ਸਿਟਮੈਕ ਨੇ ਅਭਿਆਸ ਕੈਂਪ ਲਈ 37 ਸੰਭਾਵਿਤ ਐਲਾਨ ਕੀਤੇ
Friday, May 17, 2019 - 04:16 AM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਨਵੇਂ ਕੋਚ ਇਗੋਰ ਸਿਟਮੈਕ ਨੇ ਥਾਈਲੈਂਡ ਵਿਚ 5 ਜੂਨ ਤੋਂ ਸ਼ੁਰੂ ਹੋਣ ਵਾਲੇ ਕਿੰਗਜ਼ ਕੱਪ ਦੇ ਮੱਦੇਨਜ਼ਰ ਵੀਰਵਾਰ ਨੂੰ ਅਭਿਆਸ ਕੈਂਪ ਲਈ 37 ਸੰਭਾਵਿਤ ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ। ਕਿੰਗਸ ਕੱਪ ਥਾਈਲੈਂਡ ਦੇ ਬੁਰੀਰਮ ਵਿਚ ਆਯੋਜਿਤ ਹੋਵੇਗਾ। ਚੋਣਵੇਂ ਸੰਭਾਵਿਤ ਖਿਡਾਰੀਆਂ ਨੂੰ ਅਭਿਆਸ ਕੈਂਪ ਲਈ ਦਿੱਲੀ ਬੁਲਾਇਆ ਗਿਆ ਹੈ, ਜਿਹੜਾ 20 ਮਈ ਤੋਂ ਇੱਥੇ ਸ਼ੁਰੂ ਹੋਵੇਗਾ। ਸੰਭਾਵਿਤ ਖਿਡਾਰੀਆਂ ਦੀ ਚੋਣ ਤੋਂ ਬਾਅਦ ਕੋਚ ਸਿਟਮੈਕ ਨੇ ਕਿਹਾ ਕਿ ਮੈਨੂੰ ਸੰਯੁਕਤ ਅਰਬ ਅਮੀਰਾਤ 'ਚ ਹੋਏ ਏ. ਐੱਫ. ਸੀ. ਏਸ਼ੀਆਈ ਕੱਪ 2019 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਚੁਣੀ ਗਈ ਟੀਮ ਦਾ ਅਭਿਆਸ ਕੈਂਪ ਦੇ ਲਈ ਚੋਣ ਕੀਤੀ ਹੈ। ਹੋਰ ਖਿਡਾਰੀਆਂ ਨੂੰ ਮੈਂ ਹੀਰੋ ਇੰਡੀਅਨ ਲੀਗ ਤੇ ਇੰਡੀਅਨ ਸੁਪਰ ਲੀਗ ਦੇ ਮੁਕਾਬਲੇ ਦੇ ਆਧਾਰ 'ਤੇ ਚੋਣ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਕਈ ਖਿਡਾਰੀਆਂ ਨੂੰ ਬਹੁਤ ਦਿਲਚਸਪ ਪਾਇਆ ਹੈ ਤੇ ਦਿੱਲੀ 'ਚ ਹੋਣ ਵਾਲੇ ਅਭਿਆਸ ਕੈਂਪ ਦੇ ਲਈ ਬੁਲਾਇਆ ਹੈ। ਮੈਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਹਮੇਸ਼ਾ ਨਵੀਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਹੈ ਤੇ ਹੁਣ ਮੈਂ ਭਾਰਤੀ ਟੀਮ ਦੀ ਕੋਚਿੰਗ ਕਰਨ ਦੇ ਲਈ ਤਿਆਰ ਹਾਂ।