ਕਪਤਾਨ ਕੋਹਲੀ ਤੇ ਵਿਨੋਦ ਰਾਏ ਨਾਲ ਗੱਲਬਾਤ ਤੋਂ ਬਾਅਦ ਹੋਵੇਗਾ ਕੋਚ ਦਾ ਐਲਾਨ : ਗਾਂਗੁਲੀ

Tuesday, Jul 11, 2017 - 09:23 PM (IST)

ਕਪਤਾਨ ਕੋਹਲੀ ਤੇ ਵਿਨੋਦ ਰਾਏ ਨਾਲ ਗੱਲਬਾਤ ਤੋਂ ਬਾਅਦ ਹੋਵੇਗਾ ਕੋਚ ਦਾ ਐਲਾਨ : ਗਾਂਗੁਲੀ

ਮੁੰਬਈ—ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਦੇ ਨਵੇਂ ਕੋਚ ਦੇ ਨਾਂ ਦਾ ਐਲਾਨ ਕਪਤਾਨ ਵਿਰਾਟ ਕੋਹਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਬੁੱਧਵਾਰ ਨੂੰ ਕੀਤਾ ਜਾਵੇਗਾ। ਗਾਂਗੁਲੀ ਨੇ ਅੱਗੇ ਕਿਹਾ ਕਿ ਉਹ ਬੁੱਧਵਾਰ ਨੂੰ ਇਸ ਬਾਰੇ 'ਚ ਬੀ. ਸੀ. ਸੀ. ਆਈ. ਪ੍ਰਸ਼ਾਸਨ ਕਮੇਟੀ ਦੇ ਪ੍ਰਧਾਨ ਵਿਨੋਦ ਰਾਏ ਨਾਲ ਵੀ ਗੱਲ ਕਰਨਗੇ, ਫਿਰ ਉਹ ਉਸ ਤੋਂ ਬਾਅਦ ਭਾਰਤੀ ਟੀਮ ਕੋਚ ਦੇ ਨਾਂ ਦਾ ਐਲਾਨ ਕਰਨਗੇ।
ਗਾਂਗੁਲੀ ਨੇ ਕੋਚ ਦੇ ਨਾਂ 'ਤੇ ਸਾਫ ਸ਼ਬਦਾਂ 'ਚ ਕਿਹਾ ਕਿ ਉਹ ਬੁੱਧਵਾਰ ਨੂੰ ਕਪਤਾਨ ਕੋਹਲੀ ਅਤੇ ਵਿਨੋਦ ਰਾਏ ਨਾਲ ਗੱਲ ਕਰਨ ਤੋਂ ਬਾਅਦ ਕੋਚ ਦਾ ਐਲਾਨ ਕਰਨਗੇ। ਵਿਰਾਟ ਨਾਲ ਦੁਬਾਰਾ ਗੱਲ ਕਰਨ ਦਾ ਸਿੱਧਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਰਵੀ ਸ਼ਾਸਤਰੀ ਦੇ ਨਾਂ 'ਤੇ ਕਮੇਟੀ ਨਾਲ ਸਹਿਮਤੀ ਨਹੀਂ ਬਣ ਸਕੀ ਹੈ। 
ਸੋਮਵਾਰ ਨੂੰ ਮੁੰਬਈ ਸਥਿਤ ਬੀ. ਸੀ. ਸੀ. ਆਈ. ਮੁੱਖ ਦਫਤਰ 'ਚ ਇੰਰਵਿਊ ਦੀ ਪ੍ਰਕਿਰਿਆ ਵੀ ਖਤਮ ਹੋ ਚੁੱਕੀ ਹੈ। ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ. ਵੀ. ਐਸ. ਲਕਸ਼ਮਣ ਦੀ ਮੈਂਬਰ ਵਾਲੀ ਕ੍ਰਿਕਟ ਐਡਵਾਇਜ਼ਰੀ ਕਮੇਟੀ (ਸੀ. ਏ. ਸੀ.) ਨੇ 5 ਉਮੀਦਵਾਰਾਂ ਦੀ ਇੰਟਰਵਿਊ ਲਈ ਸੀ। ਉਥੇ ਇਸ ਪੂਰੀ ਚੋਣ ਪ੍ਰਕਿਰਿਆ ਨਾਲ ਪਹਿਲਾ ਇਹ ਮੰਨਿਆ ਜਾ ਰਿਹਾ ਸੀ ਕਿ ਕਪਤਾਨ ਕੋਹਲੀ ਦੀ ਪਹਿਲੀ ਪਸੰਦ ਰਵੀ ਸ਼ਾਸਤਰੀ ਕੋਚ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਸੀ ਪਰ ਹੁਣ ਵਰਿੰਦਰ ਸਹਿਵਾਗ ਨੂੰ ਟੀਮ ਦਾ ਕੋਚ ਚੁਣਨ ਨੂੰ ਜ਼ਿਆਦਾ ਉਮੀਦ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸੌਰਵ ਗਾਂਗੁਲੀ ਨੇ ਕੋਚ ਚੋਣ ਪ੍ਰਕਿਰਿਆ ਨਾਲ ਵਿਰਾਟ ਦੇ ਦੂਰ ਰਹਿਣ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਵਿਰਾਟ ਨੇ ਕੋਚ ਚੋਣ ਦੇ ਮਾਮਲੇ 'ਚ ਬਿਲਕੁਲ ਰੂਚੀ ਨਹੀਂ ਦਿਖਾਈ ਅਤੇ ਨਾ ਹੀ ਕੋਈ ਦਖਲ ਕੀਤਾ।


Related News