ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ : ਗਾਂਗੁਲੀ

Friday, Feb 22, 2019 - 10:00 AM (IST)

ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ : ਗਾਂਗੁਲੀ

ਨੋਏਡਾ— ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦਸਦੇ ਹੋਏ ਕਿਹਾ ਕਿ ਟੀਮ 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ 'ਚ ਖਿਤਾਬ ਜਿੱਤਣ ਲਈ ਬਿਹਤਰੀਨ ਲੈਅ 'ਚ ਹੈ। ਗਾਂਗੁਲੀ ਨੇ ਐੱਚ.ਸੀ.ਐੱਲ. ਫਾਊਂਡੇਸ਼ਨ ਦੇ ਇਕ ਪ੍ਰੋਗਰਾਮ ਦੇ ਮੌਕੇ 'ਤੇ ਕਿਹਾ, ''ਭਾਰਤ ਮਜ਼ਬੂਤ ਦਾਅਵੇਦਾਰ ਹੈ, ਟੀਮ ਨੇ ਪਿਛਲੇ 6-7 ਮਹੀਨਿਆਂ 'ਚ ਚੰਗਾ ਕ੍ਰਿਕਟ ਖੇਡਿਆ ਹੈ। ਉਹ ਵਿਸ਼ਵ ਕੱਪ ਲਈ ਚੰਗੀ ਤਰ੍ਹਾਂ ਤਿਆਰ ਹੈ।'' ਉਨ੍ਹਾਂ ਕਿਹਾ,''ਇਹ ਸੰਭਾਵੀ ਸਰਵਸ੍ਰੇਸ਼ਠ ਟੀਮ ਹੈ, ਸਾਰੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸੇ ਕਾਰਨ ਉਹ ਟੀਮ 'ਚ ਹਨ।'' ਭਾਰਤੀ ਟੀਮ 5 ਜੂਨ ਨੂੰ ਸਾਊਥਥੰਪਟਨ 'ਚ ਦੱਖਣੀ ਅਫਰੀਕਾ ਦੇ ਖਿਲਾਫ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ।


author

Tarsem Singh

Content Editor

Related News