ਯਾਮਾਗੁਚੀ ਨੂੰ ਹਰਾ ਕੇ BWF ਵਿਸ਼ਵ ਟੂਰ ਫਾਈਨਲਸ ਦੇ ਫਾਈਨਲ ''ਚ ਪੁੱਜੀ ਸਿੰਧੂ
Saturday, Dec 04, 2021 - 07:15 PM (IST)

ਬਾਲੀ- ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸ਼ਨੀਵਾਰ ਨੂੰ ਸਖ਼ਤ ਮੁਕਾਬਲੇ 'ਚ ਹਰਾ ਕੇ ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫ਼ਾਈਨਲਸ ਦੇ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ। ਮੌਜੂਦਾ ਵਿਸ਼ਵ ਚੈਂਪੀਅਨ ਤੇ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਸਿੰਧੂ ਨੇ ਇਹ ਰੋਮਾਂਚਕ ਮੁਕਾਬਲਾ 21-15, 15-21, 21-19 ਨਾਲ ਜਿੱਤਿਆ।
ਉਹ ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ ਦੇ ਫਾਈਨਲ 'ਚ ਤੀਜੀ ਵਾਰ ਪੁੱਜੀ ਹੈ। ਉਨ੍ਹਾਂ ਨੇ 2018 'ਚ ਇਹ ਖ਼ਿਤਾਬ ਜਿੱਤਿਆ ਸੀ ਤੇ ਇਹ ਉਪਲੱਬਧੀ ਆਪਣੇ ਨਾਂ ਕਰਨ ਵਾਲੀ ਇਹ ਇਕੱਲੀ ਭਾਰਤੀ ਹੈ। ਦੁਨੀਆ ਦੀ ਸਤਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਤੀਜੇ ਨੰਬਰ ਦੀ ਜਾਪਾਨੀ ਖਿਡਾਰੀ ਦੇ ਖ਼ਿਲਾਫ਼ ਰਿਕਾਰਡ 12.8 ਦਾ ਸੀ। ਟੋਕੀਓ ਓਲੰਪਿਕ 'ਚ ਕਾਂਸੀ ਤਮਗ਼ਾ ਜਿੱਤਣ ਦੇ ਬਾਅਦ ਸਿੰਧੂ ਫ੍ਰੈਂਚ ਓਪਨ, ਇੰਡੋਨੇਸ਼ੀਆ ਮਾਸਟਰਸ ਤੇ ਇੰਡੋਨੇਸ਼ੀਆ ਓਪਨ ਦੇ ਸੈਮੀਫ਼ਈਨਲ ਤਕ ਪੁੱਜੀ। ਉਹ ਮਾਰਚ 'ਚ ਸਵਿਸ ਓਪਨ ਫ਼ਾਈਨਲ ਹਾਰ ਗਈ ਸੀ।