ਸਮਿਥ, ਵਾਰਨਰ ''ਦਿ ਹੰਡ੍ਰੇਡ'' ਦੇ ਸਭ ਤੋਂ ਮਹਿੰਗੇ ਖਿਡਾਰੀਆਂ ''ਚ

10/16/2019 4:41:31 PM

ਨਵੀਂ ਦਿੱਲੀ : ਆਸਟਰੇਲੀਆ ਦੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਜੁਲਾਈ ਵਿਚ ਹੋਣ ਵਾਲੀ 'ਦਿ ਹੰਡ੍ਰੇਡ ਲੀਗ' ਦੇ ਸ਼ੁਰੂਆਤੀ ਡ੍ਰਾਫਟ ਵਿਚ ਸਭ ਤੋਂ ਮਹਿੰਗੇ ਖਿਡਾਰੀਆਂ ਵਿਚੋਂ ਹਨ। ਸਮਿਥ ਅਤੇ ਵਾਰਨਰ ਦੀ ਰਿਜ਼ਰਵ ਕੀਮਤ 125000 ਪਾਊਂਡ ਹੈ। ਆਸਟਰੇਲੀਆ ਦੇ ਹੀ ਮਿਸ਼ੇਲ ਸਟਾਰਕ, ਵੈਸਟਇੰਡੀਜ਼ ਦੇ ਕ੍ਰਿਸ ਗੇਲ, ਸ਼੍ਰੀਲੰਕਾ ਦੇ ਲਸਿਥ ਮਲਿੰਗਾ ਅਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਵੀ ਇਸ ਕਲਾਸ ਵਿਚ ਹਨ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ, ਪਾਕਿਸਤਾਨ ਦੇ ਮੁਹੰਮਦ ਆਮਿਰ ਅਤੇ ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ ਨੂੰ ਇਕ ਲੱਖ ਪਾਊਂਡ ਦੀ ਰਿਜ਼ਰਵ ਰਾਸ਼ੀ ਦੇ ਵਰਗ ਵਿਚ ਰੱਖਿਆ ਗਿਆ ਹੈ। ਪਹਿਲੀ ਨੀਲਾਮੀ ਐਤਵਾਰ ਨੂੰ ਹੋਵੇਗੀ। ਪੁਰਸ਼ ਵਰਗ ਵਿਚ 239 ਵਿਦੇਸ਼ੀ ਖਿਡਾਰੀਆਂ ਸਮੇਤ 570 ਖਿਡਾਰੀ ਸ਼ਾਮਲ ਹੋਣਗੇ। 8 ਟੀਮਾਂ 100 ਗੇਂਦਾਂ ਦੇ ਪਹਿਲੇ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ ਜੋ 17 ਜੁਲਾ ਤੋਂ 16 ਅਗਸਤ ਵਿਚਾਲੇ ਖੇਡਿਆ ਜਾਵੇਗਾ।


Related News