ਸਮੈਕਡਾਊਨ ਦੀ ਜਨਰਲ ਮੈਨੇਜਰ ਪੇਜੇ ਨਜ਼ਰ ਆਈ ਨਵੀਂ ਲੁੱਕ ''ਚ

09/17/2018 3:54:54 AM

ਜਲੰਧਰ — ਡਬਲਯੂ. ਡਬਲਯੂ. ਈ. ਸਮੈਕਡਾਊਨ ਦੀ ਜਨਰਲ ਮੈਨੇਜਰ ਪੇਜੇ ਇਕ ਵਾਰ ਫਿਰ ਤੋਂ ਨਵੀਂ ਲੁੱਕ ਵਿਚ ਨਜ਼ਰ ਆਈ ਹੈ। ਡਬਲਯੂ. ਡਬਲਯੂ. ਈ. ਵਰਲਡ ਵਿਚ ਆਪਣੀ ਫਾਈਟਿੰਗ ਤੋਂ ਵੱਧ ਆਪਣੇ ਐਟੀਟਿਊਡ ਲਈ ਮਸ਼ਹੂਰ ਪੇਜੇ ਨੇ ਹੁਣ ਨਵਾਂ ਹੇਅਰ ਕੱਟ ਬਣਾਇਆ ਹੈ। ਮੋਡਿਆਂ ਤਕ ਕੱਟੇ ਬਾਲਾਂ ਵਿਚ ਪੇਜੇ ਹੋਰ ਵੀ ਖੂਬਸਰੂਤ ਲੱਗ ਰਹੀ ਹੈ।
ਪੇਜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰ ਕੇ ਲਿਖਿਆ—''ਨਿਊ ਹੇਅਰ, ਸੇਮ ਪਰਸਨ।'' ਪੇਜੇ ਕਰੀਬ 2 ਸਾਲ ਗਰਦਨ ਵਿਚ ਸੱਟ ਕਾਰਨ ਰੈਸਲਿੰਗ ਤੋਂ ਦੂਰ ਰਹੀ। ਹੁਣ ਜਦੋਂ ਉਹ ਸਮੈਕਡਾਊਨ ਦੀ ਜਨਰਲ ਮੈਨੇਜਰ ਬਣੀ ਹੈ ਤਾਂ ਆਪਣੇ ਨਵੇਂ-ਨਵੇਂ ਫੈਸਲਿਆਂ ਨਾਲ ਵੀ ਉਹ ਦਰਸ਼ਕਾਂ ਨੂੰ ਹੈਰਾਨ ਕਰਨ 'ਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਸੈਕਸ ਵੀਡੀਓ ਲੀਕ ਹੋਣ ਕਾਰਨ ਪੇਜੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਪੇਜੇ ਨੇ ਦੱਸਿਆ ਕਿ ਉਸ ਨੇ ਕਈ ਮਹੀਨੇ ਖੁਦ ਨੂੰ ਕਮਰੇ ਵਿਚ ਕੈਦ ਕਰੀ ਰੱਖਿਆ ਸੀ। ਉਹ ਤਾਂ ਰੈਸਲਿੰਗ ਪ੍ਰਸ਼ੰਸਕਾਂ ਦਾ ਪਿਆਰ ਸੀ, ਜਿਸ ਕਾਰਨ ਉਹ ਵਾਪਸੀ ਕਰਨ ਵਿਚ ਸਫਲ ਰਹੀ। 26 ਸਾਲ ਦੀ ਪੇਜੇ ਇੰਸਟਾਗ੍ਰਾਮ 'ਤੇ ਖੂਬ ਐਕਟਿਵ ਰਹਿੰਦੀ ਹੈ। ਉਸਦੇ 5 ਮਿਲੀਅਨ ਫਾਲੋਅਰ ਹਨ।


Related News