ਸਨੋਅਬੋਰਡ ਵਿਸ਼ਵ ਚੈਂਪੀਅਨ ਪੁਲਿਨ ਦੀ ਡੁੱਬਣ ਨਾਲ ਮੌਤ
Wednesday, Jul 08, 2020 - 07:49 PM (IST)
![ਸਨੋਅਬੋਰਡ ਵਿਸ਼ਵ ਚੈਂਪੀਅਨ ਪੁਲਿਨ ਦੀ ਡੁੱਬਣ ਨਾਲ ਮੌਤ](https://static.jagbani.com/multimedia/2020_7image_20_17_558337156der.jpg)
ਗੋਲਡ ਕੋਸਟ– 2 ਵਾਰ ਦੇ ਵਿਸ਼ਵ ਸਨੋਅਬੋਰਡ ਚੈਂਪੀਅਨ ਤੇ ਵਿੰਟਰ ਓਲੰਪੀਅਨ ਐਲੇਕਸ ਪੁਲਿਨ ਦੀ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਗੋਲਡ ਕੋਸਟ ’ਤੇ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 32 ਸਾਲਾ ਵਿਸ਼ਵ ਚੈਂਪੀਅਨ ਨੂੰ ਜਦ ਪਾਣੀ ’ਚੋਂ ਕੱਢਿਆ ਗਿਆ ਤਾਂ ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ ਤੇ ਲਾਈਫ ਗਾਰਡ ਤੇ ਡਾਕਟਰਾਂ ਦੀ ਟੀਮ ਵਲੋਂ ਨਕਲੀ ਸਾਹ ਦਿੱਤੇ ਜਾਣਦੇ ਬਾਵਜੂਦ ਉਸ ਦੀ ਮੌਤ ਹੋ ਗਈ। ਪੁਲਿਨ ਨਕਲੀ ਚੱਟਾਨ ’ਤੇ ਗੋਤਾਖੋਰੀ ਕਰ ਰਿਹਾ ਸੀ ਜਦ ਇਕ ਸਰਫਰ ਨੇ ਉਸ ਨੂੰ ਦੇਖਿਆ। ਇਹ ਘਟਨਾ ਪਾਮ ਬੀਚ ’ਤੇ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 10.40 ਵਜੇ ਵਾਪਰੀ।
ਪੁਲਸ ਨੇ ਦੱਸਿਆ ਕਿ ਉਥੇ ਮੌਜੂਦ ਇਕ ਹੋਰ ਗੋਤਾਖੋਰ ਨੇ ਉਸ ਨੂੰ ਡੁੱਬਦੇ ਦੇਖਿਆ ਤਾਂ ਉਸ ਨੇ ਹੋਰ ਗੋਤਾਖੋਰਾਂ ਤੇ ਲਾਈਫ ਗਾਰਡਸ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਉਸ ਕੋਲ ਆਕਸੀਜਨ ਮਾਸਕ ਨਹੀਂ ਸੀ। ਚੰਪੀ ਦੇ ਨਾਂ ਨਾਲ ਮਸ਼ਹੂਰ ਪੁਲਿਨ ਨੇ 2011 ’ਚ ਲਾ ਮੋਲਿਨਾ ਤੇ 2013 ’ਚ ਸਟੋਨਹੈਮ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗੇ ਜਿੱਤੇ ਸਨ। ਉਹ 2014 ਦੀਆਂ ਵਿੰਟਰ ਓਲੰਪਿਕ ’ਚ ਆਸਟ੍ਰੇਲੀਆ ਦਾ ਝੰਡਾਬਰਦਾਰ ਸੀ।