ਦੱਖਣੀ ਅਫਰੀਕਾ ਨੇ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ

Tuesday, Dec 07, 2021 - 04:54 PM (IST)

ਦੱਖਣੀ ਅਫਰੀਕਾ ਨੇ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ

ਸਪੋਰਟਸ ਡੈਸਕ- ਭਾਰਤ ਖ਼ਿਲਾਫ਼ ਖੇਡੀ ਜਾਣ ਵਾਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਕ੍ਰਿਕਟ ਦੱਖਣੀ ਅਫਰੀਕਾ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਨੂੰ ਐਲਾਨੀ 21 ਮੈਂਬਰੀ ਟੀਮ 'ਚ ਤੇਜ਼ ਗੇਂਦਬਾਜ਼ ਸਿਸੰਡਾ ਮਗਲਾ ਤੇ ਵਿਕਟਕੀਪਰ ਬੱਲੇਬਾਜ਼ ਰੇਆਨ ਰਿਕੇਲਟਨ ਨੂੰ ਨਵੇਂ ਚਿਹਰੇ ਦੇ ਤੌਰ 'ਤੇ ਜਗ੍ਹਾ ਦਿੱਤੀ ਗਈ ਹੈ ਜਦਕਿ ਟੀਮ ਦੇ ਕਪਤਾਨ ਡੀਨ ਐਲਗਰ ਹੋਣਗੇ ਜਦਕਿ ਟੇਂਬਾ ਬਾਵੁਮਾ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 26 ਦਸੰਬਰ ਤੋਂ ਸੇਂਚੁਰੀਅਨ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੂੰ ਟੀ20 ਤੋਂ ਬਾਅਦ ਹੁਣ ਵਨ-ਡੇ ਟੀਮ ਦੀ ਵੀ ਮਿਲੇਗੀ ਕਪਤਾਨੀ, ਛੇਤੀ ਹੋ ਸਕਦੈ ਐਲਾਨ

ਓਮੀਕਰੋਨ ਦੇ ਚਲਦੇ ਟਾਲਿਆ ਗਿਆ ਸੀ ਦੌਰਾ
ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ 17 ਦਸੰਬਰ ਤੋਂ ਹੋਣੀ ਸੀ ਪਰ ਉੱਥੇ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਮਿਲਣ ਨਾਲ ਇਸ ਨੂੰ ਇਕ ਹਫ਼ਤੇ ਲਈ ਟਾਲ ਦਿੱਤਾ ਗਿਆ ਸੀ। ਉਮੀਗ੍ਰੋਨ ਦੇ ਖ਼ਤਰੇ ਨੂੰ ਦੇਖਦੇ ਹੋਏ ਪੂਰੀ ਕ੍ਰਿਕਟ ਸੀਰੀਜ਼ 'ਤੇ ਸੰਕਟ ਦੇ ਬੱਦਲ ਸਨ। ਪਰ ਬਾਅਦ ' ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਨੇ ਦੌਰੇ ਨੂੰ ਛੋਟਾ ਕਰਦੇ ਹੋਏ ਟੈਸਟ ਤੇ ਵਨ-ਡੇ ਸੀਰੀਜ਼ ਖੇਡਣ ਦੀ ਹਾਮੀ ਭਰ ਦਿੱਤੀ। ਦੋਵੇਂ ਦੇਸ਼ਾਂ ਦਰਮਿਆਨ ਖੇਡੀ ਜਾਣ ਵਾਲੀ ਚਾਰ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਬਾਅਦ 'ਚ ਖੇਡੀ ਜਾਵੇਗੀ।

ਇਹ ਵੀ ਪੜ੍ਹੋ : ਸਚਿਨ ਦੀ ਧੀ ਸਾਰਾ ਤੇਂਦੁਲਕਰ ਨੇ ਮਾਡਲਿੰਗ ਦੀ ਦੁਨੀਆ 'ਚ ਰੱਖਿਆ ਕਦਮ, ਵੇਖੋ ਵੀਡੀਓ ਤੇ ਤਸਵੀਰਾਂ

ਦੱਖਣੀ ਅਫਰੀਕਾ ਦੀ ਟੈਸਟ ਟੀਮ
ਡੀਨ ਐਲਗਰ (ਕਪਤਾਨ), ਟੇਂਬਾ ਬਾਵੁਮਾ (ਉਪ-ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਕੈਗਿਸੋ ਰਬਾਡਾ, ਸਰੇਲ ਇਰਵੀ, ਬਿਊਰੇਨ ਹੇਂਡ੍ਰਿਕਸ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਐਡੇਨ ਮਾਰਕਰਾਮ, ਵੀਆਨ ਮੁਲਡਰ, ਐਨਰਿਕ ਨਾਰਕੀਆ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੁਸੇਂ, ਕਾਈਲ ਵੇਰੇਨ, ਮਾਰਕੋ ਜੇਨਸਨ, ਗਲੇਨਟਨ ਸਟੁਰਮੈਨ, ਪ੍ਰੇਨੇਲਨ ਸੁਬ੍ਰਯ, ਸਿਸਾਂਡਾ ਮਗਲਾ, ਰੇਆਨ ਰਿਕੇਲਟਨ, ਡੁਸਾਨੇ ਓਲੀਵਰ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News