ਸਿੰਧੂ ਦੀ ਜਿੱਤ ਨਾਲ ਦੂਸਰੀਆਂ ਖੇਡਾਂ ਨੂੰ ਵੀ ਉਤਸ਼ਾਹ ਮਿਲੇਗਾ : ਗਗਨ ਨਾਰੰਗ
Thursday, Aug 29, 2019 - 12:26 AM (IST)

ਨਵੀਂ ਦਿੱਲੀ- ਪਿਛਲੇ 8 ਸਾਲਾਂ ਵਿਚ ਦੇਸ਼ ਭਰ ਵਿਚ ਆਪਣੀ ਅਕੈਡਮੀ ਦੇ 16 ਟ੍ਰੇਨਿੰਗ ਕੇਂਦਰਾਂ ਵਿਚ ਅਣਗਿਣਤ ਨਿਸ਼ਾਨੇਬਾਜ਼ ਤਿਆਰ ਕਰ ਚੁੱਕੇ ਲੰਡਨ ਓਲੰਪਿਕ ਕਾਂਸੀ ਤਮਗਾ ਜੇਤੂ ਗਗਨ ਨਾਰੰਗ ਦਾ ਮੰਨਣਾ ਹੈ ਕਿ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿਚ ਪੀ. ਵੀ. ਸਿੰਧੂ ਦੇ ਸੋਨ ਤਮਗੇ ਨਾਲ ਦੂਜੀਆਂ ਖੇਡਾਂ ਨੂੰ ਵੀ ਉਤਸ਼ਾਹ ਮਿਲੇਗਾ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਉਸ ਨੇ ਬਾਸੇਲ ਵਿਚ ਖੇਡੇ ਗਏ ਫਾਈਨਲ ਵਿਚ ਨੋਜ਼ੋਮੀ ਓਕੂਹਾਰਾ ਨੂੰ ਹਰਾਇਆ।
ਗਗਨ ਨਾਰੰਗ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਵੀ ਖੇਡ ਵਿਚ ਤਮਗਾ ਆਉਣ ’ਤੇ ਖੇਡਾਂ ਪ੍ਰਤੀ ਜਾਗਰੂਕਤਾ ਵਧਦੀ ਹੈ। ਜਿਸ ਦਿਨ ਸਿੰਧੂ ਨੇ ਸੋਨਾ ਜਿੱਤਿਆ, ਸਾਡੀ ਅਕੈਡਮੀ ਵਿਚ ਇੰਨੇ ਫੋਨ ਆਏ ਕਿ ਅਸÄ ਹੈਰਾਨ ਹੋ ਗਏ। ਲੋਕ ਆਪਣੇ ਬੱਚਿਆਂ ਦਾ ਖੇਡਾਂ ਵਿਚ ਕਰੀਅਰ ਨੂੰ ਲੈ ਕੇ ਜਾਗਰੂਕ ਹੋਣ ਲੱਗੇ ਹਨ। ਉਸ ਨੇ ਖੇਡਾਂ ਵਿਚ ਭਾਰਤ ਦਾ ਭਵਿੱਖ ਉੱਜਵਲ ਦੱਸਦੇ ਹੋਏ ਕਿਹਾ ਕਿ ਅੱਜ ਦੀ ਪੀੜ੍ਹੀ ਬਹੁਤ ਤੇਜ਼ੀ ਨਾਲ ਕਾਮਯਾਬੀ ਵੱਲ ਵਧ ਰਹੀ ਹੈ।