ਸਿੰਧੂ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਹਾਰੀ

Sunday, Mar 18, 2018 - 09:35 AM (IST)

ਸਿੰਧੂ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਹਾਰੀ

ਬਰਮਿੰਘਮ, (ਬਿਊਰੋ)— ਓਲੰਪਿਕ 'ਚ ਚਾਂਦੀ ਦਾ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਵਿਸ਼ਵ ਦੀ ਨੰਬਰ ਦੋ ਖਿਡਾਰਨ ਜਾਪਾਨ ਦੀ ਅਕਾਨੇ ਯਮਾਗੁਚੀ ਨੂੰ ਹਾਰ ਕੇ ਇਹ ਖਿਤਾਬ ਜਿੱਤਣ ਦਾ ਸੁਨਹਿਰੀ ਮੌਕਾ ਗੁਆ ਦਿੱਤਾ। ਆਪਣੇ ਕਰੀਅਰ ਦੇ ਸਰਵਸ਼੍ਰੇਸ਼ਠ ਦੌਰ 'ਚ ਪਹੁੰਚੀ ਸਿੰਧੂ ਇਕ ਘੰਟੇ ਅਤੇ 19 ਮਿੰਟ ਤੱਕ ਚਲੇ ਇਸ ਮੈਚ 'ਚ ਯਮਾਗੁਚੀ ਤੋਂ 21-19, 19-21, 18-21 ਨਾਲ ਹਰਾ ਕੇ ਬਾਹਰ ਹੋ ਗਈ।

20 ਸਾਲਾ ਜਾਪਾਨੀ ਯਮਾਗੁਚੀ ਦੀ ਇਹ ਨੌਵੀਂ ਜਿੱਤ ਹੈ, ਇਸੇ ਮਹੀਨੇ ਦੀ ਸ਼ੁਰੂਆਤ 'ਚ ਉਸ ਨੇ ਜਰਮਨ ਓਪਨ ਜਿੱਤਿਆ ਸੀ। ਹਾਲਾਂਕਿ ਮੈਚ ਕਾਫੀ ਰੋਮਾਂਚਕ ਰਿਹਾ ਪਰ ਅੰਤਿਮ ਦੌਰ 'ਚ ਯਮਾਗੁਚੀ ਨੇ ਬਿਹਤਰ ਖੇਡ ਦਿਖਾਉਂਦੇ ਹੋਏ ਮੈਚ ਆਪਣੇ ਨਾਂ ਕਰ ਲਿਆ ਅਤੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਹੁਣ ਫਾਈਨਲ 'ਚ ਉਸ ਦਾ ਸਾਹਮਣਾ ਦੁਨੀਆ ਦੀ ਨੰਬਰ ਇਕ ਖਿਡਾਰਨ ਤਾਈਵਾਨ ਦੀ ਤਾਈ ਜੂ ਯੀਂਗ ਨਾਲ ਹੋਣਾ ਹੈ।


Related News