇਡਿਆ ਸੀ। ਵਰਲਡ ਕੱਪ 'ਚ ਮੇਰਾ ਪ੍ਰਦਰਸ਼ਨ ਔਸਤ ਹੀ ਰਿਹਾ। ਮੈਂ ਇਸ ਤੋਂ ਬਿਹਤਰ ਕਰ ਸਕਦਾ ਸੀ।


Related News