ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ : ਸਿੰਧੂ, ਮਾਲਵਿਕਾ ਤੇ ਅਨੁਪਮਾ ਅਗਲੇ ਦੌਰ ''ਚ

Saturday, Jan 22, 2022 - 04:50 PM (IST)

ਲਖਨਊ- ਭਾਰਤ ਦੀ ਪੀਵੀ ਸਿੰਧੂ ਨੇ ਜਿੱਤ ਦਾ ਸਫਰ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਗੋਮਤੀਨਗਰ ਸਥਿਤ ਬਾਬੂ ਬਨਾਰਸੀ ਦਾਸ ਅਕਾਦਮੀ ਵਿਚ ਚੱਲ ਰਹੀ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ, ਜਦਕਿ ਐੱਚਐੱਸ ਪ੍ਰਣਯ ਦਾ ਸਫਰ ਹਾਰ ਦੇ ਨਾਲ ਹੀ ਖ਼ਤਮ ਹੋ ਗਿਆ। ਸਿੰਧੂ ਨੂੰ ਇੰਡੀਆ ਓਪਨ ਚੈਂਪੀਅਨਸ਼ਿਪ ਵਿਚ ਹਰਾਉਣ ਵਾਲੀ ਸੁਪਾਨਿਦਾ ਕਾਤੇਤਹੋਂਗ ਨੇ ਇੱਥੇ ਵੀ ਸਖਤ ਟੱਕਰ ਦਿੱਤੀ। ਹਾਲਾਂਕਿ, ਇਕ ਘੰਟੇ ਪੰਜ ਮਿੰਟ ਤਕ ਚੱਲੇ ਇਸ ਮੁਕਾਬਲੇ ਨੂੰ ਸਿੰਧੂ ਨੇ 11-21, 21-12, 21-17 ਨਾਲ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ : ਮੀਰਾਬਾਈ ਪੈਰਿਸ ਖੇਡਾਂ 'ਚ ਤਮਗ਼ਾ ਜਿੱਤ ਸਕਦੀ ਹੈ : ਅਵਿਨਾਸ਼ ਪਾਂਡੂ

ਪੁਰਸ਼ ਸਿੰਗਲਸ ਵਿਚ ਪ੍ਰਣਯ ਨੂੰ ਫ਼ਰਾਂਸ ਦੇ ਅਰਨਾਡ ਮਰਕੇਲ ਨੇ 59 ਮਿੰਟ ਚੱਲੇ ਮੁਕਾਬਲੇ ਵਿਚ 21-19, 21-16 ਨਾਲ ਹਰਾਇਆ। ਮਹਿਲਾ ਸਿੰਗਲਸ ਵਿਚ ਭਾਰਤ ਦੀ ਮਾਲਵਿਕਾ ਭੰਸੋੜ ਨੇ ਆਕਰਸ਼ੀ ਕਸ਼ਯਪ ਨੂੰ 42 ਮਿੰਟ ਚੱਲੇ ਮੈਚ ਵਿਚ 21-11, 21-11 ਨਾਲ ਮਾਤ ਦਿੱਤੀ। ਇਨ੍ਹਾਂ ਤੋਂ ਇਲਾਵਾ ਪੰਜਵਾਂ ਦਰਜਾ ਪ੍ਰਾਪਤ ਰੂਸ ਦੀ ਐਵਗੇਨੀਆ ਕੋਸਤਸਕਾਇਆ ਨੇ ਚੇਕ ਗਣਰਾਜ ਦੀ ਟਰੇਜਾ ਸਾਵਾਬਿਕੋਵਾ ਨੂੰ 21-8, 21-14 ਨਾਲ ਹਰਾਇਆ। ਭਾਰਤ ਦੀ ਅਨੁਪਮਾ ਉਪਾਧਿਆਏ ਨੇ ਹਮਵਤਨੀ ਸਾਮਿਆ ਈਮਾਦ ਫਾਰੂਕੀ ਨੂੰ 24-22, 23-21 ਨਾਲ ਹਰਾਇਆ।

ਇਹ ਵੀ ਪੜ੍ਹੋ : ਪੰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਧੂਆਂਧਾਰ ਪਾਰੀ ਖੇਡ ਰਚਿਆ ਇਤਿਹਾਸ, ਤੋੜੇ ਦ੍ਰਾਵਿੜ ਤੇ ਧੋਨੀ ਦੇ ਰਿਕਾਰਡ

ਪੁਰਸ਼ ਸਿੰਗਲਸ ਵਿਚ ਭਾਰਤ ਦੇ ਮਿਥੁਨ ਮੰਜੂਨਾਥ ਨੇ ਰੂਸ ਦੇ ਸਰਜੇਈ ਸਿਰਾਂਟ ਨੂੰ ਇਕ ਘੰਟੇ ਇਕ ਮਿੰਟ ਤਕ ਚੱਲੇ ਮੁਕਾਬਲੇ ਵਿਚ 11-21, 21-12, 21-18 ਨਾਲ ਮਾਤ ਦਿੱਤੀ। ਮਿਕਸਡ ਡਬਲਸ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਭਾਰਤ ਦੇ ਐੱਮਆਰ ਅਰਜੁਨ ਅਤੇ ਤਰਿਸ਼ਾ ਜਾਲੀ ਦੀ ਜੋੜੀ ਨੇ ਵੱਡਾ ਉਲਟਫੇਰ ਕੀਤਾ। ਇਸ ਜੋੜੀ ਨੇ 42 ਮਿੰਟ ਤਕ ਚੱਲੇ ਮੁਕਾਬਲੇ ਵਿਚ ਫ਼ਰਾਂਸ ਦੀਆਂ ਅੱਠਵਾਂ ਦਰਜਾ ਪ੍ਰਾਪਤ ਜੋੜੀ ਵਿਲਿਅਮ ਵਿਲੇਗੇਰ ਅਤੇ ਐਨੇ ਟਰਾਨ ਨੂੰ 24-22, 21-17 ਨਾਲ ਮਾਤ ਦਿੱਤੀ। ਉਥੇ ਹੀ, ਸੱਤਵਾਂ ਦਰਜਾ ਪ੍ਰਾਪਤ ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰੇਸਟੋ ਨੇ ਹਮਵਤਨ ਜੋੜੀ ਅਸਿਥ ਸੂਰਿਆ ਅਤੇ ਪ੍ਰਾਂਜਲ ਪ੍ਰਭੂ ਚਿਮੂਲਕਰ ਨੂੰ 21-13, 21-19 ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News