ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ
Thursday, Sep 09, 2021 - 08:28 PM (IST)
ਜੋਹਾਨਸਬਰਗ- ਟੀ-20 ਕ੍ਰਿਕਟ ਵਿਚ ਅਨਕੈਪਡ ਖਿਡਾਰੀ ਕੇਸ਼ਵ ਮਹਾਰਾਜ ਨੂੰ ਦੱਖਣੀ ਅਫਰੀਕਾ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਚੁਣਿਆ ਗਿਆ ਹੈ, ਜਦਕਿ ਅਨੁਭਵੀ ਐਂਡ ਸੀਨੀਅਰ ਖਿਡਾਰੀ ਫਾਫ ਡੁ ਪਲੇਸਿਸ, ਕ੍ਰਿਸ ਮੌਰਿਸ ਅਤੇ ਇਮਰਾਨ ਤਾਹਿਰ ਬਾਹਰ ਹੋ ਗਏ ਹਨ। ਕ੍ਰਿਕਟ ਦੱਖਣੀ ਅਫਰੀਕਾ ਵਲੋਂ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਚੋਣਕਰਤਾਵਾਂ ਨੇ ਕੇਸ਼ਵ ਮਹਾਰਾਜ ਸਮੇਤ ਤਿੰਨ ਸਪਿਨਰਾਂ ਨੂੰ ਚੁਣਿਆ ਹੈ।
ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ
ਦੁਨੀਆ ਦੇ ਨੰਬਰ ਇਕ ਟੀ-20 ਗੇਂਦਬਾਜ਼ ਤਬਰੇਜ ਸ਼ਮਸੀ ਅਤੇ ਬਯੋਰਨ ਫੋਰਟੁਇਨ 2 ਹੋਰ ਸਪਿਨਰ ਹਨ। ਲੈਫਟ ਆਰਮ ਸਪਿਨਰ ਜਾਰਜ ਲਿੰਡੇ ਦੇ ਰੂਪ ਵਿਚ ਟੀਮ ਵਿਚ ਤੀਜਾ ਸਪਿਨਰ ਵੀ ਹੈ, ਜੋ ਰਿਜਰਵ ਖਿਡਾਰੀ ਦੇ ਤੌਰ 'ਤੇ ਟੀਮ ਵਿਚ ਸ਼ਾਮਲ ਹੋਵੇਗਾ। ਟੇਂਬਾ ਬਾਵੁਮਾ ਨੂੰ ਫਿਰ ਤੋਂ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਿਸ ਦੇ ਟੂਰਨਾਮੈਂਟ ਤੋਂ ਪਹਿਲਾਂ ਅੰਗੂਠੇ ਦੀ ਸੱਟ ਤੋਂ ਠੀਕ ਹੋਣ ਦੀ ਉਮੀਦ ਹੈ। ਬਾਵੁਮਾ ਦੀ ਗੈਰ ਮੌਜੂਦਗੀ ਵਿਚ ਸ਼੍ਰੀਲੰਕਾ ਦੇ ਵਿਰੁੱਧ ਆਗਾਮੀ ਟੀ-20 ਸੀਰੀਜ਼ ਵਿਚ ਕੇਸ਼ਵ ਮਹਾਰਾਜ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕਰਨਗੇ।
ਦੱਖਣੀ ਅਫਰੀਕਾ ਟੀਮ-
ਟੈਂਬਾ ਬਾਵੁਮਾ, ਕਵਿੰਟਨ ਡੀ ਕਾਕ, ਬਯੋਰਨ ਫੋਰਟੁਇਨ, ਰੀਜ਼ਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਏਡਨ ਮਾਕਰਮ, ਡੇਵਿਡ ਮਿਲਰ, ਵਿਯਾਨ ਮਲਡਰ, ਲੂੰਗੀ ਐਨਗਿਡੀ, ਐਨਰਿਕ ਨੌਰਟਜੇ, ਡਵੇਨ ਪ੍ਰੀਟੋਰੀਅਸ, ਕਾਗਿਸੋ ਰਬਾਡਾ, ਤਬਰੇਜ਼ ਸ਼ਮਸੀ, ਰਾਸੀ
ਵਾਨ ਡਰ ਡੁਸੇਨ।
ਰਿਜਰਵ ਖਿਡਾਰੀ: ਜਾਰਜ ਲਿੰਡੇ, ਐਂਡੀਲੇ ਫੇਹਲੁਕਵੇਓ, ਲਿਜ਼ਾਦ ਵਿਲੀਅਮਸ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।