ਗਾਇਕਾ ਕੈਥਰੀਨ ਜੈਨਿੰਗਸ ਨੇ ਕੀਤੀ ਡੇਵਿਡ ਬੈਕਹਮ ਤੋਂ ਮੁਆਫੀ ਮੰਗਣ ਦੀ ਮੰਗ

Friday, Dec 28, 2018 - 04:43 AM (IST)

ਗਾਇਕਾ ਕੈਥਰੀਨ ਜੈਨਿੰਗਸ ਨੇ ਕੀਤੀ ਡੇਵਿਡ ਬੈਕਹਮ ਤੋਂ ਮੁਆਫੀ ਮੰਗਣ ਦੀ ਮੰਗ

ਜਲੰਧਰ- ਡੇਵਿਡ ਬੈਕਹਮ ਤੇ ਗਾਇਕਾ ਕੈਥਰੀਨ ਜੈਨਿੰਗਸ ਵਿਚ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿਚ ਕੈਥਰੀਨ ਨੇ ਬ੍ਰਿਟਿਸ਼ ਅਖਬਾਰ 'ਦਿ ਸਨ' ਨੂੰ ਦਿੱਤੀ ਇੰਟਰਵਿਊ ਵਿਚ ਸਾਫ ਕਿਹਾ ਹੈ ਕਿ ਬੈਕਹਮ ਨੇ ਉਸ ਨੂੰ ਓ. ਬੀ. ਆਈ. (ਆਰਡਰ ਆਫ ਦਿ ਬ੍ਰਿਟਿਸ਼ ਅੰਪਾਇਰ) ਐਵਾਰਡ ਮਿਲਣ'ਤੇ ਮੰਦਭਾਗੀਆਂ ਟਿੱਪਣੀਆਂ ਕੀਤੀਆਂ, ਜਿਸਦੇ ਲਈ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

PunjabKesari
ਜ਼ਿਕਰਯੋਗ ਹੈ ਕਿ ਡੇਵਿਡ ਬੈਕਹਮ ਦੀ ਇਕ ਈ-ਮੇਲ ਲੀਕ ਹੋਈ ਸੀ, ਜਿਸ ਵਿਚ ਉਸ ਨੇ ਖੁਦ ਨੂੰ ਐਵਾਰਡ ਨਾ ਮਿਲਣ 'ਤੇ ਨਿਰਾਸ਼ਾ ਤੇ ਜੈਨਿੰਗਸ ਨੂੰ ਐਵਾਰਡ ਮਿਲਣ 'ਤੇ ਇਤਰਾਜ਼ ਪ੍ਰਗਟਾਇਆ ਸੀ। ਬੈਕਹਮ ਨੇ ਈ-ਮੇਲ ਵਿਚ ਲਿਖਿਆ ਸੀ ਕਿ ਜੈਨਿੰਗਸ ਨੇ ਅਜਿਹਾ ਕੀ ਕੀਤਾ ਹੈ, ਜਿਸ ਕਾਰਨ ਉਸ ਨੂੰ ਸਨਮਾਨ ਮਿਲ ਰਿਹਾ ਹੈ। ਓਪੇਰਾ ਗਾਇਕਾ ਜੈਨਿੰਗਸ ਨੂੰ ਯੁੱਧ ਖੇਤਰਾਂ ਵਿਚ ਸਫਰ ਕਰ ਕੇ ਸੈਨਿਕਾਂ ਦਾ ਮਨੋਰੰਜਨ ਕਰਨ ਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ 2014 ਵਿਚ ਓ. ਬੀ. ਈ. ਵਲੋਂ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰਦੇ ਹੋ ਤੇ ਫਿਰ ਇਸ ਤਰ੍ਹਾਂ ਦੇ ਵਿਵਾਦਾਂ 'ਚ ਆ ਜਾਂਦੇ ਹੋ, ਜਿਹੜਾ ਬਿਲਕੁਲ ਚੰਗਾ ਨਹੀਂ ਲੱਗਦਾ।

PunjabKesariPunjabKesari
ਗਾਇਕਾ ਨੇ ਕਿਹਾ-ਮੈਨੂੰ ਨਹੀਂ ਲੱਗਦਾ ਕਿ ਇਸਦਾ ਬਚਾਅ ਕਰਨ ਦੀ ਲੋੜ ਹੈ। ਖੈਰ, ਮੈਂ ਜਾਣਦੀ ਹਾਂ ਕਿ ਮੈਂ ਕੀ ਕੀਤਾ ਹੈ ਤੇ ਜਦੋਂ ਮੈਨੂੰ ਓ. ਬੀ. ਈ. ਮਿਲਿਆ ਤਾਂ ਇਹ ਮੈਨੂੰ ਸੰਗੀਤ ਤੇ ਚੈਰਿਟੀ ਲਈ ਦਿੱਤਾ ਗਿਆ ਸੀ ਤੇ ਮੈਨੂੰ ਇਸ 'ਤੇ ਮਾਣ ਹੈ। ਇਸ ਦੌਰਾਨ ਜੈਨਿੰਗਸ ਨੇ ਬੈਕਹਮ ਦੀਆ ਟਿੱਪੀਆਂ 'ਤੇ ਸਾਫ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਨਿਸ਼ਚਿਤ ਤੌਰ 'ਤੇ ਇਹ ਨਿਰਾਸ਼ਾਜਨਕ ਸੀ। ਮੈਂ ਇਸ ਬਾਰੇ 'ਚ ਉਨ੍ਹਾਂ ਲੋਕਾਂ ਤੋਂ ਕਦੇ ਨਹੀਂ ਕੁਝ ਸੁਣਿਆ। ਬੈਕਹਮ ਵਲੋਂ ਮੁਆਫੀ ਮੰਗਣੀ ਅਜੇ ਬਾਕੀ ਹੈ।

PunjabKesari


Related News