ਕੋਰੋਨਾ ਮਹਾਮਾਰੀ ਦੇ ਦੌਰਾਨ BCCI ਆਇਆ ਮਦਦ ਲਈ ਅੱਗੇ, ਦਾਨ ਕਰੇਗਾ 2000 ਆਕਸੀਜਨ ਕੰਨਸਟ੍ਰੇਟਰਸ

05/24/2021 5:18:04 PM

ਸਪੋਰਟਸ ਡੈਸਕ- ਕੋਰੋਨਾ ਮਹਾਮਾਰੀ ਖ਼ਿਲਾਫ਼ ਜਾਰੀ ਜੰਗ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅੱਗੇ ਆਇਆ ਹੈ। ਬੋਰਡ ਨੇ ਸੋਮਵਾਰ ਨੂੰ ਐਲਾਨ ਕੀਤੀ ਕਿ ਮਹਾਮਾਰੀ ’ਤੇ ਕਾਬੂ ਪਾਉਣ ’ਚ ਭਾਰਤ ਦੀਆਂ ਕੋਸ਼ਿਸ਼ਾਂ ’ਚ ਮਦਦ ਲਈ 10 ਲੀਟਰ ਵਾਲੇ 2000 ਆਕਸੀਜਨ ਕੰਨਸਟ੍ਰੇਟਰਸ ਦਾ ਯੋਗਦਾਨ ਦੇਵੇਗਾ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹਾਲਾਤ ਬੇਕਾਬੂ ਹੋਣ ਨਾਲ ਸਿਹਤ ਪ੍ਰਣਾਲੀ ਕਾਫੀ ਖ਼ਤਰੇ ’ਚ ਆ ਗਈ ਹੈ। ਇਸ ਦੌਰਾਨ ਲੋਕ ਹਸਪਤਾਲ ’ਚ ਬੈੱਡ ਤੇ ਆਕਸੀਜਨ ਸਮੇਤ ਹੋਰ ਮੈਡੀਕਲ ਸਹੂਲਤਾਂ ਲਈ ਜੂਝਦੇ ਦਿਖਾਈ ਦਿੱਤੇ।
ਇਹ ਵੀ ਪਡ਼੍ਹੋ : ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ ਸਚਿਨ ਤੇ ਅੰਜਲੀ ਦੀ ਲਵ ਸਟੋਰੀ, ਜਾਣੋ ਉਨ੍ਹਾਂ ਦੀ ਲਵ ਲਾਈਫ਼ ਬਾਰੇ

ਬੋਰਡ ਨੇ ਕਿਹਾ ਅਜਿਹੇ ’ਚ ਅਗਲੇ ਕੁਝ ਮਹੀਨਿਆਂ ’ਚ, ਬੋਰਡ ਇਸ ਉਮੀਦ ਦੇ ਨਾਲ ਪੂਰੇ ਭਾਰਤ ’ਚ ਆਕਸੀਜਨ ਕੰਨਸਟ੍ਰੇਟਰਸ ਦਾ ਪ੍ਰਬੰਧ ਕਰੇਗਾ ਕਿ ਜ਼ਰੂਰਤਮੰਦ ਰੋਗੀਆਂ ਨੂੰ ਮਹੱਤਵਪੂਰਨ ਡਾਕਟਰੀ ਸਹਾਇਤਾ ਤੇ ਦੇਖ ਭਾਲ ਪ੍ਰਦਾਨ ਕੀਤੀ ਜਾਵੇ ਤੇ ਇਸ ਪਹਿਲ ਨਾਲ ਮਹਾਮਾਰੀ ਦੇ ਕਹਿਰ ਨੂੰ ਘੱਟ ਕਰਨ ’ਚ ਮਦਦ ਮਿਲੇ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘ਬੀ. ਸੀ. ਸੀ. ਆਈ.ਡਾਕਟਰੀ ਤੇ ਸਿਹਤ ਸੇਵਾ ਵਰਕਰਾਂ ਦੀ ਸ਼ਾਨਦਾਰ ਭੂਮਿਕਾ ਦੀ ਤਰੀਫ ਕਰਦਾ ਹੈ, ਜੋ ਇਸ ਵਾਇਰਸ ਖ਼ਿਲਾਫ਼ ਇਸ ਲੰਬੀ ਲੜਾਈ ’ਚ ਬੇਖੌਫ ਹੋ ਕੇ ਖੜ੍ਹੇ ਹਨ। ਬੋਰਡ ਨੇ ਹਮੇਸ਼ਾ ਸਿਹਤ ਤੇ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਹੈ ਤੇ ਇਸ ਉਦੇਸ਼ ਲਈ ਵਚਨਬੱਧ ਹੈ। ਆਕਸੀਜਨ ਕੰਨਸਟ੍ਰੇਟਰਸ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੇ ਤੇ ਉਨ੍ਹਾਂ ਨੂੰ ਜਲਦ ਤੰਦਰੁਸਤ ਹੋਣ ’ਚ ਮਦਦ ਕਰਨਗੇ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News