ਜਦੋਂ ਇਸ ਖਿਡਾਰੀ ਕਾਰਨ ਦਾਦਾ ਨੇ ਲਾਰਡਸ ਵਿਚ ਦਿਖਾਈ ਸੀ ''ਦਾਦਾ ਗਿਰੀ''

05/18/2020 3:11:28 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਨਾਂ ਕ੍ਰਿਕਟ ਵਿਚ ਸਫਲ ਖਿਡਾਰੀਆਂ ਵਿਚ ਆਉਂਦਾ ਹੈ। ਉਸ ਸਮੇਂ ਗਾਂਗੁਲੀ ਨੂੰ ਦਾਦਾ ਨਾਂ ਤੋਂ ਬੁਲਾਇਆ ਜਾਂਦਾ ਸੀ। ਆਪਣੇ ਦੌਰ ਵਿਚ ਮੈਦਾਨ 'ਤੇ ਦਾਦਾ ਗਿਰੀ ਦੀ ਵਜ੍ਹਾ ਤੋਂ ਅਕਸਰ ਸੁਰਖੀਆਂ ਵਿਚ ਰਹਿੰਦੇ ਸਨ। ਗਾਂਗੁਲੀ ਨੂੰ ਪਹਿਲੀ ਵਾਰ 1991-92 ਵਿਚ ਆਸਟਰੇਲੀਆ ਟੂਰ 'ਤੇ ਗਈ ਟੀਮ ਇੰਡੀਆ ਵਿਚ ਸ਼ਾਮਲ ਕੀਤਾ ਗਿਆ ਸੀ। 

2002 ਵਿਚ ਫਲਿੰਟਆਫ ਨੂੰ ਉਸ ਦੀ ਭਾਸ਼ਾ 'ਚ ਦਿੱਤਾ ਜਵਾਬ
PunjabKesari

ਕ੍ਰਿਕਟ ਫੈਂਸ ਨੂੰ ਅੱਜ ਵੀ ਟ੍ਰਾਈ ਸੀਰੀਜ਼ ਦੇ ਫਾਈਨਲ ਦੌਰਾਨ ਸੌਰਵ ਗਾਂਗਲੀ ਵੱਲੋਂ ਇੰਗਲੈਂਡ ਖਿਲਾਫ ਨੈਟਵੈਸਟ ਟਰਾਫੀ ਜਿੱਤਣ ਦਾ ਜਸ਼ਨ ਯਾਦ ਹੋਵੇਗਾ। ਇਸੇ ਸਾਲ ਫਲਿੰਟਆਫ ਨੇ ਭਾਰਤ ਵਿਚ ਟੀਮ ਇੰਡੀਆ ਖਿਲਾਫ ਸੀਰੀਜ਼ ਜਿੱਤ ਕੇ ਆਪਣੀ ਟੀ-ਸ਼ਰਟ ਉਤਾਰ ਕੇ ਦੌੜ ਲਗਾਈ ਸੀ ਅਤੇ ਗਾਂਗੁਲੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਜਦੋਂ ਦਾਦਾ ਦੀ ਟੀਮ ਨੇ ਇੰਗਲੈਂਡ ਨੂੰ ਉਸੀ ਦੇ ਘਰ ਵਿਚ ਹਰਾ ਕੇ ਜਿੱਤ ਦਰਜ ਕੀਤੀ ਤਾਂ ਉਸ ਨੇ ਫਲਿੰਟਆਫ ਨੂੰ ਉਸੀ ਦੀ ਭਾਸ਼ਾ ਵਿਚ ਜਵਾਬ ਦਿੱਤਾ ਸੀ। 

ਬਤੌਰ ਕਪਤਾਨ ਇਸ ਤਰ੍ਹਾਂ ਰਿਹਾ ਸਫਰ
PunjabKesari

ਸੌਰਵ ਗਾਂਗੁਲੀ ਆਪਣੀ ਕਪਤਾਨੀ ਵਿਚ ਟੀਮ ਇੰਡੀਆ ਨੂੰ 20 ਤੋਂ ਜ਼ਿਆਦਾ ਟੈਸਟ ਮੈਚਾਂ ਵਿਚ ਜਿੱਤ ਦਿਵਾਉਣ ਵਾਲੇ ਪਹਿਲੇ ਕਪਤਾਨ ਹਨ। ਉਸ ਦੀ ਕਪਤਾਨੀ ਵਿਚ ਭਾਰਤ ਨੇ 21 ਟੈਸਟ ਜਿੱਤੇ। ਉਸ ਦਾ ਇਹ ਰਿਕਾਰਡ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਤੋੜਿਆ। 2000 ਤੋਂ 2005 ਵਿਚਾਲੇ ਟੀਮ ਇੰਡੀਆ ਦੀ ਕਮਾਨ ਸੰਭਾਲਣ ਵਾਲੇ ਗਾਂਗੁਲੀ ਦੀ ਅਗਵਾਈ ਵਿਚ ਭਾਰਤ ਨੇ 49 ਟੈਸਟ ਮੈਚ ਖੇਡੇ ਜਿਸ ਵਿਚੋਂ 21 ਵਿਚ ਉਸ ਨੂੰ ਜਿੱਤ ਅਤੇ 13 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ 15 ਮੈਚ ਡਰਾਅ ਹੋਏ। ਦਾਦਾ ਦੀ ਅਗਵਾਈ ਵਿਚ 1999-2005 ਵਿਚਾਲੇ ਭਾਰਤ ਨੇ 146 ਵਨ ਡੇ ਮੈਚਾਂ ਵਿਚੋਂ 76 ਜਿੱਤੇ ਅਤੇ 65 ਗੁਆਏ, ਜਦਕਿ 5 ਮੈਚ ਬੇਨਤੀਜਾ ਖਤਮ ਹੋਏ।

ਜਦੋਂ ਟੀ-ਸ਼ਰਟ ਉਤਾਰ ਕੇ ਮਾਨਾਇਆ ਜਸ਼ਨ
ਕ੍ਰਿਕਟ ਫੈਂਸ ਨੂੰ ਅੱਜ ਵੀ ਟ੍ਰਾਈ ਸੀਰੀਜ਼ ਦੇ ਫਾਈਨਲ ਦੌਰਾਨ ਸੌਰਵ ਗਾਂਗੁਲੀ ਵੱਲੋਂ 2002 ਵਿਚ ਇੰਗਲੈਂਡ ਖਿਲਾਫ ਨੈਟਵੈਸਟ ਟਰਾਫੀ ਜਿੱਤਣ ਦਾ ਜਸ਼ਨ ਯਾਦ ਹੋਵੇਗਾ। ਜਦੋਂ ਗਾਂਗੁਲੀ ਨੇ ਟੀ-ਸ਼ਰਟ ਉਤਾਰ ਕੇ ਲਹਿਰਾਈ ਸੀ। ਦਰਅਸਲ, ਸਾਲ 2002 ਵਿਚ ਇੰਗਲੈਂਡ ਦੇ ਐਂਡਰਿਊ ਫਲਿੰਟਆਫ ਨੇ ਇੰਡੀਆ ਵਿਚ ਵਾਨਖੇੜੇ ਮੈਦਾਨ ਵਿਚ ਜਿੱਤ ਤੋਂ ਬਾਅਦ ਟੀ-ਸ਼ਰਟ ਉਤਾਰ ਕੇ ਦੌੜ ਲਗਾਈ ਸੀ ਅਤੇ ਗਾਂਗੁਲੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਜਦੋਂ ਦਾਦਾ ਦੀ ਟੀਮ ਨੇ ਇੰਗਲੈਂਡ ਨੂੰ ਉਸੀ ਦੇ ਘਰ ਵਿਚ ਹਰਾਇਆ ਤਾਂ ਗਾਂਗੁਲੀ ਨੇ ਬਦਲਾ ਲੈਣ ਲਈ ਟੀ-ਸ਼ਰਟ ਉਤਾਰ ਕੇ ਫਲਿੰਟਆਫ ਨੂੰ ਉਸੀ ਦੀ ਭਾਸ਼ਾ ਵਿਚ ਜਵਾਬ ਦਿੱਤਾ ਸੀ।

ਲਗਾਤਾਰ 4 ਵਾਰ ਬਣ ਚੁੱਕੇ ਹਨ 'ਮੈਨ ਆਫ ਦਿ ਮੈਚ'
PunjabKesari

ਇਕ ਸਭ ਤੋਂ ਅਨੋਖਾ ਰਿਕਾਰਡ ਜੋ ਅਜੇ ਤਕ ਵੀ ਦਾਦਾ ਦੇ ਨਾਂ ਹੈ ਅਤੇ ਉਹ ਹੈ ਲਗਾਤਾਰ ਸਭ ਤੋਂ ਜ਼ਿਆਦਾ ਵਾਰ 'ਮੈਨ ਆਫ ਦਿ ਮੈਚ' ਐਵਾਰਡ ਹਾਸਲ ਕਰਨ ਦਾ। ਪਾਕਿਸਤਾਨ ਖਿਲਾਫ 1997 ਨੂੰ ਟੋਰੰਟੋ ਵਿਚ ਹੋਈ ਵਨ ਡੇ ਸੀਰੀਜ਼ ਦੌਰਾਨ ਦਾਦਾ ਨੇ ਲਗਾਤਾਰ 4 ਵਾਰ 'ਮੈਨ ਆਫ ਦਿ ਮੈਚ' ਐਵਾਰਡ ਆਪਮੇ ਨਾਂ ਕੀਤਾ ਸੀ। ਉਸ ਦੇ ਇਸ ਪ੍ਰਦਰਸ਼ਨ ਤੋਂ ਉਸ ਨੂੰ 'ਮੈਨ ਆਫ ਦਿ ਮੈਚ' ਐਵਾਰਡ ਵੀ ਮਿਲਿਆ। ਗਾਂਗੁਲੀ ਦਾ ਇਹ ਰਿਕਾਰਡ ਅਜੇ ਤਕ ਕੋਈ ਨਹੀਂ ਤੋੜ ਸਕਿਆ।


Ranjit

Content Editor

Related News