ਦੱਖਣੀ ਅਫਰੀਕਾ ਨੇ ਵਨ ਡੇ ਦੀ ਕਪਤਾਨੀ ਬਵੁਮਾ ਨੂੰ ਸੌਂਪੀ
Thursday, Mar 04, 2021 - 09:58 PM (IST)

ਜੋਹਾਨਸਬਰਗ- ਕ੍ਰਿਕਟ ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਤੇਮਬਾ ਬਾਵੁਮਾ ਨੂੰ ਸੀਮਿਤ ਓਵਰਾਂ ਦੀ ਟੀਮ ਜਦਕਿ ਡੀਨ ਐਲਗਰ ਨੂੰ ਟੈਸਟ ਟੀਮ ਦਾ ਕਪਤਾਨ ਬਣਾਇਆ। ਦੱਖਣੀ ਅਫਰੀਕਾ ਦੇ ਬਿਆਨ 'ਚ ਕ੍ਰਿਕਟ ਡਾਇਰੈਕਟਰ ਗ੍ਰੀਮ ਸਮਿਥ ਨੇ ਦੱਖਣੀ ਅਫਰੀਕਾ ਕ੍ਰਿਕਟ ਦੇ ਲਈ ਮੁਸ਼ਕਿਲ ਸਮੇਂ 'ਚ ਟੀਮ ਦੀ ਅਗਵਾਈ ਕਰਨ ਲਈ ਕਵਿੰਟਨ ਡਿ ਕੌਕ ਦਾ ਧੰਨਵਾਦ ਕੀਤਾ।
ਇਹ ਖ਼ਬਰ ਪੜ੍ਹੋ- ਪਾਕਿ ਸੁਪਰ ਲੀਗ ’ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ
ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਸਮਿਥ ਨੇ ਕਿਹਾ ਕਿ ਸੀਮਿਤ ਓਵਰਾਂ ਦੇ ਸਵਰੂਪ 'ਚ ਟੀਮ ਦੇ ਕਪਤਾਨ ਦੇ ਰੂਪ 'ਚ ਕਵਿੰਟਨ ਨੇ ਜੋ ਕੰਮ ਕੀਤਾ ਅਸੀਂ ਉਸਦਾ ਧੰਨਵਾਦ ਕਰਦੇ ਹਾਂ। ਉਸ ਨੇ ਉਸ ਸਮੇਂ 'ਚ ਅੱਗੇ ਵਧ ਕੇ ਟੀਮ ਦੀ ਅਗਵਾਈ ਕੀਤੀ ਜਦਕਿ ਰਾਸ਼ਟਰੀ ਚੋਣ ਪੈਨਲ ਟੈਸਟ ਕਪਤਾਨ ਲੱਭ ਰਿਹਾ ਸੀ। ਅਸੀਂ ਉਮੀਦ ਕਰਦੇ ਹਾਂ ਕਿ ਉਹ ਟੀਮ ਦੀ ਲੀਡਰ ਗਰੁੱਪ 'ਚ ਅਹਿਮ ਭੂਮਿਕਾ ਨਿਭਾਏਗਾ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਬਾਵੁਮਾ ਨੇ ਦੱਖਣੀ ਅਫਰੀਕਾ ਲਈ 44 ਟੈਸਟ, 6 ਵਨ ਡੇ ਤੇ 8 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਦਕਿ ਸਲਾਮੀ ਬੱਲੇਬਾਜ਼ ਐਲਗਰ ਨੇ 67 ਟੈਸਟ ਤੇ 8 ਵਨ ਡੇ ਮੈਚ ਖੇਡੇ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।