ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਿੰਧੂ ਨੂੰ ਸਿੰਗਾਪੁਰ ਓਪਨ ਤੋਂ ਫਾਰਮ ''ਚ ਪਰਤਣ ਦੀ ਉਮੀਦ

Monday, Apr 08, 2019 - 04:59 PM (IST)

ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਿੰਧੂ ਨੂੰ ਸਿੰਗਾਪੁਰ ਓਪਨ ਤੋਂ ਫਾਰਮ ''ਚ ਪਰਤਣ ਦੀ ਉਮੀਦ

ਸਿੰਗਾਪੁਰ : ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਹਾਲ ਹੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਭੁਲਾ ਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ 355,000 ਡਾਲਰ ਇਨਾਮੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਫਾਰਮ 'ਚ ਪਰਤਣ ਵਿਚ ਕੋਸ਼ਿਸ਼ ਕਰੇਗੀ। ਸਿੰਧੂ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪਹਿਲੇ ਦੌਰਪ ਵਿਚ ਹਾਰ ਗਈ ਸੀ ਜਦਕਿ ਮਲੇਸ਼ੀਆ ਓਪਨ ਵਿਚ ਉਹ ਦੂਜੇ ਦੌਰ ਤੋਂ ਅੱਗੇ ਨਹੀਂ ਵੱਧ ਸਕੀ। ਇਨ੍ਹਾਂ ਦੋਵਾਂ ਵਿਚ ਉਸ ਨੂੰ ਕੋਰੀਆ ਦੀ ਸੁੰਗ ਜੀ ਹਿਊਨ ਨੇ ਹਰਾਇਆ ਸੀ। ਉਹ ਇੰਡੀਆ ਓਪਨ ਦੇ ਸੈਮੀਫਾਈਨਲ ਵਿਚ ਪਹੁੰਚੀ ਪਰ ਚੀਨ ਦੀ ਹੀ ਬਿੰਗਜਿਆਓ ਤੋਂ ਹਾਰ ਗਈ ਸੀ। ਸਿੰਗਾਪੁਰ ਵਿਚ ਸਿੰਧੂ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦਾ ਪਹਿਲਾ ਮੁਕਾਬਲਾ ਇੰਡੋਨੇਸ਼ੀਆ ਦੀ ਲਾਇਨੀ ਅਲੇਸਾਂਦ੍ਰਾ ਮੈਨਾਕੀ ਨਾਲ ਹੋਵੇਗਾ। 

PunjabKesari

ਇਸ ਸੈਸ਼ਨ ਵਿਚ ਖਿਤਾਬ ਵਾਲੀ ਇਕਲੌਤੀ ਭਾਰਤੀ ਸਾਇਨਾ ਨੇਹਵਾਲ ਨੂੰ ਪਹਿਲੇ ਦੌਰ ਵਿਚ ਡੈਨਮਾਰਕ ਦੀ ਉਭਰ ਰਹੀ ਖਿਡਾਰਨ ਹੋਏਮਾਰਕ ਕਿਆਰਸਫੀਲਡ ਖਿਲਾਫ ਸਾਵਧਾਨੀ ਵਰਤਣੀ ਹੋਵੇਗੀ। ਪੁਰਸ਼ ਵਰਗ ਵਿਚ ਭਾਰਤ ਦੀਆਂ ਨਜ਼ਰਾਂ ਕਿਦਾਂਬੀ ਸ਼੍ਰੀਕਾਂਤ 'ਤੇ ਹੋਣਗੀਆਂ। ਇਸ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 500 ਪ੍ਰਤੀਯੋਗਿਤਾ ਵਿਚ ਉਹ ਕੁਆਲੀਫਾਇਰ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਹੋਰ ਖਿਡਾਰੀਆਂ ਵਿਚ ਐੱਚ. ਐੱਸ. ਪ੍ਰਣਯ ਦਾ ਸਾਹਮਣਾ ਫ੍ਰਾਂਸ ਦੇ ਬਾਈਸ ਲੇਵਰਡੇਜ ਨਾਲ ਜਦਕਿ ਸਵਿਸ ਓਪਨ ਦੇ ਫਾਈਨਲਿਸਟ ਬੀ. ਸਾਈ. ਪ੍ਰਣੀਤ ਦਾ ਵਿਸ਼ਵ ਦੀ ਨੰਬਰ ਇਕ ਖਿਡਾਰਨ ਅਤੇ ਚੋਟੀ ਦਰਜਾ ਪ੍ਰਾਪਤ ਕੇਂਟੋ ਮੋਮੋਟਾ ਨਾਲ ਹੋਵੇਗਾ। ਸਮੀਰ ਵਰਮਾ ਪਹਿਲੇ ਦੌਰ ਵਿਚ ਕੁਆਲੀਫਾਇਰ ਨਾਲ ਭਿੜੇਗੀ। ਪ੍ਰਣਯ ਜੇਰੀ ਚੋਪੜਾ ਅਤੇ ਐੱਨ. ਸਿੱਕੀ ਰੈੱਡੀ ਦੀ ਮਿਕਸਡ ਜੋੜੀ, ਅਸ਼ਵਨੀ ਪੋਨੱਪਾ ਅਤੇ ਸਿੱਕੀ ਦੀ ਮਹਿਲਾ ਜੋੜੀ ਅਤੇ ਮੰਨੂ ਅਤਰੀ ਅਤੇ ਬੀ. ਸੁਮਿਤ ਰੈੱਡੀ ਦੀ ਪੁਰਸ਼ ਜੋੜੀ ਡਬਲਜ਼ ਵਿਚ ਭਾਰਤੀ ਚੁਣੌਤੀ ਪੇਸ਼ ਕਰੇਗੀ।


Related News