ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ : ਸਾਇਨਾ, ਸ਼੍ਰੀਕਾਂਤ, ਸਮੀਰ, ਪ੍ਰਣਯ ਤੇ ਕਸ਼ਯਪ ਦੂਜੇ ਦੌਰ ''ਚ
Thursday, Apr 11, 2019 - 01:52 AM (IST)

ਸਿੰਗਾਪੁਰ- ਚੌਥੀ ਸੀਡ ਪੀ. ਵੀ. ਸਿੰਧੂ, ਛੇਵੀਂ ਸੀਡ ਸਾਇਨਾ ਨੇਹਵਾਲ, 6ਵੀਂ ਸੀਡ ਕਿਦਾਂਬੀ ਸ਼੍ਰੀਕਾਂਤ, ਸਮੀਰ ਵਰਮਾ, ਐੱਚ. ਐੱਸ. ਪ੍ਰਣਯ ਅਤੇ ਪਰੂਪੱਲੀ ਕਸ਼ਯਪ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ।
ਸਿੰਧੂ ਨੇ ਇੰਡੋਨੇਸ਼ੀਆ ਦੀ ਲੈਨੀ ਐਲੇਸਾਂਦਰਾ ਮੈਨਾਕੀ ਨੂੰ 21-9, 21-7 ਨਾਲ ਹਰਾਇਆ। ਸਾਇਨਾ ਨੇ ਇੰਡੋਨੇਸ਼ੀਆ ਦੀ ਯੂਲੀਆ ਯੋਸੇਫਿਨ ਸੁਸਾਂਤੋ ਨੂੰ 21-16, 21-11 ਨਾਲ ਹਰਾਇਆ। ਸਾਇਨਾ ਦਾ ਦੂਜੇ ਦੌਰ 'ਚ ਥਾਈਲੈਂਡ ਦੀ ਪੋਰਨਪਾਵੀ ਚੋਕੂਵਾਂਗ ਨਾਲ ਮੁਕਾਬਲਾ ਹੋਵੇਗਾ। ਉਸ ਨੇ ਭਾਰਤੀ ਕੁਆਲੀਫਾਇਰ ਮੁਗਧਾ ਅਗਰੇ ਨੂੰ 21-6, 21-8 ਨਾਲ ਹਰਾਇਆ। ਸ਼੍ਰੀਕਾਂਤ ਨੇ ਥਾਈਲੈਂਡ ਦੇ ਸੀਤੀਕੋਮ ਥੰਮਾਸਿਨ ਨੂੰ 21-17, 21-18 ਨਾਲ ਹਰਾਇਆ। ਸਮੀਰ ਵਰਮਾ ਨੇ ਥਾਈਲੈਂਡ ਦੇ ਸੁਪੰਨਿਯੂ ਅਵੀਹਿੰਗਸੈਨਨ ਨੂੰ 21-14, 21-6 ਨਾਲ ਹਰਾਇਆ, ਜਦਕਿ ਪ੍ਰਣਯ ਨੇ ਫਰਾਂਸ ਦੇ ਬ੍ਰਾਈਜ਼ ਲੇਵਰਦੇਜ ਨੂੰ 11-21, 21-16, 21-18 ਨਾਲ ਹਰਾਇਆ।
ਇਸੇ ਦੌਰਾਨ ਬੀ. ਸਾਈ ਪ੍ਰਣੀਤ ਨੂੰ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਕੇਂਤੋ ਮੋਮੋਤਾ ਨੇ 19-21, 21-14, 22-20 ਨਾਲ ਹਰਾ ਦਿੱਤਾ। ਕੁਆਲੀਫਾਇਰ ਕਸ਼ਯਪ ਨੇ ਮੁੱਖ ਡਰਾਅ ਦੇ ਪਹਿਲੇ ਰਾਊਂਡ ਵਿਚ ਡੈਨਮਾਰਕ ਦੇ ਰੇਸਮਸ ਗੇਮਕੇ ਨੂੰ 21-19, 21-14 ਨਾਲ ਹਰਾਇਆ।