ਸਮਿਥ ਉਂਗਲੀ ’ਚ ਸੱਟ ਕਾਰਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚੋਂ ਬਾਹਰ

Saturday, Jun 14, 2025 - 01:56 PM (IST)

ਸਮਿਥ ਉਂਗਲੀ ’ਚ ਸੱਟ ਕਾਰਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚੋਂ ਬਾਹਰ

ਸਪੋਰਟਸ ਡੈਸਕ- ਆਸਟ੍ਰੇਲੀਆ ਦਾ ਬੱਲੇਬਾਜ਼ ਸਟੀਵ ਸਮਿਥ ਸੱਜੇ ਹੱਥ ਦੀ ਛੋਟੀ ਉਂਗਲੀ ਦੀ ਸੱਟ ਕਾਰਨਬਾਹਰ ਹੋ ਗਿਆ ਹੈ। ਸਮਿਥ ਨੂੰ ਲਾਰਡਸ ਵਿਚ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੂਮਾ ਦੇ ਬੱਲੇ ਦਾ ਕਿਨਾਰਾ ਲੈ ਕੇ ਨਿਕਲੀ ਗੇਂਦ ਨੂੰ ਫੜਨ ਦੀ ਕੋਸ਼ਿਸ਼ ਵਿਚ ਪਹਿਲੀ ਸਲਿੱਪ ਵਿਚ ਇਹ ਸੱਟ ਲੱਗੀ।

ਇਸ ਮੈਚ ਵਿਚ ਕਈ ਮੌਕਿਆਂ ’ਤੇ ਗੇਂਦ ਸਲਿੱਪ ਵਿਚ ਖੜ੍ਹੇ ਫੀਲਡਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਟੱਪਾ ਖਾ ਕੇ ਜਾ ਰਹੀ ਸੀ। ਸਮਿਥ ਅਜਿਹੇ ਵਿਚ ਹੈਲਮੇਟ ਪਹਿਨ ਕੇ ਵਿਕਟਾਂ ਤੋਂ ਸਿਰਫ 14 ਮੀਟਰ ਦੀ ਦੂਰੀ ’ਤੇ ਖੜ੍ਹਾ ਸੀ।


author

Tarsem Singh

Content Editor

Related News