ਆਲ ਇੰਗਲੈਂਡ ਚੈਂਪੀਅਨਸ਼ਿਪ ''ਚ ਹਾਰ ਤੋਂ ਬਾਅਦ ਸਿੰਧੂ ਨੇ ਦਿੱਤਾ ਇਹ ਬਿਆਨ
Sunday, Mar 18, 2018 - 04:13 PM (IST)
ਬਰਮਿੰਘਮ, (ਬਿਊਰੋ)— ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਅਕਾਨੇ ਯਾਮਾਗੁਚੀ ਤੋਂ ਹਾਰਨ ਦੇ ਬਾਅਦ ਅੱਜ ਕਿਹਾ ਕਿ ਉਨ੍ਹਾਂ ਨੂੰ ਮਜ਼ਬੂਤ ਵਾਪਸੀ ਕਰਨੀ ਹੋਵੇਗੀ। ਰੋਮਾਂਚਕ ਸੈਮੀਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਸਿੰਧੂ ਬੀਤੀ ਰਾਤ ਇਕ ਘੰਟੇ 19 ਮਿੰਟ 'ਚ ਚਲੇ ਮੁਕਾਬਲੇ 'ਚ 21-19, 19-21, 18-21 ਨਾਲ ਹਾਰ ਗਈ।
ਸਿੰਧੂ ਨੇ ਕਿਹਾ, ''ਇਹ ਮੇਰਾ ਦਿਨ ਨਹੀਂ ਸੀ। ਮੈਂ ਆਪਣਾ ਸੌ ਫੀਸਦੀ ਦਿੱਤਾ। ਉਤਰਾਅ-ਚੜ੍ਹਾਅ ਹਮੇਸ਼ਾ ਰਹਿੰਦਾ ਹੈ ਅਤੇ ਇਸ 'ਚ ਇਕ ਨੂੰ ਜਿੱਤਣਾ ਚਾਹੀਦਾ ਹੈ ਅਤੇ ਇਕ ਨੂੰ ਹਾਰਨਾ। ਇਸ 'ਚ ਲੰਬੀ ਰੈਲੀਆਂ ਸਨ ਅਤੇ ਉਹ ਚੰਗਾ ਖੇਡੀ।'' ਉਨ੍ਹਾਂ ਕਿਹਾ, ''ਤਿੰਨ ਗੇਮ ਦਾ ਮੁਕਾਬਲਾ ਖੇਡਣਾ ਇੰਨਾ ਸੌਖਾ ਨਹੀਂ ਹੈ। ਅੰਤ 'ਚ ਸਿਰਫ 2-3 ਅੰਕਾਂ ਨਾਲ ਕਾਫੀ ਫਰਕ ਪੈਦਾ ਹੋ ਜਾਂਦਾ ਹੈ ਕਿਉਂਕਿ ਇਹ ਕਿਸੇ ਵੀ ਮੈਚ 'ਚ ਹੋ ਸਕਦਾ ਸੀ। ਇਸ ਟੂਰਨਾਮੈਂਟ ਤੋਂ ਮੈਂ ਕਾਫੀ ਚੀਜ਼ਾਂ ਸਿਖੀਆਂ ਹਨ। ਤੁਸੀਂ ਹਾਰਦੇ ਜਾਂ ਜਿੱਤਦੇ ਰਹਿੰਦੇ ਹੋ ਪਰ ਇਹ ਟੂਰਨਾਮੈਂਟ ਚੰਗਾ ਰਿਹਾ ਅਤੇ ਮੈਨੂੰ ਮਜ਼ਬੂਤ ਵਾਪਸੀ ਕਰਨੀ ਹੋਵੇਗੀ।''
