ਸਿੰਧੂ ਤੇ ਪ੍ਰਣੀਤ ਇੰਡੋਨੇਸ਼ੀਆ ਓਪਨ ਤੋਂ ਬਾਹਰ
Tuesday, Jun 14, 2022 - 05:04 PM (IST)
ਜਕਾਰਤਾ- ਓਲੰਪਿਕ 'ਚ ਦੋ ਵਾਰ ਦੀ ਤਮਗ਼ਾ ਜੇਤੂ ਪੀ. ਵੀ. ਸਿੰਧੂ ਮੰਗਲਵਾਰ ਨੂੰ ਇੱਥੇ ਚੀਨ ਦੀ ਹੀ ਬਿੰਗ ਜੀਆਓ ਤੋਂ ਸਿੱਧੇ ਗੇਮ 'ਚ ਹਾਰ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਪ੍ਰਤੀਯੋਗਿਤਾ ਦੇ ਪਹਿਲੇ ਦੌਰ ਤੋਂ ਬਾਹਰ ਹੋ ਗਈ। ਸਤਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਮਹਿਲਾ ਸਿੰਗਲ 'ਚ ਬਿੰਗ ਜੀਆਓ ਤੋਂ 14-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਬਿੰਗ ਜੀਆਓ ਦਾ ਸਿੰਧੂ ਦੇ ਖ਼ਿਲਾਫ ਰਿਕਾਰਡ 10-8 ਹੋ ਗਿਆ ਹੈ।
ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਇਸ ਸੈਸ਼ਨ 'ਚ ਸਿਰਫ਼ ਦੋ ਖ਼ਿਤਾਬ ਹੀ ਜਿੱਤ ਸਕੀ ਹੈ। ਬੀ. ਸਾਈ ਪ੍ਰਣੀਤ ਵੀ ਪੁਰਸ਼ ਸਿੰਗਲ 'ਚ ਡੈਨਮਾਰਕ ਦੇ ਹੈਂਸ ਕ੍ਰਿਸਟੀਅਨ ਸੋਲਬਰਗ ਵਿਟਿੰਗਸ ਤੋਂ 16-21, 19-21 ਨਾਲ ਹਰਾ ਗਏ। ਈਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤੀ ਜੋੜੀ ਹਾਂਗਕਾਂਗ ਦੀ ਚਾਂਗ ਟਾਕ ਚਿੰਗ ਤੇ ਐੱਨ. ਜੀ. ਵਿੰਗ ਯੁੰਗ ਹੋਂਗ ਦੀ ਜੋੜੀ ਤੋਂ ਸਿਰਫ਼ 32 ਮਿੰਟ 'ਚ 14-21, 11-21 ਨਾਲ ਹਾਰ ਕੇ ਬਾਹਰ ਹੋ ਗਈ।