ਜ਼ਖ਼ਮੀ ਸ਼੍ਰੇਯੰਕਾ ਪਾਟਿਲ ਦੀ ਜਗ੍ਹਾ ਸਨੇਹ ਰਾਣਾ ਆਰ. ਸੀ. ਬੀ. ਟੀਮ ’ਚ
Sunday, Feb 16, 2025 - 12:26 PM (IST)
![ਜ਼ਖ਼ਮੀ ਸ਼੍ਰੇਯੰਕਾ ਪਾਟਿਲ ਦੀ ਜਗ੍ਹਾ ਸਨੇਹ ਰਾਣਾ ਆਰ. ਸੀ. ਬੀ. ਟੀਮ ’ਚ](https://static.jagbani.com/multimedia/2025_2image_12_25_032806225snehrana.jpg)
ਬੈਂਗਲੁਰੂ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਮਹਿਲਾ ਪ੍ਰੀਮੀਅਰ ਲੀਗ-2025 ਦੇ ਬਾਕੀ ਮੈਚਾਂ ਲਈ ਜ਼ਖ਼ਮੀ ਸ਼੍ਰੇਯੰਕਾ ਪਾਟਿਲ ਦੀ ਜਗ੍ਹਾ ਸਨੇਹ ਰਾਣਾ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਆਰ. ਸੀ. ਬੀ. ਲਈ 15 ਮੈਚਾਂ ਵਿਚ 19 ਵਿਕਟਾਂ ਲੈ ਚੁੱਕੀ ਸ਼੍ਰੇਯੰਕਾ ਸੱਟ ਕਾਰਨ ਤੀਜੇ ਸੈਸ਼ਨ ਵਿਚੋਂ ਬਾਹਰ ਹੋ ਗਈ ਹੈ। ਉਹ ਵੈਸਟਇੰਡੀਜ਼ ਵਿਰੁੱਧ ਪਿਛਲੇ ਸਾਲ ਘਰੇਲੂ ਲੜੀ ਨਹੀਂ ਖੇਡ ਸਕੀ ਸੀ। 30 ਸਾਲਾ ਆਫ ਸਪਿੰਨਰ ਆਲਰਾਊਂਡਰ ਰਾਣਾ ਪਹਿਲਾਂ ਗੁਜਰਾਤ ਜਾਇੰਟਸ ਲਈ ਖੇਡ ਚੁੱਕੀ ਹੈ।