ਸਮਿਥ ਨੇ ਲਗਾਇਆ ਕਰੀਅਰ ਦਾ ਸਭ ਤੋਂ ਤੇਜ਼ ਸੈਂਕੜਾ, ਬਣਾਇਆ ਇਹ ਰਿਕਾਰਡ
Saturday, Nov 28, 2020 - 03:31 AM (IST)
ਸਿਡਨੀ- ਆਸਟਰੇਲੀਆ ਤੇ ਭਾਰਤ ਦੇ ਵਿਚਾਲੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਸਿਡਨੀ ਦੇ ਮੈਦਾਨ 'ਚ ਖੇਡਿਆ ਗਿਆ। ਆਸਟਰੇਲੀਆ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਵਾਰਨਰ ਤੇ ਫਿੰਚ ਦੀ ਜੋੜੀ ਨੇ ਇਸ ਫੈਸਲੇ ਨੂੰ ਠੀਕ ਸਾਬਤ ਕਰਦੇ ਹੋਏ ਆਸਟਰੇਲੀਆਈ ਟੀਮ ਨੂੰ 156 ਦੌੜਾਂ ਦੀ ਸਲਾਮੀ ਸਾਂਝੇਦਾਰੀ ਕੀਤੀ ਸੀ। ਵਾਰਨਰ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਦੇ ਲਈ ਸਮਿਥ ਨੇ ਵੀ ਭਾਰਤੀ ਗੇਂਦਬਾਜ਼ਾਂ ਦੇ ਵਿਰੁੱਧ ਧਮਾਕੇਦਾਰ ਪਾਰੀ ਖੇਡੀ ਤੇ ਆਪਣੇ ਕਰੀਅਰ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ।
ਸਮਿਥ ਨੇ ਭਾਰਤੀ ਟੀਮ ਵਿਰੁੱਧ 62 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਮੈਦਾਨ 'ਤੇ ਆਉਂਦੇ ਹੀ ਗੇਂਦਬਾਜ਼ਾਂ ਦੇ ਵਿਰੁੱਧ ਸ਼ਾਟ ਖੇਡਣੇ ਸ਼ੁਰੂ ਕਰ ਦਿੱਤੇ। ਸਮਿਥ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 11 ਚੌਕੇ ਤੇ 4 ਵੱਡੇ ਛੱਕੇ ਲਗਾਏ। ਸਮਿਥ ਇਸ ਦੇ ਨਾਲ ਹੀ ਆਸਟਰੇਲੀਆ ਦੇ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਦੇਖੋ ਰਿਕਾਰਡ-
ਆਸਟਰੇਲੀਆ ਦੇ ਲਈ ਸਭ ਤੋਂ ਤੇਜ਼ ਵਨ ਡੇ ਸੈਂਕੜਾ
51- ਗਲੇਨ ਮੈਕਸਵੈੱਲ ਬਨਾਮ ਸ਼੍ਰੀਲੰਕਾ, 2015
57- ਜੇਮਸ ਫਾਰਨਰ ਬਨਾਮ ਭਾਰਤ, ਬੈਂਗਲੁਰੂ- 2013
62 -ਸਟੀਵ ਸਮਿਥ ਬਨਾਮ ਭਾਰਤ, ਸਿਡਨੀ- 2020
ਭਾਰਤ ਵਿਰੁੱਧ ਸਭ ਤੋਂ ਤੇਜ਼ ਵਨ ਡੇ ਸੈਂਕੜਾ
45- ਅਫਰੀਦੀ, ਕਾਨਪੁਰ, 2005
57- ਫਾਕਨਰ, ਬੈਂਗਰੁਲੂ, 2013
57- ਏ ਬੀ ਡਿਵੀਲੀਅਰਸ, ਅਹਿਮਦਾਬਾਦ, 2010
62- ਸਟੀਵ ਸਮਿਥ, ਸਿਡਨੀ- 2020