ਸੌਰਵ ਗਾਂਗੁਲੀ ਕੋਲ ਨਹੀਂ ਸੀ ਇਸ ਸਵਾਲ ਦਾ ਜਵਾਬ, ਕਿਹਾ- PM ਮੋਦੀ ਤੋਂ ਪੁੱਛੋ

10/17/2019 4:02:50 PM

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਸੌਰਵ ਗਾਂਗੁਲੀ ਤੋਂ ਇਕ ਪੱਤਰਕਾਰ ਸੰਮੇਲਨ 'ਚ ਭਾਰਤ-ਪਾਕਿ ਵਿਚਾਲੇ ਦੋ ਪੱਖੀ ਸੀਰੀਜ਼ ਦੀ ਬਹਾਲੀ 'ਤੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ 'ਚ ਗਾਂਗੁਲੀ ਨੇ ਕਿਹਾ ਕਿ ਇਹ ਸਵਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਦੀ ਮਨਜ਼ੂਰੀ ਨਾਲ ਜੁੜਿਆ ਵਿਸ਼ਾ ਹੈ ਅਤੇ ਇਹ ਸਵਾਲ ਉਨ੍ਹਾਂ ਦੋਹਾਂ ਤੋਂ ਪੁੱਛਣਾ ਚਾਹੀਦਾ ਹੈ।
PunjabKesari
ਸਾਬਕਾ ਕਪਤਾਨ ਨੇ ਕਿਹਾ, ''ਯਕੀਨੀ ਤੌਰ 'ਤੇ ਸਾਨੂੰ ਇਸ ਦੀ ਇਜਾਜ਼ਤ ਲੈਣੀ ਹੋਵੇਗੀ, ਕਿਉਂਕਿ ਸਾਰੇ ਕੌਮਾਂਤਰੀ ਦੌਰੇ ਸਰਕਾਰ ਦੇ ਜ਼ਰੀਏ ਹੁੰਦੇ ਹਨ। ਇਸ ਲਈ ਮੇਰੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ।'' ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖ਼ਰੀ ਦੋ ਪੱਖੀ ਸੀਰੀਜ਼ 2012 'ਚ ਖੇਡੀ ਗਈ ਸੀ। ਭਾਰਤ ਨੇ ਦੋ ਟੀ-20 ਅਤੇ ਤਿੰਨ ਵਨ-ਡੇ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਗਾਂਗੁਲੀ ਦੀ ਅਗਵਾਈ 'ਚ ਭਾਰਤ ਨੇ 2004 'ਚ ਪਾਕਿਸਤਾਨ ਦਾ ਇਤਿਹਾਸਕ ਦੌਰਾ ਕੀਤਾ ਸੀ। ਇਹ 1999 'ਚ ਕਾਰਗਿਲ ਦੀ ਜੰਗ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਪਹਿਲੀ ਦੋ ਪੱਖੀ ਸੀਰੀਜ਼ ਸੀ ਅਤੇ ਭਾਰਤੀ ਟੀਮ 1989 ਦੇ ਬਾਅਦ ਪਹਿਲੀ ਵਾਰ ਪਾਕਿਸਤਾਨ ਦੌਰੇ 'ਤੇ ਗਈ ਸੀ।
PunjabKesari
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਇਸ ਸਾਲ ਦੀ 14 ਫਰਵਰੀ ਨੂੰ ਅੱਤਵਾਦੀ ਹਮਲੇ 'ਤੇ ਸਖਤ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਬੀ ਸੀ. ਸੀ. ਆਈ. ਨੇ ਪਾਕਿਸਤਾਨ ਦੇ ਸੰਦਰਭ 'ਚ ਆਈ. ਸੀ. ਸੀ. ਤੋਂ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਤੋਂ ਸਬੰਧ ਤੋੜਨ ਦੀ ਅਪੀਲ ਕੀਤੀ ਸੀ। ਇਹ ਚਿੱਠੀ ਤਿੰਨ ਮੈਂਬਰੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਵੱਲੋਂ ਭੇਜੀ ਗਈ ਸੀ ਜੋ ਬੀ. ਸੀ. ਸੀ. ਆਈ. ਚੋਣਾਂ ਹੋਣ ਤਕ ਬੋਰਡ ਦੇ ਕੰਮਕਾਜ ਨੂੰ ਸੰਭਾਲ ਰਹੀ ਸੀ। ਗਾਂਗੁਲੀ 23 ਅਕਤੂਬਰ ਨੂੰ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਣਗੇ।


Tarsem Singh

Content Editor

Related News