ਸੂਰਮਾ ਹਾਕੀ ਕਲੱਬ ਨੇ ਲਾਂਸਰਜ਼ ਨੂੰ ਹਰਾਇਆ, ਬੰਗਾਲ ਟਾਈਗਰਜ਼ ਸੈਮੀਫਾਈਨਲ ’ਚ
Tuesday, Jan 28, 2025 - 10:55 AM (IST)

ਰੁੜਕੇਲਾ– ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਨੇ ਪੁਰਸ਼ ਹਾਕੀ ਇੰਡੀਆ ਲੀਗ ਵਿਚ ਸੋਮਵਾਰ ਨੂੰ ਵੇਦਾਂਤਾ ਕਲਿੰਗਾ ਲਾਂਸਰਜ਼ ਨੂੰ 5-3 ਨਾਲ ਹਰਾਇਆ। ਸੂਰਮਾ ਲਈ ਪ੍ਰਭਜੋਤ ਸਿੰਘ ਨੇ 26ਵੇਂ, ਹਰਮਨਪ੍ਰੀਤ ਸਿੰਘ ਨੇ 32ਵੇਂ ਤੇ 54ਵੇਂ, ਨਿਕੋਲਸ ਕੀਨਾਨ ਨੇ 33ਵੇਂ ਤੇ ਮਨਿੰਦਾ ਸਿੰਘ ਨੇ 51ਵੇਂ ਮਿੰਟ ਵਿਚ ਗੋਲ ਕੀਤੇ।
ਲਾਂਸਰਜ਼ ਲਈ ਦਿਲਪ੍ਰੀਤ ਸਿੰਘ ਨੇ 5ਵੇਂ, ਥਿਯਰੀ ਬ੍ਰਿੰਕਮੈਨ ਨੇ 44ਵੇਂ ਤੇ ਗੁਰਸਾਹਿਬਜੀਤ ਸਿੰਘ ਨੇ 56ਵੇਂ ਮਿੰਟ ਵਿਚ ਗੋਲ ਕੀਤੇ। ਇਕ ਹੋਰ ਮੈਚ ਵਿਚ ਸ਼੍ਰਾਚੀ ਰਾਰ ਬੰਗਾਲ ਟਾਈਗਰਜ਼ ਨੇ ਆਖਰੀ 5 ਮਿੰਟਾਂ ਵਿਚ ਵਾਪਸੀ ਕਰਦੇ ਹੋਏ ਦਿੱਲੀ ਐੱਸ. ਜੀ. ਪਾਈਪਰਜ਼ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।