ਸਨੇਹਾ ਨੇ 2 ਈਗਲਜ਼ ਦੀ ਬਦੌਲਤ WPGT ਦੇ ਦੂਜੇ ਪੜਾਅ ਦਾ ਖਿਤਾਬ ਜਿੱਤਿਆ

Thursday, Jan 18, 2024 - 07:55 PM (IST)

ਸਨੇਹਾ ਨੇ 2 ਈਗਲਜ਼ ਦੀ ਬਦੌਲਤ WPGT ਦੇ ਦੂਜੇ ਪੜਾਅ ਦਾ ਖਿਤਾਬ ਜਿੱਤਿਆ

ਮੁੰਬਈ- ਸਨੇਹਾ ਸਿੰਘ ਨੇ ਵੀਰਵਾਰ ਨੂੰ ਇੱਥੇ ਹੀਰੋ ਮਹਿਲਾ ਪ੍ਰੋ-ਗੋਲਫ ਟੂਰ (ਡਬਲਯੂ. ਪੀ. ਜੀ. ਟੀ.) ਦੇ ਦੂਜੇ ਪੜਾਅ ਦੇ ਆਖਰੀ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ। ਪਿਛਲੇ ਸਾਲ ਹੀਰੋ ਆਰਡਰ ਆਫ ਮੈਰਿਟ ਦੀ ਜੇਤੂ ਰਹੀ ਸਨੇਹਾ ਨੇ ਫਾਈਨਲ ਰਾਊਂਡ ਦੀ ਸ਼ੁਰੂਆਤ ਈਗਲ ਤੋਂ ਕੀਤੀ ਅਤੇ ਅੰਤ ਵੀ ਈਗਲ ਨਾਲ ਹੀ ਕੀਤਾ। ਇਸ ਨਾਲ ਉਸ ਨੇ 7 ਅੰਡਰ 63 ਦਾ ਕਾਰਡ ਖੇਡਿਆ। ਸਨੇਹਾ ਨੇ ਇਸ ਤਰ੍ਹਾਂ ਬੀਤੀ ਰਾਤ ਟਾਪ ’ਤੇ ਚੱਲ ਰਹੀ ਹਿਤਾਸ਼ੀ ਬਖਸ਼ੀ (68) ਨੂੰ ਇਕ ਸ਼ਾਟ ਨਾਲ ਪਛਾੜ ਕੇ ਖਿਤਾਬ ਜਿੱਤਿਆ। ਸਨੇਹਾ ਬੀਤੀ ਰਾਤ ਹਿਤਾਸ਼ੀ ਤੋਂ 4 ਸ਼ਾਟ ਪਿੱਛੇ ਚੱਲ ਰਹੀ ਸੀ।

ਇਹ ਵੀ ਪੜ੍ਹੋ- ਭਾਰਤ 'ਚ ਸੀਰੀਜ਼ ਜਿੱਤਣ ਲਈ ਪ੍ਰਸ਼ੰਸਕ ਬਣਾਓ : ਇੰਗਲੈਂਡ ਦੇ ਸਾਬਰਾ ਤੇਜ਼ ਗੇਂਦਬਾਜ਼

ਸਨੇਹਾ (68, 73, 63) ਦਾ ਕੁੱਲ ਸਕੋਰ 6 ਅੰਡਰ 204 ਦਾ ਰਿਹਾ। ਹਿਤਾਸ਼ੀ ਸੀਜ਼ਨ ਦੇ ਦੂਜੇ ਦੌਰ ’ਚ ਫਿਰ ਉਪ ਜੇਤੂ ਰਹੀ, ਉਸ ਦਾ ਕੁੱਲ ਸਕੋਰ 5 ਅੰਡਰ 205 ਦਾ ਰਿਹਾ। ਰਿਧੀਮਾ ਦਿਲਾਵੜੀ 2 ਅੰਡਰ 68 ਦੇ ਕਾਰਡ ਨਾਲ ਤੀਜੇ ਸਥਾਨ ’ਤੇ ਰਹੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News