ਅੰਤਰਰਾਸ਼ਟਰੀ ਪੱਧਰ ''ਤੇ ਸਾਫਟ ਟੈਨਿਸ ''ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਰੋਹਿਤ ਮੁੜ ਮੈਦਾਨ ''ਚ ਵਿਖਾਏਗਾ ਜੌਹਰ

Wednesday, Dec 16, 2020 - 05:23 PM (IST)

ਅੰਤਰਰਾਸ਼ਟਰੀ ਪੱਧਰ ''ਤੇ ਸਾਫਟ ਟੈਨਿਸ ''ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਰੋਹਿਤ ਮੁੜ ਮੈਦਾਨ ''ਚ ਵਿਖਾਏਗਾ ਜੌਹਰ

ਚੰਡੀਗੜ੍ਹ (ਸੰਜੇ) : ਇੰਟਰਨੈਸ਼ਨਲ ਪਲੇਟਫਾਰਮ 'ਤੇ ਸਾਫਟ ਟੈਨਿਸ ਵਿਚ ਅਨੇਕਾਂ ਵਾਰ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਚੰਡੀਗੜ੍ਹ ਦੇ ਰੋਹਿਤ ਧੀਮਾਨ ਤਾਲਾਬੰਦੀ ਦੇ ਬਾਅਦ ਮੈਦਾਨ ਵਿਚ ਆਪਣੇ ਜੌਹਰ ਵਿਖਾਉਣ ਨੂੰ ਤਿਆਰ ਹਨ। ਕੋਵਿਡ-19 ਲਾਗ ਦੀ ਬੀਮਾਰੀ ਦੇ ਚਲਦੇ ਕਰੀਬ 6 ਮਹੀਨੇ ਆਪਣੇ ਖੇਡ ਤੋਂ ਦੂਰ ਰਹੇ ਰੋਹਿਤ ਧੀਮਾਨ ਹੁਣ ਇਕ ਵਾਰ ਫਿਰ ਟੈਨਿਸ ਕੋਰਟ ਵਿਚ ਉੱਤਰ ਆਏ ਹਨ। 23 ਸਾਲਾ ਰੋਹਿਤ ਨੇ ਛੋਟੀ ਉਮਰ ਵਿਚ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਸਾਲ 2018 ਵਿਚ ਜਕਾਰਤਾ ਵਿਚ ਆਯੋਜਿਤ ਹੋਈ 18ਵੀਂ ਐਸ਼ੀਅਨ ਗੇਮਜ਼ ਵਿਚ ਰੋਹਿਤ ਨੂੰ ਭਾਰਤ ਦੀ ਨੁਮਾਇੰਦਗੀ ਕਰਣ ਦਾ ਮਾਣ ਪ੍ਰਾਪਤ ਹੋਇਆ ਅਤੇ ਇਸ ਸਾਲ ਕੋਰੀਆ ਵਿਚ ਆਯੋਜਿਤ ਹੋਈ ਤੀਜੀ ਵਿਸ਼ਵ ਜੂਨੀਅਰ ਸਾਫਟਬਾਲ ਟੈਨਿਸ ਚੈਂਪੀਅਨਸ਼ਿਪ, ਕੋਰੀਆ ਕੱਪ ਸਾਫਟ ਟੈਨਿਸ ਟੂਰਨਾਮੈਂਟ ਅਤੇ ਜਰਮਨੀ ਸਾਫਟ ਟੈਨਿਸ ਜਰਮਨ ਓਪਨ ਵਿਚ ਖੇਡਣ ਦਾ ਮੌਕਾ ਮਿਲਿਆ।

PunjabKesari

ਇਸ ਤੋਂ ਪਹਿਲਾ ਸਾਲ 2015 ਵਿਚ ਆਯੋਜਿਤ 15ਵੀਂ ਵਰਲਡ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਰੋਹਿਤ ਨੇ ਸਿੰਗਲਸ ਅਤੇ ਡਬਲਸ ਮੁਕਾਬਲਿਆਂ ਵਿਚ ਕਾਂਸੀ ਤਮਗਾ ਜਿੱਤਣ ਵਿਚ ਕਾਮਯਾਬ ਰਹੇ। ਸਾਲ 2014 ਵਿਚ ਵੀ ਰੋਹਿਤ ਸਾਊਥ ਕੋਰੀਆ ਵਿਚ ਆਯੋਜਿਤ ਐਸ਼ੀਅਨ ਗੇਮਜ਼ ਵਿਚ ਭਾਰਤੀ ਟੀਮ ਲਈ ਚੁਣੇ ਗਏ ਅਤੇ ਇਸ ਸਾਲ ਕੋਰੀਆ ਵਿਚ ਹੋਏ ਕੋਰੀਆ ਕੱਪ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ। 2 ਸਾਲ ਬਾਅਦ 2016 ਵਿਚ ਜਾਪਾਨ ਵਿਚ ਆਯੋਜਿਤ 8ਵੀਂ ਐਸ਼ੀਅਨ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ।

ਰਾਸ਼ਟਰੀ ਪੱਧਰ 'ਤੇ ਵੀ ਰੋਹਿਤ ਨੇ ਆਪਣੇ ਵਿਰੋਧੀਆਂ ਨੂੰ ਧੂੜ ਚਟਾਈ ਹੈ। ਸਾਲ 2011 ਵਿਚ ਲੁਧਿਆਣਾ ਵਿਚ ਆਯੋਜਿਤ ਕੀਤੀ ਗਈ ਨੌਵੀਂ ਸੀਨੀਅਰ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਰੋਹਿਤ ਨੂੰ ਡਬਲਸ ਮੁਕਾਬਲੇ ਵਿਚ ਕਾਂਸੀ ਤਮਗਾ ਪ੍ਰਾਪਤ ਹੋਇਆ, ਜਦੋਂਕਿ ਇੱਥੇ ਲੁਧਿਆਣਾ ਵਿਚ ਸਾਲ 2015 ਵਿਚ ਆਯੋਜਿਤ ਕੀਤੀ ਗਈ 12ਵੀਂ ਸੀਨੀਅਰ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਆਪਣੇ ਪ੍ਰਦਰਸ਼ਨ ਵਿਚ ਵਾਧਾ ਕਰਦੇ ਹੋਏ ਸਿੰਗਲਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਅਤੇ ਡਬਲਸ ਵਿਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ। ਜੂਨ 2016 ਵਿਚ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿਚ ਆਯੋਜਿਤ ਕੀਤੀ ਗਈ 14ਵੀਂ ਸੀਨੀਅਰ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਰੋਹਿਤ ਨੇ ਸਿੰਗਲਸ ਅਤੇ ਡਬਲਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ।

ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ  ਖੇਡ ਵਿਚ ਹੋਰ ਤੇਜ਼ੀ ਆਉਂਦੀ ਗਈ ਅਤੇ ਸਾਲ 2017 ਵਿਚ ਜਲੰਧਰ ਵਿਚ ਆਯੋਜਿਤ ਕੀਤੀ ਗਈ 15ਵੀਂ ਸੀਨੀਅਰ ਸਾਫਟ ਟੈਨਿਸ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਟੀਮ ਇਵੈਂਟ ਕੈਟੇਗਰੀ, ਡਬਲਸ ਅਤੇ ਸਿੰਗਲਸ ਮੁਕਾਬਲੇ ਵਿਚ ਉਨ੍ਹਾਂ ਨੂੰ ਸੋਨੇ ਦਾ ਤਮਗਾ ਮਿਲਿਆ। ਪਿਛਲੇ ਸਾਲ ਮਾਰਚ 2019 ਵਿਚ ਲਖਨਊ ਵਿਚ ਆਯੋਜਿਤ ਕੀਤੀ ਗਈ 16ਵੀਂ ਸੀਨੀਅਰ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਰੋਹਿਤ ਨੇ ਸਿੰਗਲਸ ਅਤੇ ਡਬਲਸ ਮੁਕਾਬਲਿਆਂ ਵਿਚ ਸਿਲਵਰ ਮੈਡਲਸ ਆਪਣੇ ਨਾਮ ਕੀਤਾ । ਤਾਲਾਬੰਦੀ ਦੇ ਚਲਦੇ ਰੋਹਿਤ ਹੁਣ ਆਪਣੇ ਅਭਿਆਸ ਦੀ ਕਮੀ ਨੂੰ ਪੂਰਾ ਕਰਨ ਲਈ ਹੁਣ ਆਪਣੀ ਲੈਅ 'ਤੇ ਪਰਤਣਾ ਚਾਹੁੰਦੇ ਹੈ ।


author

cherry

Content Editor

Related News