ਸਿੰਧੂ ਅਤੇ ਸਾਇਨਾ ਨੇ ਫ੍ਰੈਂਚ ਓਪਨ ਦੇ ਕੁਆਟਰਫਾਈਨਲ 'ਚ ਬਣਾਈ ਜਗ੍ਹਾ
Friday, Oct 25, 2019 - 09:58 AM (IST)

ਸਪੋਰਟਸ ਡੈਸਕ— ਵਰਲਡ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਆਸਾਨ ਜਿੱਤ ਹਾਸਲ ਕਰ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਦਾਖਲ ਕਰ ਲਿਆ।
ਪਿਛਲੇ ਤਿੰਨ ਟੂਰਨਾਮੈਂਟਾਂ ਤੋਂ ਬਾਅਦ ਇਸ ਵਾਰ ਕੁਆਟਰਫਾਈਨਲ ਪੁੱਜੀ ਸਿੰਧੂ
ਪੰਜਵੀਂ ਸੀਡ ਸਿੰਧੂ ਨੇ ਤਿੰਨ ਟੂਰਨਾਮੈਂਟਾਂ ਤੋਂ ਬਾਅਦ ਜਾ ਕੇ ਇਸ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਜਗ੍ਹਾ ਬਣਾਈ ਹੈ। ਸਿੰਧੂ ਨੇ ਸਿੰਗਾਪੁਰ ਦੀ ਯਿਆਓ ਜਿਆ ਮਿਨ ਨੂੰ ਸਿਰਫ 34 ਮਿੰਟ 'ਚ 21-10,21-13 ਨਾਲ ਹਰਾ ਦਿੱਤਾ। ਸਿੰਧੂ ਇਸ ਤੋਂ ਪਹਿਲਾਂ ਪਿਛਲੇ ਤਿੰਨ ਟੂਰਨਾਮੈਂਟ ਚੀਨ ਓਪਨ, ਕੋਰੀਆ ਓਪਨ ਅਤੇ ਡੈਨਮਾਕਰ ਓਪਨ 'ਚ ਦੂਜੇ ਦੌਰ ਤੋਂ ਅੱਗੇ ਨਹੀਂ ਜਾ ਪਾਈ ਸੀ ਪਰ ਪਰ ਫ੍ਰੈਂਚ ਓਪਨ 'ਚ ਉਨ੍ਹਾਂ ਨੇ ਆਖਰੀ ਅੱਠ 'ਚ ਜਗ੍ਹਾ ਬਣਾ ਲਈ ਹੈ।
27 ਮਿੰਟ ਦੇ ਮੁਕਾਬਲੇ 'ਚ ਹਰਾਈ ਹੋਜਮਾਰਕ
ਅੱਠਵੀਂ ਸੀਡ ਸਾਇਨਾ ਨੇ ਪਿਛਲੇ ਹਫ਼ਤੇ ਡੈਨਮਾਕਰ ਓਪਨ ਦੇ ਪਹਿਲੇ ਰਾਊਂਡ 'ਚ ਹਾਰਨ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਦੀ ਹੋਈ ਡੈਨਮਾਕਰ ਦੀ ਲਾਈਨ ਹੋਜਮਾਰਕ ਨੂੰ ਸਿਰਫ 27 ਮਿੰਟ 'ਚ 21-10,21-11 ਨਾਲ ਹਰਾ ਕੇ ਕੁਆਟੱਰਫਾਈਨਲ 'ਚ ਜਗ੍ਹਾ ਬਣਾ ਲਈ। ਸਾਇਨਾ ਦਾ ਅਗਲਾ ਮੁਕਾਬਲਾ ਕੋਰੀਆ ਦੀ ਐੱਨ. ਸੀ. ਯੰਗ ਨਾਲ ਹੋਵੇਗਾ।