ਵਰਲਡ ਕੱਪ ਲਈ ਸ਼ਾਸਤਰੀ ਦੀ ਰਣਨੀਤੀ ਦੇ ਖਿਲਾਫ ਗਾਂਗੁਲੀ ਨੇ ਬਣਾਈ ਆਪਣੀ ਰਣਨੀਤੀ

02/12/2019 2:56:06 PM

ਨਵੀਂ ਦਿੱਲੀ— ਮਈ ਦੇ ਮਹੀਨੇ ਵਨ ਡੇ ਵਰਲਡ ਕੱਪ ਦਾ ਆਯੋਜਨ ਹੋਣਾ ਹੈ। ਅਜਿਹੇ 'ਚ ਹਰ ਟੀਮ ਕ੍ਰਿਕਟ ਦੇ ਸਭ ਤੋਂ ਵੱਡੇ ਮਹਾ ਕੁੰਭ ਨੂੰ ਲੈ ਕੇ ਆਪਣੀ-ਆਪਣੀ ਰਣਨੀਤੀ ਬਣਾ ਰਹੀ ਹੈ। ਹਾਲ ਹੀ 'ਚ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਵਰਲਡ ਕੱਪ 'ਚ ਭਾਰਤੀ ਟੀਮ ਦੀ ਰਣਨੀਤੀ ਨੂੰ ਲੈ ਕੇ ਇਕ ਖਾਸ ਇੰਟਰਵਿਊ ਦਿੱਤਾ ਸੀ। ਆਪਣੇ ਇੰਟਰਵਿਊ 'ਚ ਸ਼ਾਸਤਰੀ ਨੇ ਕਿਹਾ ਵਰਲਡ ਕੱਪ ਦੇ ਦੌਰਾਨ ਕਪਤਾਨ ਵਿਰਾਟ ਕੋਹਲੀ ਨੂੰ ਨੰਬਰ 4 'ਤੇ ਬੱਲੇਬਾਜ਼ੀ ਕਰਾਈ ਜਾ ਸਕਦੀ ਹੈ। ਹੁਣ ਇਸੇ ਗੱਲ ਨੂੰ ਲੈ ਕੇ ਸੌਰਵ ਗਾਂਗੁਲੀ ਨੇ ਆਪਣੀ ਗੱਲ ਰਖਦੇ ਹੋਏ ਕਿਹਾ ਕਿ ਵਰਲਡ ਕੱਪ ਦੇ ਦੌਰਾਨ ਟੀਮ ਇੰਡੀਆ ਨੂੰ ਸੋਚੀ-ਸਮਝੀ ਰਣਨੀਤੀ ਦੇ ਤਹਿਤ ਮੈਦਾਨ 'ਤੇ ਉਤਰਨਾ ਪਵੇਗਾ।
PunjabKesari
ਗਾਂਗੁਲੀ ਨੇ ਕਿਹਾ ਕਿ ਉਹ ਰਵੀ ਸ਼ਾਸਤਰੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਨ। ਮੈਨੂੰ ਲਗਦਾ ਹੈ ਕਿ ਵਰਲਡ ਕੱਪ ਜਿਹੇ ਵੱਡੇ ਟੂਰਨਾਮੈਂਟ 'ਚ ਟਾਪ 3 'ਤੇ ਅਜਿਹੇ ਬੱਲੇਬਾਜ਼ ਹੋਣ ਜੋ ਉਲਟ ਤੋਂ ਉਲਟ ਹਾਲਤ 'ਚ ਟੀਮ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਸਕਣ। ਅਜਿਹੇ 'ਚ ਨੰਬਰ 3 'ਤੇ ਵਿਰਾਟ ਕੋਹਲੀ ਜਿਹਾ ਕੋਈ ਹੋਰ ਬੱਲੇਬਾਜ਼ ਨਹੀਂ ਹੈ। ਹਾਲਾਂਕਿ ਗਾਂਗੁਲੀ ਨੇ ਕਿਹਾ ਕਿ ਅੰਬਾਇਤੀ ਰਾਇਡੂ ਦੇ ਅੰਦਰ ਸਮਰਥਾ ਜ਼ਰੂਰ ਹੈ ਪਰ ਜੋ ਕੋਹਲੀ ਕਰ ਸਕਦੇ ਹਨ ਉਹ ਰਾਇਡੂ ਨਹੀਂ ਕਰ ਸਕਦੇ। ਗਾਂਗੁਲੀ ਨੇ ਸਿੱਧੇ ਤੌਰ 'ਤੇ ਕਿਹਾ ਕਿ ਵਰਲਡ ਕੱਪ ਦੇ ਦੌਰਾਨ ਯਕੀਨੀ ਤੌਰ 'ਤੇ ਨੰਬਰ 3 'ਤੇ ਵਿਰਾਟ ਕੋਹਲੀ ਨੂੰ ਹੀ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆਈ ਟੀਮ ਭਾਰਤੀ ਦੌਰੇ 'ਤੇ ਆਉਣ ਵਾਲੀ ਹੈ। ਵਰਲਡ ਕੱਪ ਤੋਂ ਪਹਿਲਾਂ ਆਸਟਰੇਲੀਆ ਦੇ ਖਿਲਾਫ 5 ਮੈਚਾਂ ਦੀ ਵਨ ਡੇ ਸੀਰੀਜ਼ ਆਖਰੀ ਵਨ ਡੇ ਸੀਰੀਜ਼ ਹੈ।


Tarsem Singh

Content Editor

Related News