ਸਲੋਵਾਕਿਆ ਨੇ ਅਭਿਆਸ ਮੈਚ 'ਚ ਬ੍ਰਿਟੇਨ ਨੂੰ 6-1 ਨਾਲ ਹਰਾਇਆ
Sunday, May 05, 2019 - 09:11 PM (IST)

ਬ੍ਰਾਟਿਸਲਾਵਾ— ਮੇਜਬਾਨ ਸਲੋਵਾਕਿਆ ਨੇ ਆਈ. ਆਈ. ਐੱਚ. ਐੱਫ. ਆਈਸ ਹਾਕੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਖੇਡੇ ਗਏ ਅਭਿਆਸ ਮੈਚ 'ਚ ਬ੍ਰਿਟੇਨ ਨੂੰ 6-1 ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਵਿਸ਼ਵ ਚੈਂਪੀਅਨਸ਼ਿਪ 'ਚ ਗਰੁੱਪ ਏ 'ਚ ਹਨ। ਮੇਜਬਾਨ ਸਲੋਵਾਕਿਆ ਨੇ ਪਹਿਲੇ ਹਾਫ 'ਚ ਹੀ ਬੜ੍ਹਤ ਹਾਸਲ ਕਰ ਲਈ ਸੀ। ਸਲੋਵਾਕਿਆ ਵਲੋਂ ਪਹਿਲਾ ਗੋਲ ਜੋਮਸ ਜੀਗੋ ਨੇ ਕੀਤਾ। ਇਸ ਤੋਂ ਬਾਅਦ ਤੋਮਸ ਨੇ ਟੀਮ ਦੇ ਲਈ ਦੂਸਰਾ ਗੋਲ ਕਰ ਆਪਣੀ ਟੀਮ ਨੂੰ 2-0 ਨਾਲ ਬੜ੍ਹਤ ਹਾਸਲ ਕਰਵਾਈ। ਹਾਲਾਂਕਿ ਬ੍ਰਿਟੇਨ ਵਲੋਂ ਰਾਬਟਰ ਫਰਮਰ ਨੇ ਸ਼ਾਨਦਾਰ ਗੋਲ ਕਰ ਸਕੋਰ ਨੂੰ 2-1 ਕਰ ਦਿੱਤਾ ਪਰ ਮੇਜਬਾਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰ ਰੱਖਦੇ ਹੋਏ ਚਾਰ ਗੋਲ ਹੋਰ ਕਰ ਦਿੱਤੇ ਜਿਸ ਨਾਲ ਸਲੋਵਾਕਿਆ ਦਾ ਸਕੋਰ 6-1 ਹੋ ਗਿਆ। ਮੈਚ ਦੇ ਆਖਰੀ ਸਮੇਂ ਤਕ ਬ੍ਰਿਟੇਨ ਵਲੋਂ ਕੋਈ ਗੋਲ ਨਹੀਂ ਹੋਣ ਕਾਰਨ ਸਲੋਵਾਕਿਆ ਨੇ ਬ੍ਰਿਟੇਨ ਨੂੰ 6-1 ਨਾਲ ਹਰਾ ਦਿੱਤਾ।