ਆਨਲਾਈਨ ਇਤਰਾਜ਼ਯੋਗ ਵਤੀਰਾ ਰੋਕਣ ਲਈ ਸੋਸ਼ਲ ਮੀਡੀਆ ਬੈਨ ਮੁਹਿੰਮ

Wednesday, May 05, 2021 - 02:15 AM (IST)

ਆਨਲਾਈਨ ਇਤਰਾਜ਼ਯੋਗ ਵਤੀਰਾ ਰੋਕਣ ਲਈ ਸੋਸ਼ਲ ਮੀਡੀਆ ਬੈਨ ਮੁਹਿੰਮ

ਜਲੰਧਰ (ਵੈਬ ਡੈਸਕ)- ਆਨਲਾਈਨ ਇਤਰਾਜ਼ਯੋਗ ਵਤੀਰੇ (ਸਾਈਬਰ ਬੁਲਿੰਗ) ਖਿਲਾਫ ਇੰਗਲੈਂਡ ਦੇ ਪ੍ਰਮੁੱਖ ਫੁੱਟਬਾਲ ਕਲੱਬਾਂ, ਲੀਗ ਪ੍ਰਬੰਧਕਾਂ ਅਤੇ ਖਿਡਾਰੀਆਂ ਵੱਲੋਂ 4 ਦਿਨ ਤੱਕ ਸੋਸ਼ਲ ਮੀਡੀਆ (ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ) ਦਾ ਬਾਈਕਾਟ ਕੀਤਾ ਗਿਆ। ਮੁਹਿੰਮ ਦੀ ਮਜ਼ਬੂਤੀ ਲਈ ਮਾਨਚੈਸਟਰ ਯੂਨਾਈਟਿਡ ਨੇ ਪ੍ਰੀਮੀਅਰ ਲੀਗ ’ਚ ਮਿਲੀ ਜਿੱਤ ਵੀ ਸੋਸ਼ਲ ਮੀਡੀਆ ’ਤੇ ਸੈਲੀਬ੍ਰੇਟ ਨਹੀਂ ਕੀਤੀ ਸੀ। ਉਕਤ ਮੁਹਿੰਮ ’ਚ ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ, ਇੰਗਲਿਸ਼ ਪ੍ਰੀਮੀਅਰ ਲੀਗ, ਵੂਮੈਨ ਸੁਪਰ ਲੀਗ, ਵੂਮਨ ਚੈਂਪੀਅਨਸ਼ਿਪ ਨਾਲ ਜੁੜੇ ਸਾਰੇ ਮੈਬਰਾਂ ਨੇ ਇਕਜੁੱਟਤਾ ਦਿਖਾਈ ਸੀ।

ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ


ਮਾਨਚੈਸਟਰ ਯੂਨਾਈਟਿਡ ਨੇ ਬਲਾਕ ਕੀਤੇ ਸਨ ਫੈਨ-
ਇਤਰਾਜ਼ਯੋਗ ਵਤੀਰੇ ਦੇ ਵਿਰੋਧ ’ਚ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੇ ਸਭ ਤੋਂ ਪਹਿਲਾਂ ਕਦਮ ਚੁੱਕਦੇ ਹੋਏ 6 ਫੈਨਜ਼ ਨੂੰ ਬਲਾਕ ਕਰ ਦਿੱਤਾ ਸੀ। ਕਲੱਬ ਨੇ ਪਾਇਆ ਕਿ ਸਤੰਬਰ 2019 ਤੋਂ ਲੈ ਕੇ ਫਰਵਰੀ 2021 ਤੱਕ ਉਨ੍ਹਾਂ ਦੇ ਪਲੇਅਰਾਂ ਖਿਲਾਫ ਸੋਸ਼ਲ ਮੀਡੀਆ ’ਤੇ 3300 ਤੋਂ ਜ਼ਿਆਦਾ ਕੰਪਲੇਂਟ ਆਈਆਂ ਸਨ। ਕਲੱਬ ਚੇਲਸੀ ਨੇ ਵੀ ਅਜਿਹੇ ਮਾਮਲੇ ਆਉਣ ’ਤੇ 10 ਦਿਨ ਦਾ ਬੈਨ ਲਾਉਣ ਦੀ ਮੰਗ ਕੀਤੀ ਹੈ।

ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼


ਇਹ ਰਸਤਾ ਅਪਣਾਇਆ
ਇੰਗਲਿਸ਼ ਫੁੱਟਬਾਲ ਲੀਗ ਅਤੇ ਪ੍ਰੀਮੀਅਰ ਲੀਗ ਨੇ ਸਾਰੇ ਕਲੱਬ ਮੈਂਬਰਜ਼ ਨਾਲ ਮਿਲ ਕੇ ਸੋਸ਼ਲ ਮੀਡੀਆ ਦੀਆਂ ਤਿੰਨਾਂ ਵੱਡੀਆਂ ਕੰਪਨੀਆਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਲੇਟ ਫਾਰਮ ’ਤੇ ਆਨਲਾਈਨ ਇਤਰਾਜ਼ਯੋਗ ਵਤੀਰੇ ਨੂੰ ਰੋਕਣ ਲਈ ਸਖਤ ਕਦਮ ਉਠਾਉਣ। ਆਪਣੀ ਤਾਕਤ ਵਿਖਾਉਣ ਲਈ 4 ਦਿਨ ਦਾ ਬਾਈਕਾਟ ਕੀਤਾ ਗਿਆ ਹੈ ਤਾਂਕਿ ਸੋਸ਼ਲ ਮੀਡੀਆ ’ਤੇ ਰਾਜ ਕਰਨ ਵਾਲੀਆਂ ਇਹ ਤਿੰਨਾਂ ਕੰਪਨੀਆਂ ਇਸ ਨੂੰ ਲੈ ਕੇ ਗੰਭੀਰ ਹੋਣ ਅਤੇ ਸਖਤ ਨਿਯਮ ਉਸਾਰਣ।
ਟੋਟੇਨਹਮ ਦੇ ਕੋਚ ਨੇ ਲਈ ਰਿਟਾਇਰਮੈਂਟ
ਟੋਟੇਨਹਮ ਕਲੱਬ ਦੇ ਮੱਧਵਰਤੀ ਕੋਚ ਰਿਆਨ ਮੈਸਨ ਨੇ 2018 ’ਚ ਸਿਰਫ 26 ਦੀ ਉਮਰ ’ਚ ਰਿਟਾਇਰਮੈਂਟ ਲੈ ਲਈ ਸੀ। ਦਰਅਸਲ, ਰਿਆਲ ਦੇ ਸਿਰ ’ਚ ਸੱਟ ਲੱਗ ਗਈ ਸੀ। ਫੁੱਟਬਾਲ ਫੈਂਸ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਜੰਮ ਕੇ ਮਜ਼ਾਕ ਉਡਾਇਆ। ਮੈਸਨ ਨੇ ਕਿਹਾ-ਮੈਂ ਇਹ ਸਭ ਵੇਖ ਨਹੀਂ ਸਕਦਾ ਸੀ। ਮੇਰੀ ਰਿਟਾਇਰਮੈਂਟ ਤੋਂ ਬਾਅਦ ਵੀ ਮੈਨੂੰ ਅਜਿਹੇ ਨਫਰਤ ਭਰੇ ਮੈਸਜ਼ ਆਉਂਦੇ ਰਹੇ।

ਇਹ ਖ਼ਬਰ ਪੜ੍ਹੋ-  ਓਲੰਪਿਕ ਤੋਂ ਪਹਿਲਾਂ ਮੌਕਿਆਂ ਨੂੰ ਗੋਲ ’ਚ ਬਦਲਣ ’ਤੇ ਕੰਮ ਕਰਨ ਦੀ ਜ਼ਰੂਰਤ : ਲਲਿਤ


ਮੇਸੀ ਨੇ ਵੀ ਦਿੱਤਾ ਸਾਥ
ਮੈਨੂੰ ਫਾਲੋ ਕਰਨ ਵਾਲੇ 200 ਮਿਲੀਅਨ ਲੋਕਾਂ ਤੋਂ ਮੈਂ ਚਾਹਾਂਗਾ ਕਿ ਉਹ ਇਸ ਨੈੱਟਵਰਕ ਨੂੰ ਇਕ ਸੁਰੱਖਿਅਤ ਅਤੇ ਸਨਮਾਨਜਨਕ ਸਥਾਨ ਬਣਾਈ ਰੱਖਣ। ਜਿੱਥੇ ਅਸੀਂ ਬਿਨਾਂ ਡਰ ਅਤੇ ਬੇਇੱਜ਼ਤੀ ਦੇ ਕੁੱਝ ਸ਼ੇਅਰ ਕਰ ਸਕੀਏ।
ਇਹ ਸਨ ਮੰਗੇ
1. ਬਿਹਤਰ ਰੋਕਥਾਮ-ਪਹਿਲੀ ਜਗ੍ਹਾ ’ਚ ਆਨਲਾਈਨ ਦੁਰਵਰਤੋਂ ਨੂੰ ਰੋਕਣ ’ਚ ਮਦਦ ਕਰਨ ਲਈ
2. ਅਕਾਊਂਟ ਵੈਰੀਫਿਕੇਸ਼ਨ-ਫੇਕ ਅਕਾਊਂਟ ਬਣਾ ਕੇ ਇਤਰਾਜ਼ਯੋਗ ਟਿੱਪਣੀ ਕਰਨ ਵਾਲਿਆਂ ਨੂੰ ਰੋਕਿਆ ਜਾਵੇ
3. ਉੱਚਿਤ ਸਜ਼ਾ ਮਿਲੇ-ਆਨਲਾਈਨ ਦੁਰਵਰਤੋਂ ਲਈ ਮੌਜੂਦਾ ਸਜ਼ਾ ਥੋੜ੍ਹੀ ਹੈ, ਇਸ ਨੂੰ ਸਖਤ ਕੀਤਾ ਜਾਵੇ
4. ਸਰਕਾਰ ਦਾ ਦਖਲ-ਸੰਸਦ ਰਾਹੀਂ ਆਨਲਾਈਨ ਹਾਮਰਜ਼ ਬਿੱਲ ਤੇਜ਼ੀ ਨਾਲ ਟਰੈਕ ਕਰਨਾ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News