ਦੱ. ਅਫਰੀਕਾ ਨੇ ਤੀਜੇ ਵਨ ਡੇ ’ਚ ਭਾਰਤੀ ਮਹਿਲਾ ਟੀਮ ਨੂੰ 6 ਦੌੜਾਂ ਨਾਲ ਹਰਾਇਆ
Friday, Mar 12, 2021 - 07:52 PM (IST)

ਲਖਨਊ– ਲਿਜੇਲ ਲੀ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਮੀਂਹ ਪ੍ਰਭਾਵਿਤ ਤੀਜੇ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਭਾਰਤ ’ਤੇ ਡਕਵਰਥ ਲੂਈਸ ਨਿਯਮ ਨਾਲ 6 ਦੌੜਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਵਿਚ 2-1 ਨਾਲ ਬੜ੍ਹਤ ਬਣਾ ਲਈ ਹੈ।
ਇਹ ਖ਼ਬਰ ਪੜ੍ਹੋ- ਮਾਨਚੈਸਟਰ ਸਿਟੀ ਨੇ ਸਾਊਥੰਪਟਨ ਨੂੰ 5-2 ਨਾਲ ਹਰਾਇਆ
ਲਿਜੇਲ ਨੇ 131 ਗੇਂਦਾਂ ’ਤੇ 16 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 132 ਦੌੜਾਂ ਬਣਾਈਆਂ। ਉਸ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ 249 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਦੋਂ 46.3 ਓਵਰਾਂ ਵਿਚ 4 ਵਿਕਟਾਂ ’ਤੇ 223 ਦੌੜਾਂ ਬਣਾਈਆਂ ਸਨ ਤਦ ਮੀਂਹ ਆ ਗਿਆ ਤੇ ਫਿਰ ਅੱਗੇ ਖੇਡ ਨਹੀਂ ਹੋ ਸਕੀ। ਉਸ ਸਮੇਂ ਦੱਖਣੀ ਅਫਰੀਕਾ ਡਕਵਰਥ ਲੂਈਸ ਨਿਯਮ ਨਾਲ 6 ਦੌੜਾਂ ਅੱਗੇ ਸੀ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਇਸ ਤੋਂ ਪਹਿਲਾਂ ਪੂਨਮ ਰਾਊਤ ਦੀਆਂ 108 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ ਬਣਾਈਆਂ ਗਈਆਂ 77 ਦੌੜਾਂ ਤੇ ਕਪਤਾਨ ਮਿਤਾਲੀ ਰਾਜ (36), ਉਪ ਕਪਤਾਨ ਹਰਮਨਪ੍ਰੀਤ ਕੌਰ (36) ਤੇ ਆਲਰਾਊਂਡਰ ਦੀਪਤੀ ਸ਼ਰਮਾ (ਅਜੇਤੂ 36) ਦੇ ਉਪਯੋਗੀ ਯੋਗਦਾਨ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ’ਤੇ 5 ਵਿਕਟਾਂ 248 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੇ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਭਾਰਤ ਨੇ ਦੂਜੇ ਮੈਚ ਵਿਚ 9 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਚੰਗੀ ਵਾਪਸੀ ਕੀਤੀ ਸੀ। ਚੌਥਾ ਮੈਚ 14 ਮਾਰਚ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।